ਸਾਲ 2014 ‘ਚ ਆਈ ਪੰਜਾਬੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420’ ਦਾ ਹੁਣ ਮੁੜ ਸੀਕਵਲ ਬਣਨ ਜਾ ਰਿਹਾ ਹੈ। ‘ਫਰਾਈਡੇਅ ਰਸ਼ ਮੋਸ਼ਨ ਪਿਕਚਰ’ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਦੀਪਕ ਗੁਪਤਾ ਤੇ ਰੁਪਾਲੀ ਗੁਪਤਾ ਹਨ। ਲੇਖਕ ਨਰੇਸ਼ ਕਥੂਰੀਆ ਨੇ ਹੀ ਇਸ ਫ਼ਿਲਮ ਦੀ ਕਹਾਣੀ, ਸੰਵਾਦ ਤੇ ਪਟਕਥਾ ਲਿਖੇ ਹਨ। ਨਿਰਦੇਸ਼ਕ ਸ਼ਿਤਿਜ ਚੌਧਰੀ ਅਕਤੂਬਰ ਮਹੀਨੇ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਫ਼ਿਲਮ ਨਿਰਮਾਤਰੀ ਰੁਪਾਲੀ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਲਮ ਵਿਚ ਰਣਜੀਤ ਬਾਵਾ, ਜੱਸੀ ਗਿੱਲ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਆਦਿ ਕਲਾਕਾਰ ਅਹਿਮ ਭੂਮਿਕਾ ਨਿਭਾਉਣਗੇ, ਜਦਕਿ ਫ਼ਿਲਮ ਦੀਆਂ ਹੀਰੋਇਨਾਂ ਪਹਿਲੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ ੪੨੦’ ਵਾਲੀਆਂ ਸਵਾਤੀ ਕਪੂਰ ਤੇ ਅਵੰਤਿਕਾ ਹੁੰਦਲ ਹੀ ਹੋਣਗੀਆਂ। ਫ਼ਿਲਮ ਨਿਰਮਾਤਾ ਦੀਪਕ ਗੁਪਤਾ ਨੇ ਦੱਸਿਆ ਕਿ ਇਹ ਫ਼ਿਲਮ ਆਉਂਦੇ ਵਰ੍ਹੇ ਜੂਨ -ਜੁਲਾਈ ‘ਚ ਰਿਲੀਜ਼ ਹੋਵੇਗੀ। ਫ਼ਿਲਮ ਦੇ ਡ੍ਰਿਸਟੀਬਿਊਟਰ ‘ਓਮਜੀ ਗਰੁੱਪ’ ਦੇ ਮੁਨੀਸ਼ ਸਾਹਨੀ ਹਨ । – ਪੰਜਾਬੀ ਸਕਰੀਨ
You may also like
ਨਹੀਂ ਰਹੇ 54 ਸਾਲਾ ਅਦਾਕਾਰ ਮੁਕੁਲ ਦੇਵ !
Punjabi Cinema Goes Global with Hollywood Stars Edward...
ਫ਼ਿਲਮ “ਗੁਰੂ ਨਾਨਕ ਜਹਾਜ਼”- ਰਿਲੀਜ਼ ਤੋਂ ਪਹਿਲਾਂ ਹੀ...
ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਦਰਸ਼ਾਉਂਦੀ ਫ਼ਿਲਮ ‘ਬੈਕ ਅੱਪ’
ਰਿਸ਼ਤਿਆਂ ਦੀ ਸਾਂਝ ਦਰਸ਼ਾਉਂਦੀ ਫ਼ਿਲਮ-ਵੱਡਾ ਘਰ
ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ “ਸੈਕਟਰ 17”
About the author
