‘ਵਾਪਸੀ’ ਫ਼ਿਲਮ ਬਣਾਉਣ ਵਾਲੇ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਅੱਜ ਆਪਣੀ ਅਗਲੀ ਫ਼ਿਲਮ ‘ਨਾਨਕ’ ਦੀ ਅਨਾਊਂਸਮੈਂਟ ਕੀਤੀ ਹੈ । ਫ਼ਿਲਮ ‘ਚ ਜੱਸੀ ਗਿੱਲ, ਜਪੁਜੀ ਖਹਿਰਾ, ਦਿਲਜੋਤ ਮੁੱਖ ਭੂਮਿਕਾ ਵਿਚ ਹਨ । ਅਨੀਤਾ ਦੇਵਗਨ, ਸਰਦਾਰ ਸੋਹੀ ਤੇ ਅਗੰਮਵੀਰ ਸਿੰਘ ਵੀ ਵਿਸ਼ੇਸ਼ ਕਿਰਦਾਰ ਵਿਚ ਨਜ਼ਰ ਆਉਣਗੇ । ਦੱਸ ਦਈਏ ਕਿ ਇਸ ਫ਼ਿਲਮ ਦੇ ਨਿਰਮਾਤਾ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਤੇ ਉਹਨਾਂ ਦੇ ਪਤੀ ਰਾਜ ਕੁੰਦਰਾ ਹਨ । ਫ਼ਿਲਮ ਦੀ ਕਹਾਣੀ ਖੁਦ ਰਾਕੇਸ਼ ਮਹਿਤਾ ਨੇ ਲਿਖੀ ਹੈ ਜਦਕਿ ਸੰਵਾਦ ਤੇ ਪਟਕਥਾ ਪ੍ਰੋ: ਪਾਲੀ ਭੁਪਿੰਦਰ ਨੇ ਲਿਖੇ ਹਨ। ਸ਼ੂਟਿੰਗ ਅਕਤੂਬਰ ਮਹੀਨੇ ਸ਼ੁਰੂ ਹੋਵੇਗੀ ਤੇ ਫ਼ਿਲਮ ਅਗਲੇ ਵਰੇ 23 ਮਾਰਚ ਨੂੰ ਰਿਲੀਜ਼ ਹੋ ਸਕਦੀ ਹੈ । ਫ਼ਿਲਮ ਦੇ ਡ੍ਰਿਸਟੀਬਿਊਟਰ ਓਮਜੀ ਗਰੁੱਪ ਦੇ ਮੁਨੀਸ਼ ਸਾਹਨੀ ਹਨ ।
You may also like
ਰੰਗਮੰਚ, ਟੈਲੀਵਿਜ਼ਨ,ਗਾਇਕੀ ਅਤੇ ਫ਼ਿਲਮੀ ਦੁਨੀਆਂ ਦਾ ਨੌਜਵਾਨ...
ਰੁਖ਼ਸਤ ਹੋ ਗਿਆ ਪੰਜਾਬੀ ਫ਼ਿਲਮਾਂ ਦਾ ਮਾਰੂਫ਼ ਅਦਾਕਾਰ ਧੀਰਜ ਕੁਮਾਰ !
29 ਅਗਸਤ ਨੂੰ ਰਿਲੀਜ਼ ਹੋਵੇਗੀ – ਪੰਜਾਬੀ ਆ ਗਏ ਓਏ!
ਨਹੀਂ ਰਹੀ ਉੱਘੀ ਰੰਗਕਰਮੀ ਹਸਤੀ, ਸੁਰੇਸ਼ ਪੰਡਿਤ!!
ਟੈਲੀ ਫਿਲਮ,ਗੁਰਮੁਖੀ ਦਾ ਬੇਟਾ, ਦਾ ਮਹੂਰਤ ਕਲੈਪ ਵਿਧਾਇਕ ਉੱਗੋਕੇ...
म्यूजिक वीडियो ‘तेरे बिना जीना नहीं’...
About the author
