ਫ਼ਿਲਮ ਸਮੀਖਿਆ-‘ਜਾਈਏ ਆਪ ਕਹਾਂ ਜਾਏਂਗੇ’।
ਲੇਖਕ-ਨਿਰਦੇਸ਼ਕ ਦੀ ਬਾਕਮਾਲ ‘ਫ਼ਿਲਮ ਕਾਰੀਗਰੀ’ ਹੈ ਇਹ ਫ਼ਿਲਮ-ਦਲਜੀਤ ਸਿੰਘ ਅਰੋੜਾ




ਜਦੋਂ ਤੁਸੀਂ ਪੰਜਾਬ ਤੋਂ ਇਲਾਵਾ ਬਾਕੀ ਸਿਨੇਮਾ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿਵੇਂ ਸਿਨੇਮਾ ਤੇ ਮਿਹਨਤ ਕੀਤੀ ਜਾ ਰਹੀ ਹੈ। ਚੰਗੇ ਚੰਗੇ ਅਤੇ ਹੱਟਵੇਂ ਵਿਸ਼ਿਆਂ ਤੇ ਫ਼ਿਲਮਾ ਬਣਾਈਆਂ ਜਾ ਰਹੀਆਂ ਹਨ।
ਇਕ ਤਾਜ਼ਾ ਉਦਹਾਰਣ ਹੈ ਯੂਪੀ/ਬਿਹਾਰ ਦੀ ਪਿਠ ਭੂਮੀ ਦਰਸਾਉਂਦੀ ਹਿੰਦੀ ਫ਼ਿਲਮ ‘ਜਾਈਏ ਆਪ ਕਹਾਂ ਜਾਏਂਗੇ ‘।
ਫ਼ਿਲਮ ਵਿਚਲੀ ਰੋਚਕਤਾ ਤਾਂ ਫ਼ਿਲਮ ਦੇ ਸਿਰਲੇਖ ਤੋਂ ਹੀ ਝਲਕਣ ਲੱਗ ਪੈਂਦੀ ਹੈ।
ਫ਼ਿਲਮ ਦੇ ਲੇਖਕ-ਨਿਰਦੇਸ਼ਕ ‘ਨਿਖਿਲ ਰਾਜ ਸਿੰਘ’ ਨੇ ਇਕ ਛੋਟੇ ਜਿਹੇ ਹਟਵੇਂ ਵਿਸ਼ੇ ਨੂੰ ਜਿਸ ਤਰਾਂ ਰਿਸ਼ਤਿਆਂ ਦੀ ਗਹਿਰਾਈ ਦਰਸਾਉਂਦੀ ਪੇਂਡੂ ਸੱਭਿਆਚਾਰ ਦੀ ਪਟਕਥਾ ਨਾਲ ਭਰੋਸ ਕੇ ਦਰਸ਼ਕਾਂ ਸਾਹਮਣੇ ਰੱਖਿਆ ਸੈ,ਵਾਕਿਆ ਹੀ ਕਾਬਿਲ-ਏ-ਤਾਰੀਫ ਹੈ।
ਫ਼ਿਲਮ ਦਾ ਵਿਸ਼ਾ ਕਿ
“ਇਕ ਰਿਕਸ਼ਾ ਚਾਲਕ ਨੂੰ ਜਦੋਂ ਰਸਤੇ ਵਿਚ ਟੱਟੀ/ਪੇਸ਼ਾਬ ਜਾਣ ਦੀ ਤਕਲੀਫ ਹੁੰਦੀ ਹੈ ਅਤੇ ਪੇਟ ਸਾਫ ਕਰਨ ਲਈ ਕੋਈ ਰਾਹਤ ਨਹੀਂ ਮਿਲਦੀ ਤਾਂ ਓਪਰਾ ਥਾਂ ਵਰਤਣ ਤੇ ਬੁਰੀ ਤਰਾਂ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸੋਚ ਕੇ ਉਸ ਦੇ ਮਨ ਅੰਦਰ ਖਿਆਲ ਆਉਂਦਾ ਹੈ ਕਿ ਜੇ ਮਰਦ ਹੋ ਕੇ ਮੈਨੂੰ ਐਨੀ ਮੁਸ਼ਕਿਲ ਆਈ ਤਾਂ ਇਕ ਔਰਤ ਦਾ ਕੀ ਹਾਲ ਹੁੰਦਾ ਹੋਵੇਗਾ ਅਜਿਹੇ ਹਲਾਤਾਂ ਵਿਚ ? ਬਸ ਇਹੀ ਸੋਚ ਕੇ ਪ੍ਰਣ ਕਰਦਾ ਹੈ ਕਿ ਮੈਂ ਆਪਣੀ ਰਿਕਸ਼ਾ ਨੂੰ ਔਰਤਾਂ ਲਈ ਪੇਡ “ਮੂਵਿੰਗ ਟਾਇਲਟ” ਬਣਾਵਾਂਗਾ ਤਾਂ ਜੋ ਕਿਸੇ ਦੀ ਮਦਦ ਕਰ ਸਕਾਂ ਤੇ ਇਸ ਨਾਲ ਮੇਰੀ ਰੋਟੀ-ਰੋਜ਼ੀ ਦਾ ਸਾਧਨ ਵੀ ਬਣ ਜਾਵੇਗਾ।
ਫ਼ਿਲਮ ਦੇ ਨਾਇਕ ਦੁਆਰਾ ਆਪਣੇ ਤੇ ਬੇਗਾਣਿਆਂ ਨਾਲ ਜੂਝਦੇ ਹੋਏ ਬਸ ਇਸੇ ਲਈ ਕਈ ਪਾਪੜ ਵੇਲੇ ਜਾਣ ਦੇ ਵਿਸ਼ੇ ਨੂੰ ਫ਼ਿਲਮੀ ਤਾਣਾ-ਬਾਣੇ ਵਿਚ ਅਜਿਹੀ ਕਾਰੀਗਰੀ ਨਾਲ ਪਰੋਣਾ ਕਿ ਵੱਖ ਵੱਖ ਰੰਗਾਂ ਨਾਲ ਰੰਗਿਆ ਫ਼ਿਲਮ ਦਾ ਇਕ-ਇਕ ਦਿਲ ਟੁੰਬਵਾਂ ਦ੍ਰਿਸ਼ ਜਿੱਥੇ ਦਰਸ਼ਕ ਨੂੰ ਹਸਾਉਂਦਾ ਹਸਾਉਂਦਾ ਆਪਣੇ ਨਾਲ ਜੋੜਦਾ ਹੈ ਉੱਥੇ ਦਰਸ਼ਕ ਦੀਆਂ ਅੱਖਾਂ ਚੋਂ ਨਿਕਲੇ ਪਾਣੀ ਨੂੰ ਗੰਭੀਰ ਨਮੀ ਵਿਚ ਵੀ ਤਬਦੀਲ ਕਰ ਦਿੰਦਾ ਹੈ। “ਇਹੀ ਹੁੰਦੀ ਹੈ ਅਸਲ ਵਿਚ ਫ਼ਿਲਮ ਲੇਖਣੀ ਅਤੇ ਨਿਰਦੇਸ਼ਕ ਦੀ ਸੂਝ-ਬੂਝ ਨਾਲ ਦ੍ਰਿਸ਼ਾਂ ਦਾ ਫਿਲਮਾਂਕਣ”।
ਜਾਂਦੇ ਜਾਂਦੇ ਦਰਸ਼ਕ ਨੂੰ ਇਸ ਫ਼ਿਲਮ ਰਾਹੀਂ ਜਿੱਥੇ ਇਕ ਗਰੀਬ ਅਤੇ ਅਣਪੜ੍ਹ ਇਨਸਾਨ ਦੀ ਕ੍ਰਿਏਟਿਵ ਸੋਚ ਸਦਕਾ ਵੱਡਾ ਮੁਕਾਮ ਹਾਸਲ ਹੋਇਆ ਵੇਖ ਕੁਝ ਕਰ ਕੇ ਵਿਖਾਉਣ ਦੀ ਊਰਜਾ ਮਿਲਦੀ ਹੈ ਓਥੇ ਸਮਾਜਿਕ ਰਿਸ਼ਤਿਆਂ ਦੀ ਸਾਰਥਕਤਾ ਅਤੇ ਪਰਿਵਾਰਕ ਰਿਸ਼ਤੇ ਜਿਵੇਂ ਕਿ ਮਾਂ ਦਾ ਧੀ ਨਾਲ, ਧੀ ਦਾ ਪਿਓ ਨਾਲ, ਸੱਸ ਤੇ ਨੂੰਹ ਦਾ ਰਿਸ਼ਤਾ ਤੇ ਸਭ ਤੋਂ ਵੱਡੀ ਗੱਲ ਇਕ ਬਾਪ ਲਈ ਆਪਣੀ ਔਲਾਦ ਪ੍ਰਤੀ ਗਹਿਰੀ ਸੋਚ ਦਰਸਾਉਂਦਾ ਰੋਚਤਕਤਾ ਭਰਪੂਰ ਫ਼ਿਲਮ ਦਾ ਇਕ ਇਕ ਦ੍ਰਿਸ਼ ਬੜੀ ਮਾਸੂਮੀਅਤ,ਕੋਮਲਤਾ ਤੇ ਸਰਲਤਾ ਦੇ ਮਨੋਰੰਜਨ ਭਰਪੂਰ ਤਰੀਕੇ ਨਾਲ ਦਰਸ਼ਕਾਂ ਨੂੰ ਝੰਜੋੜਦਾ ਤੇ ਬਨਾਵਟੀ ਸਮਾਜ ਨੂੰ ਫਿਟਕਾਰਦਾ ਹੋਇਆ ਦੀ ਆਪਣਿਆਂ ਦੀ ਅਹਿਮੀਅਤ ਸਮਝਾ ਜਾਂਦਾ ਹੈ।
ਫ਼ਿਲਮ ਦੇ ਮੁੱਖ ਪਾਤਰਾਂ ਵਿਚ ਸ਼ਾਮਲ ਬਾਕਮਾਲ ਕਲਾਕਾਰ ਸੰਜੇ ਮਿਸ਼ਰਾ,ਮੋਨਲ ਗਜੱਰ(ਕਾਗਜ਼ ਫੇਮ),ਕਰਨ ਆਨੰਦ,ਅਦਰਿਜਾ ਸਿਨਹਾ,ਇਸ਼ਤਿਆਕ ਖਾਨ, ਹਰਵਿੰਦਰ ਕੌਰ ਬਬਲੀ ਤੇ ਬੂਲੂ ਕੁਮਾਰ(ਪੰਚਾਇਤ ਫੇਮ)ਸਮੇਤ ਸਾਰੇ ਹੀ ਕਲਾਕਾਰ ਲੇਖਕ-ਨਿਰਦੇਸ਼ਕ ਦੀ ਕਸੌਟੀ ਤੇ ਖਰੇ ਉਤਰੇ ਵਿਖਾਈ ਦਿੰਦੇ ਹਨ। ਫ਼ਿਲਮ ਦੇ ਪਿਠਵਰਤੀ ਸੰਗੀਤ ਸਮੇਤ ਸਾਰਾ ਗੀਤ-ਸੰਗੀਤ ਆਪਣਾ ਵਧੀਆ ਪ੍ਰਭਾਵ ਛੱਡਦਾ ਹੈ। ਇਹ ਫ਼ਿਲਮ ਪ੍ਰਸਾਰ ਭਾਰਤੀ ਦੀ ਮੁਫ਼ਤ ਓ.ਟੀ.ਟੀ. ਐਪ ‘ਵੇਵਜ਼’ ਤੇ ਵੇਖੀ ਜਾ ਸਕਦੀ ਹੈ। ਫ਼ਿਲਮ ਨਿਰਮਾਤਾ ‘ਫਨ ਐਂਟਰਟੇਨਮੈਂਟ’ ਅਤੇ ‘ਪੁਰਾਜਿਤ ਪ੍ਰੋਡਕਸ਼ਨਜ਼’ ਦੀ ਸਾਰੀ ਟੀਮ ਨੂੰ ਇਕ ਵਧੀਆ ਫ਼ਿਲਮ ਦੇ ਪ੍ਰਦਰਸ਼ਨ ਲਈ ਪੰਜਾਬੀ ਸਕਰੀਨ ਵੱਲੋਂ “4 ਸਟਾਰ” ਵਧਾਈਆਂ ਅਤੇ ਦਰਸ਼ਕਾਂ ਦੇ ਨਾਲ ਨਾਲ ਫ਼ਿਲਮ ਮੇਕਰਾਂ ਨੂੰ ਇਹ ਫ਼ਿਲਮ ਜ਼ਰੂਰ ਵੇਖਣ ਦੀ ਮੁਫਤ ਸਲਾਹ!

See insights
Boost a post
All reactions:
Jagdish Sachdeva Natakkaar, S Gurinder Makna Mackna and 28 others