Presenting you the remake of blockbuster punjabi film “Putt Jattan De”
(ਮੁੰਬਈ:ਪੰਜਾਬੀ ਸਕਰੀਨ ਵਿਸ਼ੇਸ) ਆਪਣੇ ਸਮੇਂ ਦੀ ਬਲਾਕਬਸਟਰ ਪੰਜਾਬੀ ਫ਼ਿਲਮ “ਪੁੱਤ ਜੱਟਾਂ ਦੇ” ਦਾ ਰੀਮੇਕ ਹੋਣ ਜਾ ਰਿਹਾ ਹੈ। ਇਸ ਪੁਰਾਣੀ ਫ਼ਿਲਮ ਦੇ ਹੀਰੋ ਰਹੇ ਅਤੇ ਮੁੰਬਈ ਤੋਂ ਮੌਜੂਦਾ ਸਰਗਰਮ ਸਿਆਸਤਦਾਨ ਬਲਦੇਵ ਖੋਸਾ ਨੇ ਪੰਜਾਬੀ ਸਕਰੀਨ ਨਾਲ ਗੱਲ ਕਰਦਿਆਂ ਉਪਰੋਕਤ ਐਲਾਨ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਦਿੱਗਜ ਮਲਟੀ ਸਟਾਰਰ ਫ਼ਿਲਮ ਦਾ ਕੈਨਵਸ ਬਹੁਤ ਹੀ ਵੱਡਾ ਰਹੇਗਾ ਅਤੇ ਬਜਟ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਕੇ.ਡੀ. ਆਰਟਸ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੇ ਨਿਰਮਾਤਾ ਹੋਣਗੇ ਬਲਦੇਵ ਖੋਸਾ ਅਤੇ ਐਸੋਸੀਏਟ ਨਿਰਮਾਤਾ ਇਕਬਾਲ ਢਿੱਲੋਂ ।
ਇਸ ਮੌਕੇ ਉਹਨਾਂ ਗੱਲ ਕਰਦਿਆਂ ਦੱਸਿਆ ਕਿ ਦੁਨੀਆਂ ਭਰ ਦੇ ਆਮ ਪੰਜਾਬੀ ਫ਼ਿਲਮ ਸਿਨੇਮਾ ਪ੍ਰੇਮੀਆਂ ਦੀ ਪੂਰਜ਼ੋਰ ਮੰਗ ਨੂੰ ਮੁੱਖ ਰੱਖਦਿਆਂ ਇਸ ਫ਼ਿਲਮ ਨੂੰ ਮੁੜ ਤੋਂ ਬਨਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਵਿਚ ਪਹਿਲਾਂ ਦੀ ਤਰਾਂ ਹੀ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਵੇਗਾ।
ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਫ਼ਿਲਮ ਵੀ ਬਣ ਕੇ ਪਹਿਲਾਂ ਨਾਲੋਂ ਵੱਧ ਸੁਪਰ-ਡੁਪਰ ਰਹੇ।
(Mumbai: Punjabi Screen Specials) The blockbuster Punjabi film of its time “Putt Jatt De” is going to be a remake. Baldev Khosa, who was the hero of this old film and is currently an active politician from Mumbai, has expressed the above announcement while talking to Punjabi Screen. He said that the canvas of this giant multi-starrer film will be very large and no shortfall in the budget will be allowed.
Baldev Khosa and associate producer Iqbal Dhillon will be the producers of this film under the banner of K.D. Arts.
Speaking on this occasion, he said that keeping in mind the strong demand of common Punjabi film lovers all over the world, it has been decided to remake this film, in which the entertainment of the audience will be taken care of as before.
We pray to God that this film also becomes super-duper as before.