ਆਪਣੇ ਇਤਿਹਾਸ ਨੂੰ ਜਾਣਨ ਲਈ ਤਾਂ ਵੇਖਣੀ ਜ਼ਰੂਰੀ ਹੈ ਹੀ, ਪਰ ਇਸ ਤੋਂ ਵੀ ਵੱਧ ਸਾਡੇ ਵਰਸਟਾਈਲ ਸਿਨੇਮਾ ਪ੍ਰੇਮੀਆਂ ਅਤੇ ਫ਼ਿਲਮ ਉਦਯੋਗ ਨਾਲ ਜੁੜੇ ਹਰ ਵਿਅਕਤੀ ਲਈ ਵੀ ਇਹ ਫ਼ਿਲਮ ਵੇਖਣੀ ਇਸ ਲਈ ਜ਼ਰੂਰੀ ਹੈ ਕਿ ਇਸ ਨੇ ਅਸਲੀਅਤ ਵਿਚ ਪੰਜਾਬੀ ਸਿਨੇਮਾ ਨੂੰ ਵਰਲਡਵਾਈਡ ਅਪਣਾਈ ਜਾਂਦੀ ਉਚ ਫ਼ਿਲਮ ਮੇਕਿੰਗ ਤਕਨੀਕ ਦੇ ਜੋੜਣ ਦੇ ਨਾਲ ਨਾਲ ਹਰ ਪੱਖੋਂ ਮਜਬੂਤ ਬਣਾ ਕੇ ਪੇਸ਼ ਕੀਤਾ ਹੈ।
ਭਾਵੇਂ ਫ਼ਿਲਮ ਦੀ ਸਿਨੇਮੇਟੋਗ੍ਰਾਫੀਕਲ ਲੁਕ ਹੋਵੇ ਜਾਂ ਫ਼ਿਲਮ ਦੀ ਕਲਰ ਗ੍ਰੇਡਿੰਗ, ਕਾਸਟੂਊਮਜ਼, ਮਾਹੌਲ ਸਿਰਜਦੀਆਂ ਸਮਕਾਲੀ ਲੋਕਸ਼ੇਨਜ਼, ਪ੍ਰਾਪਰਟੀ ਜਾਂ ਫਿਰ ਕੋਮਾਗਾਟਾ ਮਾਰੂ ਘਟਨਾ ਜੁੜੇ- ਮੇਲ ਖਾਂਦੇ ਦੇਸ਼ੀ-ਵਿਦੇਸ਼ੀ ਕਲਾਕਾਰਾਂ ਦੀ ਚੋਣ ਕਿਉਂ ਨਾ ਹੋਵੇ। ਕਹਿਣ ਦਾ ਮਤਲਬ ਕਿ ਆਪਣੀ ਸਮਰੱਥਾ, ਖੋਜ ਅਤੇ ਫ਼ਿਲਮ ਮੇਕਿੰਗ ਦੀ ਸੂਝ-ਬੂਝ ਦਾ ਪੂਰੀ ਤਰਾਂ ਇਸਤੇਮਾਲ ਕਰ ਕੇ ਫ਼ਿਲਮ ਪਰਦੇ ਤੇ ਲਿਆਂਦੀ ਹੈ।
ਜਿਹੜਾ ਯੂਵਾ ਵਰਗ ਅੱਜ ਹਰ ਤਰਾਂ ਦਾ, ਹਰ ਭਾਸ਼ਾ ਦਾ ਹਾਈ ਗ੍ਰੇਡਡ ਸਿਨੇਮਾ ਥਿਏਟਰਾਂ ਅਤੇ ਵੱਖ ਵੱਖ ਓ.ਟੀ.ਟੀ ਪਲੇਟਫਾਰਮਾਂ ‘ਤੇ ਵੇਖ ਰਿਹਾ ਹੈ ਅਤੇ ਕਿਸੇ ਵੇਲੇ ਉਹ ਪੰਜਾਬੀ ਹੋਣ ਦੇ ਬਾਵਜੂਦ ਵੀ ਫੌਹੜ ਕਿਸਮ ਦੇ ਪੰਜਾਬੀ ਸਿਨੇਮਾ ਤੋਂ ਕੰਨੀ ਕਤਰਾਉਂਦਾ ਹੈ ਤਾਂ ਅਜਿਹੇ ਸਿਨੇ ਦਰਸ਼ਕਾਂ ਅਤੇ ਅਜੋਕੀ ਪੀੜੀ ਖਾਸਕਰ ਸਕੂਲ- ਕਾਲਜ ਦੇ ਸੂਝਵਾਨ ਵਿਦਿਆਰਥੀਆਂ ਨੂੰ ਵੀ ਇਹ ਫ਼ਿਲਮ ਸਿਨੇਮਾ ਘਰਾਂ ਵਿਚ ਜਾ ਕੇ ਜ਼ਰੂਰ ਵੇਖਣੀ ਚਾਹੀਦੀ ਹੈ। ਇਹ ਫ਼ਿਲਮ ਵੇਖ ਕੇ ਤੁਹਾਨੂੰ ਇਸ ਵਿੱਚੋਂ ਉਹ ਸਾਰਾ ਫਲੇਵਰ ਮਿਲੇਗਾ ਜਿਸ ਨੂੰ ਤੁਸੀਂ ਵਰਲਡਵਾਈਡ ਫ਼ਿਲਮਾਂ ਅਤੇ ਵੈੱਬ ਸੀਰੀਜ਼ ਵਿਚੋਂ ਭਾਲਦੇ ਹੋ।
ਇਸ ਤੋਂ ਇਲਾਵਾ ਸਾਡੇ ਸਿਨੇਮਾ ਉਦਯੋਗ ਦੇ ਹਰ ਨਿਰਮਾਤਾ-ਨਿਰਦੇਸ਼ਕ, ਐਕਟਰ ਅਤੇ ਤਕਨੀਕੀ ਲੋਕਾਂ ਨੂੰ ਵੀ ਆਪਣੀ ਈਗੋ ਰਹਿਤ ਸੋਚ ਰੱਖਦਿਆਂ,ਜਿੰਮੇਵਾਰੀ ਨਾਲ ਇਹ ਫ਼ਿਲਮ ਵੇਖਣ ਦੀ ਮੈਂ ਸਲਾਹ ਦਿੰਦਾ ਹਾਂ ਕਿ ਘੱਟੋ-ਘੱਟ ਸਾਨੂੰ ਖੁਦ ਨੂੰ ਤਾਂ ਪਤਾ ਹੋਵੇ ਕਿ ਸਾਡੇ ਵਿਚੋਂ ਹੀ ਉੱਠੇ ਇਸ ਫ਼ਿਲਮ ਦੇ ਨਿਰਮਾਤਾ ਮਨਪ੍ਰੀਤ ਸਿੰਘ ਜੋਹਲ, ਲੇਖਕ ਹਰਨਵ ਬੀਰ ਸਿੰਘ-ਸ਼ਰਨ ਆਰਟ, ਡੀ.ਓ.ਪੀ ਜੇਯਪੀ ਸਿੰਘ ਅਤੇ ਨਿਰਦੇਸ਼ਕ ਸ਼ਰਨ ਆਰਟ ਸਮੇਤ ਸਾਰੀ ਟੀਮ ਨੇ ਕਿੰਨੀ ਸ਼ਿੱਦਤ ਨਾਲ ਇਹ ਪ੍ਰੋਜੈਕਟ ਸਿਰੇ ਚੜਾਇਆ ਹੈ । ਫ਼ਿਲਮ ਵੇਖਣ ਉਪਰੰਤ ਯਕੀਨਨ ਤੁਹਾਨੂੰ ਇਹਨਾਂ ਸਿਰੜੀ ਲੋਕਾਂ ਅਤੇ ਆਪਣੇ ਪੰਜਾਬੀ ਸਿਨੇਮਾ ਤੇ ਮਾਣ ਮਹਿਸੂਸ ਹੋਵੇਗਾ। ਹੋ ਸਕਦੈ ਮੇਰੇ ਇਹ ਸ਼ਬਦ ਕਿਸੇ ਨੂੰ ਜਜ਼ਬਾਤੀ ਲੱਗਣ, ਸੋ ਮੈਂ ਆਪ ਹੀ ਕਹਿ ਦਿਆਂ ਕਿ, ਹਾਂ ਮੈ ਜਜ਼ਬਾਤੀ ਹਾਂ! ਪਰ ਇਹ ਮੇਰੇਸ਼ਜਜ਼ਬਾਤ ਇਸ ਫ਼ਿਲਮ ਨਾਲੋਂ ਵੱਧ ਇਹੋ ਜਿਹੀ ਪੇਸ਼ਕਾਰੀ ਵਾਲੇ ਪੰਜਾਬੀ ਸਿਨੇਮਾ ਲਈ ਹਨ ਜਿਸ ਦਾ ਮੈਂ ਹਮੇਸ਼ਾ ਤੋਂ ਚਾਹਵਾਨ ਰਿਹਾ ਹਾਂ।
ਧੰਨਵਾਦ-ਦਲਜੀਤ ਸਿੰਘ ਅਰੋੜਾ।

