26 ਜੁਲਾਈ ਨੂੰ ਰਿਲੀਜ਼ ਹੋ ਰਹੀ ਰਿਧਮ ਬੋਆਇਜ਼ ਦੀ ਫ਼ਿਲਮ “ਚੱਲ ਮੇਰਾ ਪੁੱਤ” ਜਿਸ ਵਿਚ ਪਕਿਾਸਤਾਨੀ ਕਲਾਕਾਰਾਂ ਨੇ ਵੀ ਕੰਮ ਕੀਤਾ ਹੈ ਬਾਰੇ ਸੋਸ਼ਲ ਮੀਡੀਆ ਤੇ ਕਾਫ਼ੀ ਦਿਨਾਂ ਤੋਂ ਥੋੜੀ ਬਹੁਤ ਘੁਸਰਮੁਸਰ ਸ਼ੁਰੂ ਹੋਈ ਹੋਈ ਹੈ ਕਿ ਕੀ ਭਾਰਤ ਵਿਚ ਇਸ ਦੀ ਰਿਲੀਜ਼ ਨੂੰ ਲੈ ਕੇ ਕੋਈ ਵਾਦ ਵਿਵਾਦ ਤਾਂ ਨਹੀਂ ਖੜਾ ਹੋਵੇਗਾ ? ਕਾਰਨ ਇਹ ਕਿ ਬੀਤੇ ਦਿਨੀ ਪੁਲਵਾਮਾ ਵਿਖੇ ਹੋਈ ਅਨਸੁਖਾਵੀਂ ਘਟਨਾ ਤੋਂ ਬਾਅਦ ਮੁੰਬਈ ਦੇ ਕੁਝ ਸੰਗਠਨਾਂ ਨੇ ਪਾਕਿਸਤਾਨੀ ਕਾਲਾਕਰਾਂ ਦੇ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਖੇਤਰ ਵਿਚ ਕੰਮ ਕਰਨ ਤੇ ਪਾਬੰਦੀ ਲਗਾ ਦਿੱਤੀ ਸੀ, ਜੋ ਕਿ ਅਕਸਰ ਸੁਨਣ ਨੂੰ ਮਿਲਦਾ ਹੈ ਅਤੇ ਇਸ ਵਾਰ ਅਜੇ ਤੱਕ ਇਹ ਪਾਬੰਦੀ ਵਾਪਸ ਨਹੀਂ ਲਈ ਗਈ ਅਤੇ ਇਹ ਵੀ ਸੁਨਣ ਵਿਚ ਆਇਆ ਹੈ ਇਸ ਫ਼ਿਲਮ ਨੂੰ ਰੋਕਣ ਲਈ ਇਸ ਦੇ ਨਿਰਮਾਤਾਵਾਂ ਅਤੇ ਪੰਜਾਬ ਸਰਕਾਰ ਨੂੰ ਵੀ ਕਿਹਾ ਗਿਆ ਹੈ, ਪਰ ਮੈਨੂੰ ਲਗਦਾ ਹੈ ਇਹ ਨਾ ਇਨਸਾਫੀ ਕਲਾਕਾਰਾਂ ਨਾਲ ਹੀ ਕਿਉਂ ਹੁੰਦੀ ਹੈ ਜਦਕਿ ਹਿੰਦ-ਪਾਕਿ ਦੇ ਬਾਕੀ ਸਾਰੇ ਰਿਸ਼ਤੇ ਉਸੇ ਤਰ੍ਹਾਂ ਬਰਕਰਾਰ ਨੇ, ਚਾਹੇ ਵਪਾਰਕ ਸਮਝੌਤੇ ਹੋਣ, ਚਾਹੇ ਆਪਸ ਵਿਚ ਖੇਡਾਂ ਵਾਲੇ ਰਿਸ਼ਤੇ ਹੋਣ, ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਹੋਵੇ ਜਾਂ ਦੋਨਾਂ ਦੇਸ਼ਾਂ ਦਾ ਆਪਸੀ ਅੰਤਰਰਾਸ਼ਟਰੀ ਸਿਆਸੀ ਜਾਂ ਗੈਰ ਸਿਆਸੀ ਰਿਸ਼ਤੇ। ਆਖਿਰਕਾਰ ਸਾਡੀਆਂ ਸਰਕਾਰਾਂ ਦਾ ਧਿਆਨ ਅਜਿਹੀਆਂ ਬੇਤੁਕੀਆਂ ਅਤੇ ਗੈਰ ਅਧਿਕਾਰਤ ਪਾਬੰਦੀਆਂ ਵੱਲ ਕਿਉਂ ਨਹੀਂ ਜਾਂਦਾ, ਜਦਕਿ ਕਿ ਹਰ ਕੋਈ ਜਾਣਦਾ ਹੈ ਕਿ ਸਿਰਫ਼ ਕਲਾਕਾਰ ਭਾਈਚਾਰਾ ਹੀ ਸਭ ਤੋਂ ਮੋਹਰੀ ਹੋ ਕੇ ਧਰਮ ਅਤੇ ਫਿਰਕਾਪ੍ਸਤੀ ਤੋਂ ਉੱਪਰ ਉਠ, ਇਨਸਾਨੀਅਤ ਅਤੇ ਆਪਸੀ ਪੇ੍ਮ ਦਾ ਸੰਦੇਸ਼ ਦੇਣ ਦੀ ਪਹਿਲਕਦਮੀ ਕਰਦਾ ਆਇਆ ਹੈ। ਹੁਣ ਜੇ ਇਸ ਫ਼ਿਲਮ ਦੇ ਰਿਲੀਜ਼ ਖਿਲਾਫ ਕੋਈ ਆਵਾਜ਼ ਉਠਦੀ ਹੈ ਤਾਂ ਇਸ ਦਾ ਵਿਰੋਧ ਕਰਨਾ ਸਾਡਾ ਸਭ ਦਾ ਫਰਜ਼ ਹੈ।
– ਦਲਜੀਤ ਅਰੋੜਾ