ਹਰ ਫ਼ਿਲਮ ਦੀ ਆਪਣੀ ਮਹੱਤਤਾ ਹੈ। ਜੇ “ਡਾਕੂਆਂ ਦਾ ਮੁੰਡਾ”ਦੀ ਗੱਲ ਕਰੀਏ ਤਾਂ ਇਹ ਪੰਜਾਬੀ ਸਿਨੇਮਾ ਦੇ ਹਿੱਟ ਅਤੇ ਬਿਗ ਫਾਲੋਅਰਸ ਐਕਸ਼ਨ ਹੀਰੋ ਦੇਵ ਖਰੌੜ ਦੀ ਪਹਿਲਾਂ ਤੋ ਹਿੱਟ ਟਾਈਟਲ ਵਾਲੀ ਫ਼ਿਲਮ ਹੈ।
ਜੇ “ਪੀ.ਆਰ ” ਦੀ ਗੱਲ ਕਰੀਏ ਤਾਂ ਕਾਫੀ ਸਮੇਂ ਬਾਅਦ ਮਨਮੋਹਨ ਸਿੰਘ ਅਤੇ ਹਰਭਜਨ ਮਾਨ ਦੀ ਜੋੜੀ ਇਹ ਫ਼ਿਲਮ ਲੈ ਕੇ ਆ ਰਹੀ ਹੈ ਅਤੇ ਇਹ ਉਹ ਜੋੜੀ ਹੈ ਜਿਸ ਨੇ ਪੰਜਾਬੀ ਸਿਨੇਮਾ ਨੂੰ ਮੁੜ ਸੁਰਜੀਤ ਕੀਤਾ ਸੀ।
ਬਾਕੀ ਰਹੀ ਗੱਲ 80 ਦਹਾਕੇ ਦੀ ਸੁਪਰ-ਡੁਪਰ ਅਤੇ ਰਾਸ਼ਟਰੀ ਐਵਾਰਡ ਜੇਤੂ ਫ਼ਿਲਮ “ਚੰਨ ਪ੍ਰਦੇਸੀ” ਦੀ ਤਾਂ ਇਹ ਪੰਜਾਬੀ ਸਿਨੇਮਾ ਲਈ ਇਕ ਸ਼ਗਨ ਰੂਪੀ ਅਜਿਹੀ ਪਹਿਲ ਕਦਮੀ ਹੈ ਜਿਸ ਦਾ ਸਭ ਨੂੰ ਤਹਿ ਦਿਲੋਂ ਸਤਿਕਾਰ ਦੇਣਾ ਬਣਦਾ ਹੈ।
ਹੁਣ ਜੇ ਅਸੀ ਪੰਜਾਬੀ ਦਰਸ਼ਕ ਵਰਗ ਦੀ ਗੱਲ ਕਰੀਏ ਤਾਂ ਅਸੀ ਦੱਖਣੀ ਜਾਂ ਬਾਲੀਵੁੱਡ ਦੇ ਵੱਡੇ ਦਰਸ਼ਕ ਵਰਗ ਨਾਲ ਇਸ ਦੀ ਤੁਲਨਾ ਨਹੀਂ ਕਰ ਸਕਦੇ। ਤਿੰਨੋਂ ਫ਼ਿਲਮਾਂ ਚੰਗੀਆਂ ਅਤੇ ਦਰਸ਼ਕਾਂ ਦੀਆਂ ਪਸੰਦੀਦਾ ਹੋਣ ਦੇ ਬਾਵਜੂਦ ਸਾਡਾ ਆਮ ਦਰਸ਼ਕ ਵਰਗ ਆਪਣੀ ਆਰਥਿਕ ਮਜਬੂਰੀ ਕਰਕੇ ਤਿੰਨੋ ਫ਼ਿਲਮਾਂ ਨਹੀਂ ਵੇਖ ਸਕੇਗਾ, ਸੋ ਦਰਸ਼ਕਾਂ ਦਾ ਵੰਡਿਆ ਜਾਣਾ ਸੁਭਾਵਿਕ ਹੈ।
ਆਖਰੀ ਗੱਲ ਕਿ, ਕੀ ਇਹ ਤਿੰਨਾਂ ਫ਼ਿਲਮਾਂ ਦਾ ਇਕੋ ਦਿਨ ਲੱਗਣਾ ਸਾਡੇ ਪੰਜਾਬੀ ਨਿਰਮਾਤਾ ਭਾਇਚਾਰੇ ਵਿਚ ਤਾਲਮੇਲ ਦੀ ਕਮੀ ਹੈ ਜਾਂ ਕੁਝ ਹੋਰ ❓ ਆਓ ਖੁੱਲ੍ਹ ਕੇ ਵਿਚਾਰਦੇ ਹਾਂ, ਕੀ , ਕਿਤੇ ਅਜਿਹਾ ਚਲਣ ਆਪਣੇ ਹੀ ਨੁਕਸਾਨ ਦਾ ਕਾਰਨ ਤੇ ਨਹੀਂ ਬਣੇਗਾ।⁉️
-Daljit Arora