Articles & Interviews

“ਅੰਤਰ-ਰਾਸ਼ਟਰੀ ਮਹਿਲਾ ਦਿਵਸ” ਮੌਕੇ  “ਰੱਬ ਦਾ ਰੇਡੀਓ 3”  ਦੀਆਂ ਔਰਤ ਕਲਾਕਾਰਾਂ ਦਾ ਵਿਲੱਖਣ ਸਮਾਰੋਹ !

Written by Daljit Arora

ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ  “ਰੱਬ ਦਾ ਰੇਡੀਓ 3”  ਦੀਆਂ ਔਰਤ ਕਲਾਕਾਰਾਂ ਦਾ ਵਿਲੱਖਣ ਸਮਾਰੋਹ !🎬

ਜਨਤਾ (ਪੰ:ਸ:ਮੁਹਾਲੀ/ਚੰਡੀਗੜ੍ਹ) ਪ੍ਰਸਿੱਧ ਫ਼ਿਲਮ ਨਿਰਮਾਣ ਘਰ “ਵਿਹਲੀ ਜਨਤਾ ਫ਼ਿਲਮਜ਼” ਵੱਲੋਂ ਆਪਣੀ ਫ਼ਿਲਮ ਸੀਰੀਜ਼ “ਰੱਬ ਦਾ ਰੇਡੀਓ” ਰਾਹੀਂ ਪਰਿਵਾਰਕ/ਸੱਭਿਆਚਾਰ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਦੀ ਨਸੀਹਤ ਨੂੰ ਮਨੋਰੰਜਨ ਅਤੇ ਖੂਬਸੂਰਤ ਵਿਰਾਸਤੀ/ਸੱਭਿਆਚਾਰਕ ਸੰਗੀਤ ਸਿਨੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਪੰਜਾਬੀ ਸਿਨੇਮਾ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਆਪਣੇ ਮਿੱਥੇ ਟੀਚੇ ਵਿਚ ਫ਼ਿਲਮ “ਰੱਬ ਦਾ ਰੇਡੀਓ 3” ਇੱਕ ਹੋਰ ਕਾਮਯਾਬ ਪੁਲਾਂਘ ਸਾਬਤ ਹੋਵੇਗੀ, ਜਿਸ ਦੀ ਉਮੀਦ ਸਭ ਨੂੰ ਹੈ।
3 ਅਪ੍ਰੈਲ ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਇਸ ਫ਼ਿਲਮ ਦਾ ਇਕ ਸ਼ਾਨਦਾਰ ਗੀਤ ਅਤੇ ਆਕਰਸ਼ਕ ਪੋਸਟਰ 8 ਮਾਰਚ ਨੂੰ “ਅੰਤਰ ਰਾਸ਼ਟਰੀ ਮਹਿਲਾ ਦਿਵਸ” ਮੌਕੇ ਫ਼ਿਲਮ ਵਿਚਲੀਆਂ ਉਮਦਾ ਅਦਾਕਾਰ ਔਰਤਾਂ ਵੱਲੋਂ ਇਕ ਸ਼ਾਨਦਾਰ ਤੇ ਵਿਲੱਖਣ ਸ਼ੋਅ ਵਿਚ ਹਾਜ਼ਰ ਮੀਡੀਆ ਸਾਹਮਣੇ ਜਾਰੀ ਕੀਤਾ ਗਿਆ।
ਔਰਤ ਕਲਾਕਾਰਾਂ ਦਾ ਇਹ ਅਲੌਕਿਕ ਨਜ਼ਾਰਾ ਕਿਸੇ ਪੰਜਾਬੀ ਫ਼ਿਲਮ ਦੇ ਅਜਿਹੇ ਸਮਾਰੋਹ ਵਿਚ ਪਹਿਲੀ ਵਾਰ ਵੇਖਣ ਨੂੰ ਮਿਲਿਆ,ਜਿੱਥੇ ਨਿਰਮਾਤਾ-ਨਿਰਦੇਸ਼ਕ ਸਮੇਤ ਫ਼ਿਲਮ ਟੀਮ ਚੋਂ ਕੋਈ ਵੀ ਮਰਦ ਇਸ ਮੌਕੇ ਸਾਹਮਣੇ ਨਹੀਂ ਆਇਆ।
ਲੱਗਦਾ ਹੈ ਕਿ ਔਰਤ ਦਿਵਸ ਮੌਕੇ ਔਰਤਾਂ ਨੂੰ ਹਰ ਪੱਖੋਂ ਸਤਿਕਾਰ ਦੇਣ ਦਾ ਮਨੋਰੰਜਨ ਜਗਤ ਦੇ ਮਰਦਾਂ ਵੱਲੋਂ ਇਹ ਨਿਵੇਕਲਾ ਅਤੇ ਠੋਸ ਸੰਕੇਤ ਸੀ।
ਜ਼ਾਹਰ ਹੈ ਕਿ ਇਸ ਫ਼ਿਲਮ ਦਾ ਵਿਸ਼ਾ ਵੀ ਬਾਬੇ ਨਾਨਕ ਦੀ ਸੋਚ
“ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥”
ਨੂੰ ਨਿਰਮਾਤਾਵਾਂ ਵੱਲੋਂ ਆਪਣੇ ਸੰਕਲਪ ‘ਚ ਸ਼ਾਮਲ ਕਰਦਿਆਂ ਔਰਤਾ ਦੇ ਸਤਿਕਾਰ ਵਿਚ ਪਰਦਾਪੇਸ਼ ਕਰਨਾ ਹੀ ਹੋਵੇਗਾ।
ਜੇ ‘ਵਿਹਲੀ ਜਨਤਾ ਫ਼ਿਲਮ ਨਿਰਮਾਣ ਘਰ” ਦੇ ਪਹਿਲੇ ਕੰਮਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਉੱਚ ਮਿਆਰੀ ਸੰਗੀਤ ਪੇਸ਼ ਕਰਦੀ ਆਪਣੀ ਸੰਗੀਤਕ ਕੰਪਨੀ “ਵਿਹਲੀ ਜਨਤਾ ਰਿਕਾਰਡਜ਼” ਤੋਂ ਆਪਣਾ ਸਫਰ ਸ਼ੁਰੂ ਕਰ ਕੇ, ਉਸੇ ਸ਼ਿੱਦਤ ਨਾਲ ਜਾਰੀ ਰੱਖਣ ਦੇ ਨਾਲ-ਨਾਲ ਉੱਚ ਪੱਧਰੀ ਤਕਨੀਕ ਅਤੇ ਪੰਜਾਬੀ ਸਿਨੇਮਾ ਦੀ ਸ਼ਾਨ ਵਧਾਉਂਦੇ ਉੱਚ ਮਿਆਰੀ ਵਿਸ਼ਿਆਂ ਵਾਲੀਆਂ ਫ਼ਿਲਮਾਂ ਪੇਸ਼ ਕੀਤੀਆਂ।
ਜਿੱਥੇ ਉਹਨਾਂ ਦੀਆਂ ਫ਼ਿਲਮਾਂ ਨੂੰ ਅਪਾਰ ਸਫਲਤਾ ਮਿਲੀ ਓਥੇ ਕੁਝ ਫ਼ਿਲਮਾਂ ਨੂੰ ਕਾਮਯਾਬੀ ਨਹੀਂ ਵੀ ਮਿਲੀ ਪਰ “ਵਿਹਲੀ ਜਨਤਾ” ਦੇ ਦੋ ਨਾਯਾਬ ਹੀਰਿਆਂ “ਮਨਪ੍ਰੀਤ ਜੋਹਲ” ਅਤੇ “ਤਰਸੇਮ ਜੱਸੜ” ਨੇ ਨਾ ਤਾਂ ਆਪਣਾ ਹੌਸਲਾ ਛੱਡਿਆ ਅਤੇ ਨਾ ਹੀ ਆਪਣੇ ਮਕਸਦ ਤੋਂ ਟੱਸਮੱਸ ਹੋਏ।
‘ਵਿਹਲੀ ਜਨਤਾ’ ਨੇ ਰੱਬ ਦਾ ਰੇਡੀਓ ਸੀਰੀਜ਼ ਤੋਂ ਇਲਾਵਾ ਮਾਂ ਦਾ ਲਾਡਲਾ, ਗਲਵੱਕੜੀ ਅਤੇ ਗੁਰੂ ਨਾਨਕ ਜਹਾਜ਼ ਵਰਗੀਆਂ ਫ਼ਿਲਮਾਂ ਦੀ ਪੰਜਾਬੀ ਸਿਨੇਮਾ ਵਿਚਲੀ ਰੈਫਰੈਂਸ ਲਾਇਬ੍ਰੇਰੀ ਵਿੱਚ ਥਾਂ ਬਨਾਉਣ ਵਿਚ ਸਫਲਤਾ ਹਾਸਲ ਕੀਤੀ ਅਤੇ “ਰੱਬ ਦਾ ਰੇਡੀਓ 3” ਵੀ ਇਸੇ ਲੜੀ ਦਾ ਹਿੱਸਾ ਸਾਬਤ ਹੋਣ ਦੀ ਉਮੀਦ,  ਔਰਤ ਦਿਵਸ ਮੌਕੇ ਹੋਏ ਇਸ ਫ਼ਿਲਮ ਦੇ ਸ਼ਾਨਦਾਰ ਸਮਾਰੋਹ ਤੋਂ ਭਲੀਭਾਂਤ ਲਗਾਈ ਜਾ ਸਕਦੀ ਹੈ।
ਸਾਡੇ ਪੰਜਾਬੀ ਸਿਨੇਮਾ ਦੀ ਸੰਪਤੀ ਜਤਿੰਦਰ ਕੌਰ,ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ,ਸੁਨੀਤਾ ਧੀਰ,ਰੁਪਿੰਦਰ ਰੂਪੀ,ਸੀਮਾ ਕੌਸ਼ਲ,ਸਤਵੰਤ ਕੌਰ,ਦੋ ਖੂਬਸੂਰਤ ਹੀਰੋਇਨਾਂ ਨਿਮਰਤ ਖਹਿਰ ਤੇ ਰੌਣਕ ਜੋਸ਼ੀ ਇਲਾਵਾ ਪਵਨ ਜੋਹਲ,ਸਾਂਸ਼ੀ ਬਹਿਲ,ਦਿਸ਼ਮਾਰਿਯਾ,
ਅਮਨਜੋਤ ਕੌਰ-ਅੰਮੂ ਅਤੇ ਅਪਨੀਤ ਬਾਜਵਾ ਨੇ ਜਿੱਥੇ ਇਸ ਸਮਾਰੋਹ ਦਾ ਹਿੱਸਾ ਬਣ ਕੇ ਇਸ ਨੂੰ ਚਾਰ ਚੰਨ ਲਾਏ,ਓਥੇ ਫ਼ਿਲਮ “ਰੱਬ ਦਾ ਰੇਡੀਓ 3” ਦੇ “ਜੱਸ ਗਰੇਵਾਲ” ਵੱਲੋਂ ਲਿਖੇ ਮਜਬੂਤ ਵਿਸ਼ੇ ਤੇ ਨਿਰਦੇਸ਼ਕ ਹੈਰੀ ਭੱਟੀ ਦੀ ਮੇਕਿੰਗ ਤੇ ਵਿਸ਼ਵਾਸ ਜਤਾਉਂਦਿਆਂ ਫ਼ਿਲਮ ਪ੍ਰਤੀ ਆਪਣੇ ਜਜ਼ਬਾਤ ਅਤੇ ਕੰਮ ਕਰਨ ਦੇ ਤਜ਼ੁਰਬੇ ਸਾਂਝੇ ਕਰਦਿਆਂ ਸਭ ਨੂੰ ਫਿਲਮ ਵੇਖਣ ਦੀ ਅਪੀਲ ਵੀ ਕੀਤੀ,ਤਾਂ ਕਿ ਸਾਡੇ ਪੰਜਾਬੀ ਸਿਨੇਮਾ ਨੂੰ ਹੋਰ ਮਜਬੂਤੀ ਮਿਲ ਸਕੇ ਅਤੇ ਨਿਰਮਾਤਾ-ਨਿਰਦੇਸ਼ਕਾਂ ਅਤੇ ਸੁਹਿਰਦ ਲੇਖਕਾਂ ਦੀ ਹੌਸਲਾ ਅਫਜ਼ਾਈ ਵੀ ਹੋ ਸਕੇ।
ਨਿਰਮਾਤਾ ਮਨਪ੍ਰੀਤ ਜੋਹਲ ਅਤੇ ਨਿਰਦੇਸ਼ਕ ਹੈਰੀ ਭੱਟੀ ਸਮੇਤ “ਵਿਹਲੀ ਜਨਤਾ” ਅਦਾਰੇ ਨੂੰ ਪੰਜਾਬੀ ਸਕਰੀਨ ਵੱਲੋਂ ਢੇਰਾਂ ਮੁਬਾਰਕਾਂ ਅਤੇ ਕਾਮਯਾਬੀ ਲਈ ਸ਼ੁੱਭ ਇੱਛਾਵਾਂ।-ਦਲਜੀਤ ਸਿੰਘ ਅਰੌੜਾ

Comments & Suggestions

Comments & Suggestions

About the author

Daljit Arora

Leave a Comment

WP2Social Auto Publish Powered By : XYZScripts.com