ਅਧਿਆਪਕ ਸਾਡੇ ਸਮਾਜ ਦੇ ਸੁਨਹਿਰੀ ਭਵਿੱਖ ਦੇ ਨਿਰਮਾਤਾ ਹਨ ਅਤੇ ਰਾਸ਼ਟਰ ਨਿਰਮਾਣ ‘ਚ ਉਹਨਾਂ ਦਾ ਯੋਗਦਾਨ ਬੇਮਿਸਾਲ ਹੈ। ਅੱਜ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਨੂੰ ਸਮਰਪਿਤ ‘ਅਧਿਆਪਕ ਦਿਵਸ’ ਮੌਕੇ ਦੇਸ਼ ਦੇ ਸਾਰੇ ਮਿਹਨਤੀ ਅਧਿਆਪਕਾਂ ਨੂੰ ਦਿਲੋਂ ਸਲਾਮ ਕਰਦੇ ਹਾਂ ਜੋ ਸਾਡੀ ਨੌਜਵਾਨ ਪੀੜ੍ਹੀ ਦੇ ਚਰਿੱਤਰ, ਯੋਗਤਾ ਅਤੇ ਭਵਿੱਖ ਨੂੰ ਘੜਨ ਲਈ ਨਿਰਸਵਾਰਥ ਕੰਮ ਕਰਦੇ ਹਨ।υ