Punjabi Music

ਇਹੋ ਹੋਣਾ ਚਾਹੀਦੈ ਸਾਡੀ ਫ਼ਿਲਮ ਅਤੇ ਸੰਗੀਤ ਇੰਡਸਟ੍ਰੀ ਦਾ ਅਸਲ ਅਸੂਲ, ਜੋ ਗਾਇਕ ਏ.ਪੀ. ਢਿਲੋਂ ਨੇ ਨਿਭਾਇਆ। 🎞

Written by Daljit Arora

(ਪੰਜਾਬੀ ਸਕਰੀਨ ਵਿਸ਼ੇਸ) ਬੀਤੀ 9 ਅਗਸਤ ਨੂੰ ਗਾਇਕ ਏ ਪੀ ਢਿਲੋਂ ਦੇ ਨਵੇਂ ਗੀਤ “ਓਲਡ ਮਨੀ” ਵਿਚ ਅਦਾਕਾਰੀ ਲਈ ਜਿੱਥੇ ਬਾਲੀਵੁੱਡ ਦੇ ਦਿੱਗਜ ਚਿਹਰੇ ਸਲਮਾਨ ਖਾਨ ਅਤੇ ਸੰਜੇ ਦੱਤ ਨੂੰ ਲਿਆ ਗਿਆ,ਓਥੇ ਨਿਰਮਾਤਾ ਇਕਬਾਲ ਢਿਲੋਂ ਦੀ ਆਪਣੇ ਸਮੇਂ ਦੀ ਸੁਪਰਹਿੱਟ ਫ਼ਿਲਮ “ਅਣਖ ਜੱਟਾਂ ਦੀ” ਦੇ ਯੋਗਰਾਜ ਸਿੰਘ ਤੇ ਫਿਲਮਾਏ 21 ਸੈਕਿੰਡ ਦੇ ਸੰਵਾਦ ਵਰਤੇ ਗਏ। ਇਸ ਲਈ ਗੀਤ ਨਿਰਮਾਣ ਕੰਪਨੀ ‘ਅ ਗਰੀਨ ਐਪਲ ਪ੍ਰੋਡਕਸ਼ਨ’ ਨੇ ਨਾ ਸਿਰਫ ਇਕਬਾਲ ਢਿਲੋਂ ਅਤੇ ਉਸ ਦੀ ਕੰਪਨੀ ਆਈ.ਐੱਸ.ਡੀ. ਆਰਟਸ ਨਾਲ ਪੂਰੀ ਤਰਾਂ ਕਮਰਸ਼ੀਅਲ ਲਿਖਤ ਸਮਝੌਤਾ ਕੀਤਾ, ਸਗੋਂ ਗੀਤ ਦੇ ਕ੍ਰੈਡਿਟਸ ਵਾਲੇ ਪੋਸਟਰ ਵਿਚ ਵੀ ਉਹਨਾਂ ਨੂੰ ਅਤੇ ਉਹਨਾਂ ਦੀ ਅਧਿਕਾਰਤ ਕੰਪਨੀ ਨੂੰ ਪੂਰਾ ਮਾਣ ਸਨਮਾਨ ਦਿੱਤਾ।

ਇਸ ਖ਼ਬਰ ਨੂੰ ਜਾਰੀ ਕਰਨ ਦਾ ਸਾਡਾ ਮਕਸਦ ਸਿਰਫ ਇਹੀ ਹੈ ਕਿ ਕਿਸੇ ਦੀ ਕੀਤੀ ਮਿਹਨਤ ਤੇ ਚੋਰ ਰਸਤੇ ਡਾਕਾ ਮਾਰਨ ਦੀ ਬਜਾਏ ਆਪਣੀ ਇਗੋ-ਸ਼ੀਗੋ ਪਾਸੇ ਰੱਖ ਕੇ ਆਪਣੀ ਇੰਡਸਟ੍ਰੀ ਲਈ ਸੁਹਿਰਦਤਾ ਪੂਰਨ ਪਿਆਰ-ਸਤਿਕਾਰ ਵਾਲਾ ਵਰਤਾਰਾ ਰੱਖਦੇ ਹੋਏ ਅਸੂਲਾਂ ਤੇ ਚੱਲਿਆ ਜਾਵੇ, ਤਾਂ ਜੋ ਕੋਈ ਵਿਅਕਤੀ ਆਪਣੇ ਹੱਕਾਂ ਤੋਂ ਵਾਂਝਾ ਨਾ ਰਹੇ ਅਤੇ ਨਾਂ ਹੀ ਆਪਣੇ ਹੱਕਾਂ ਲਈ ਕਿਸੇ ਨੂੰ ਥਾਣੇ ਕਚਿਹਰੀਆਂ ਦਾ ਰਸਤਾ ਅਪਣਾਉਣਾ ਪਵੇ।

Comments & Suggestions

Comments & Suggestions

About the author

Daljit Arora