ਕਈ ਵਾਰ ਜਦੋਂ ਐਵਾਰਡ ਐਸੀਆਂ ਰੱਬੀ ਰੂਹਾਂ ਨੂੰ ਮਿਲਦੇ ਹਨ ਕਿ ਐਵਾਰਡਾਂ ਦੀ ਚਮਕ ਦਮਕ ਵੀ ਦੂਣੀ ਚੌਣੀ ਹੋ ਜਾਂਦੀ ਹੈ।ਵਰਨਾਂ ਇਸ ਧੂੰਦੂਕਾਰੇ ‘ਚ ਬਹੁਤੇ ਐਵਾਰਡ ਆਪਣੀ ਚਮਕ ਗਵਾਉਂਦੇ ਵੀ ਵੇਖੇ ਗਏ ਹਨ।ਪੰਜਾਬੀ ਗਾਇਕੀ ਦਾ ਮਾਨ ਗੁਰਮੀਤ ਬਾਵਾ ਜੀ ਨੁੰ ਅੱਜ ਪਦਮ ਭੂਸ਼ਣ ਐਵਾਰਡ ਉਹਨਾਂ ਦੀ ਇਸ ਫਾਨੀ ਦੁਨੀਆਂ ਤੋਂ ਰੁਖਸਤੀ ਦੇ ਕੁਝ ਮਹੀਨੇਂ ਬਾਅਦ ਮਿਲਿਆ ਹੈ, ਪਰ ਇਸ ਐਵਾਰਡ ਨੇਂ ਸੱਚੀਂ ਗੁਰਮੀਤ ਬਾਵਾ ਜਿਹੀ ਰੱਬੀ ਰੂਹ ਨੂੰ ਆਪਣੇ ਗੱਲ ਲਾਕੇ, ਯਕੀਨਨ ਆਪਣੀ ਚਮਕ ਦਮਕ ਦੂਣੀਂ ਚੌਣੀਂ ਕਰ ਲਈ ਹੈ।ਸਵ: ਗੁਰਮੀਤ ਬਾਵਾ ਹੁਰਾਂ ਨੂੰ ਇਹ ਐਵਾਰਡ ਬੇਸ਼ਕ ਮਰਨ ਉਪਰਾਂਤ ਮਿਲਿਆ ਹੈ, ਪਰ ਇਸ ਐਵਾਰਡ ਨਾਲ ਸਾਰਾ ਪੰਜਾਬੀ ਸੰਗੀਤ ਜਗਤ ਹੀ ਸਨਮਾਨਿਤ ਹੋ ਗਿਆ ਲੱਗ ਰਿਹਾ ਹੈ।ਵੱਡੀ ਭੈਣ ਗੁਰਮੀਤ ਬਾਵਾ ਅੱਜ ਜਰੂਰ ਹੀ ਅਰਸ਼ਾਂ ਚ ਬੈਠੀ ਮੁਸਕਰਾ ਰਹੀ ਹੋਵੇਗੀ।ਉਸ ਦੀ ਮੁਸਕਰਾਹਟ ਨੂੰ ਮੇਰਾ ਸਿਜਦਾ ਹੈ।
-ਜਗਦੀਸ਼ ਸਚਦੇਵਾ (ਨਾਟਕਕਾਰ)