ਫ਼ਿਲਮ ਸਮੀਖਿਆ-ਬੈਕਅੱਪ
2025 ਦੀਆਂ ਹੁਣ ਤੱਕ ਥਿਏਟਰ ਰਿਲੀਜ਼ ਫ਼ਿਲਮਾ ਨਾਲੋਂ ਬਿਹਤਰ ਹੈ “ਬੈਕਅੱਪ” – ਦਲਜੀਤ ਸਿੰਘ ਅਰੋੜਾ




ਜੋ ਕਿ 21 ਫਰਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਹੈ।ਭਾਵੇਂ ਕਿ ਇਹ ਫ਼ਿਲਮ ਮਲਟੀਪਲੈਕਸ ਸਿਨੇਮਾ ਸਕ੍ਰੀਨਜ਼ ਤੱਕ ਅਜੇ ਨਹੀਂ ਪਹੁੰਚ ਪਾਈ ਅਤੇ ਸਿਰਫ ਮੰਡੀਆਂ ਰੂਪੀ ਸਿੰਗਲ ਸਕ੍ਰੀਨਜ਼ ਵਿਚ ਹੀ ਦਿਖਾਈ ਦੇ ਰਹੀ ਹੈ,ਪਰ ਜੇ ਮੌਜੂਜਾ ਸਮੇਂ ਦੇ ਹਾਣੀ ਇਸ ਫ਼ਿਲਮ ਦੇ ਵਿਸ਼ੇ ਜੋ ਕਿ ਪਿਓ-ਪੁੱਤ ਦੇ ਗਹਿਰੇ ਰਿਸ਼ਤੇ ਦੁਆਲੇ ਬੁਣਿਆ ਗਿਆ ਹੈ ਦੇ ਕਹਾਣੀ-ਸਕਰੀਨ ਪਲੇਅ ਅਤੇ ਨਿਰਦੇਸ਼ਨ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਮਜ਼ਬੂਤੀ ਪੱਖੋਂ 2025 ਦੀਆਂ ਰਿਲੀਜ਼ ਹੁਣ ਤੱਕ ਦੀਆਂ ਪੰਜਾਬੀ ਫ਼ਿਲਮਾ ਵਿਚੋਂ ਬਿਹਤਰ ਕਹੀ ਜਾ ਸਕਦੀ ਹੈ।
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਡੇ ਪੰਜਾਬੀ ਸਿਨੇਮਾ ਵਿਚ ਨਵੇਂ ਨਿਰਮਾਤਾ-ਨਿਰਦੇਸ਼ਕ, ਕਹਾਣੀਕਾਰ ਅਤੇ ਨਵੇਂ ਚਿਹਰਿਆਂ ਦੇ ਹੁਨਰ ਦਾ ਸਾਹਮਣੇ ਆਉਣਾ ਅਤੇ ਸਥਾਪਿਤ ਹੋਣਾ ਅੱਜ ਕਿੰਨਾ ਔਖਾ ਹੈ।
ਜੇ ਤੁਸੀਂ ਇਹ ਫ਼ਿਲਮ ਦੇਖੋਗੇ ਤਾਂ ਤੁਹਾਨੂੰ ਸਹਿਜੇ ਹੀ ਅੰਦਾਜ਼ਾ ਹੋ ਜਾਵੇਗਾ ਕਿ ਕਿੰਨਾ ਹੁਨਰ ਲੁਕਿਆ ਹੈ ਸਾਡੇ ਸਿਨੇਮਾ ਸੰਸਾਰ ਵਿਚ ਜੋ ਅਜੇ ਸਾਹਮਣੇ ਆ ਕੇ ਕਾਮਯਾਬੀ ਦੀ ਉਡੀਕ ਵਿਚ ਹੈ।
‘ਬਾਸਰਕੇ ਪ੍ਰੋਡਕਸ਼ਨਜ਼’ ਦੇ ਬੈਨਰ ਹੇਠ ਬਣੀ ਫ਼ਿਲਮ “ਬੈਕਅੱਪ” ਦੇ ਨਿਰਮਾਤਾ-ਨਿਰਦੇਸ਼ਕ ਅਤੇ ਲੇਖਕ ਦਾ ਇਹ ਪਹਿਲਾ ਉਪਰਾਲਾ ਹੈ ਅਤੇ ਕਾਫੀ ਹੱਦ ਤੱਕ ਨਵੇਂ ਜਾਂ ਕਹਿ ਲਵੋ ਕਿ ਘੱਟ ਪਛਾਣ ਵਾਲੇ ਪਰ ਬਹੁਤ ਵਧੀਆ ਕਲਾਕਾਰ ਚਿਹਰੇ ਇਸ ਫ਼ਿਲਮ ਰਾਹੀਂ ਸਾਹਮਣੇ ਲਿਆਂਦੇ ਗਏ ਹਨ।
ਫ਼ਿਲਮ ਦੇ ਪ੍ਰਮੁੱਖ ਚਿਹਰਿਆਂ ਚੋਂ ਬਿਨੈ ਜੌੜਾ ਅਤੇ ਸੁਖਮਨੀ ਦੀ ਖੂਬਸੂਰਤ ਅਤੇ ਬਾਕਮਾਲ ਅਭਿਨੈ ਵਾਲੀ ਜੋੜੀ ਤੋਂ ਇਲਾਵਾ ਮੁੱਖ ਚਰਿੱਤਰ ਕਲਾਕਾਰ ਵਜੋਂ ਨਛੱਤਰ ਸੰਧੂ ਅਤੇ ਅਮਨ ਸ਼ੇਰ ਸਿੰਘ ਨੇ ਬਹੁਤ ਹੀ ਪ੍ਰਭਾਵਸ਼ਾਲੀ ਭੂਮਿਕਾਵਾਂ ਨਾਲ ਦਰਸ਼ਕਾਂ ਨੂੰ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ।ਇਸ ਤੋਂ ਇਲਾਵਾ ਸ਼ਵਿੰਦਰ ਮਾਹਲ,ਸੁਖਦੇਵ ਬਰਨਾਲਾ,ਅਮਨ ਬੱਲ, ਸਰਬਜੀਤ ਲਾਡਾ, ਸੁਖਵਿੰਦਰ ਵਿਰਕ, ਪ੍ਰਿਤਪਾਲ ਪਾਲੀ ਅਤੇ ਸੁਰਿੰਦਰ ਬਾਠ ਆਦਿ ਨੇ ਵੀ ਬਰਾਬਰ ਦੇ ਬਿਹਤਰੀਨ ਕਿਰਦਾਰ ਨਿਭਾਏ ਹਨ।
ਫ਼ਿਲਮ ਦਾ ਐਕਸ਼ਨ ਵੀ ਪ੍ਰਭਾਵਿਤ ਕਰਦਾ ਹੈ ਅਤੇ ਬੈਕਗਰਾਉਂਡ ਸਕੋਰ ਸਮੇਤ ਫ਼ਿਲਮ ਦੇ ਪੂਰੇ ਸੰਗੀਤ ਦਾ ਪ੍ਰਦਰਸ਼ਨ ਵੀ ਵਧੀਆ ਹੈ।
ਫ਼ਿਲਮ ਦੇ ਲੇਖਕ ਅਤੇ ਨਿਰਮਾਤਾ ਨਛੱਤਰ ਸੰਧੂ ਤੇ ਨਿਰਦੇਸ਼ਕ ਜਸਵੰਤ ਮਿੰਟੂ ਪੰਜਾਬੀ ਸਿਨੇਮਾ ਵਿਚ ਆਪਣੇ ਪਲੇਠੇ ਅਤੇ ਸ਼ਾਨਦਾਰ ਯੋਗਦਾਨ ਲਈ ਵਧਾਈ ਦੇ ਹੱਕਦਾਰ ਹਨ।
ਬਾਕੀ ਫ਼ਿਲਮ ਦੇ ਪਹਿਲੇ ਉਪਰਾਲੇ ਲਈ ਸਾਰੀ ਟੀਮ ਦੀ ਹੌਸਲਾ ਅਫ਼ਜ਼ਾਈ ਨੂੰ ਮੁੱਖ ਰੱਖਦਿਆਂ ਫ਼ਿਲਮ ਵਿਚਲੀਆਂ ਛੋਟੀਆਂ-ਮੋਟੀਆਂ ਕਮਜ਼ੋਰੀਆਂ ਨੂੰ ਪਾਸੇ ਕਰਨਾ ਹੀ ਬਿਹਤਰ ਹੈ ਪਰ ਇਕ ਗੱਲ ਜ਼ਰੂਰ ਕਹਾਂਗਾ ਕਿ ਫ਼ਿਲਮ ਵਿਚ ਕੁਝ ਸੀਨਾਂ ਨੂੰ ਕੱਟਣ ਜਾਂ ਉਹਨਾਂ ਦੀ ਲੰਬਾਈ ਘਟਾਏ ਜਾ ਸਕਣ ਦੀ ਕਾਫੀ ਗੁੰਜਾਇਸ਼ ਸੀ। ਜੇ ਇਸ ਗੱਲ ਵੱਲ ਧਿਆਨ ਦਿੱਤਾ ਜਾਂਦਾ ਤਾਂ ਫ਼ਿਲਮ ਦੀ ਖੂਬਸੂਰਤੀ ਵਿਚ ਹੋਰ ਨਿਖਾਰ ਆ ਜਾਣਾ ਸੀ।
ਖੈਰ ! ਇਕ ਵਾਰ ਫਿਰ ਫ਼ਿਲਮ ਦੀ ਸਾਰੀ ਟੀਮ ਨੂੰ ਇਸ ਸੋਹਣੀ ਫ਼ਿਲਮ ਵਿਚਲੇ ਸਭ ਦੇ ਆਪੋ ਆਪਣੇ ਕੰਮ ਲਈ ਵਧਾਈਆਂ । ਹੋ ਸਕੇ ਤਾਂ ਸਿਨੇ ਪ੍ਰੇਮੀ ਇਸ ਫ਼ਿਲਮ ਨੂੰ ਮਿਸ ਨਾ ਕਰਨ।

See insights
Boost a post
All reactions:
Sharnjit Singh Rataul, Sukhdev Barnala and 56 others