ਵੇਖਣਾ ਇਹ ਹੁੰਦਾ ਹੈ ਕਿ ਉਸ ਨੇ ਜੋ ਕਿਰਦਾਰ ਨਿਭਾਉਣ ਦੀ ਜਾਂ ਪੋਟਰੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਉਸ ਉੱਤੇ ਖਰਾ ਉਤਰਿਆ ਹੈ ਜਾਂ ਨਹੀਂ। ਅਸਲ ਕਲਾਕਾਰ ਉਹੀ ਹੈ ਜੋ ਦੂਜੇ ਦੇ ਕਿਰਦਾਰ ਨੂੰ ਹੂ ਬ ਹੂ ਜੀਅ ਕੇ ਦਰਸ਼ਕਾਂ ਨੂੰ ਅਸਲ ਕਿਰਦਾਰ ਹੋਣ ਦਾ ਅਹਿਸਾਸ ਕਰਵਾ ਦੇਵੇ।
ਸੋ ਇਹੋ ਜਿਹੀ ਅਲੋਚਨਾ ਜਾਇਜ਼ ਨਹੀਂ ਕਿ ਉਸ ਨੇ ਤਾਂ ਕੇਸ ਕਟਵਾਏ ਹੋਏ ਨੇ ਇਸ ਲਈ ਉਹ ਗੁਰਸਿੱਖ ਦਾ ਕਿਰਦਾਰ ਕਿਵੇਂ ਨਿਭਾ ਸਕਦੈ ਜਾਂ ਉਸ ਨੇ ਫ਼ਿਲਮ ਕਰਨ ਲਈ ਕੇਸ-ਦਾਹੜੀ ਰੱਖ ਲਈ ਤੇ ਫੇਰ ਕਟਾ ਤੀ, ਇਹ ਤਾਂ ਪਾਖੰਡੀ ਨੇ ਵਗੈਰਾ ਵਗੈਰਾ।
ਇਹ ਤਾਂ ਕਲਾਕਾਰਾਂ ਦਾ ਪੇਸ਼ਾ ਹੈ, ਇਸ ਲਈ ਉਹ ਕਿਸੇ ਧਰਮ ਜਾਂ ਪਹਿਰਾਵੇ ਵਿਚ ਕਿਵੇਂ ਬੱਝੇ ਰਹਿ ਸਕਦੇ ਹਨ ?
ਇਕ ਪੇਸ਼ੇਵਰ ਫ਼ਿਲਮ ਨਿਰਦੇਸ਼ਕ ਵੱਲੋਂ ਕਮਰਸ਼ੀਅਲ ਪੱਖ ਵੇਖਣ ਤੋਂ ਇਲਾਵਾ ਹਮੇਸ਼ਾ ਉਹੀ ਗੁਣਵਾਨ ਐਕਟਰ ਕਿਸੇ ਰੋਲ ਲਈ ਚੁਣੇ ਜਾਂਦੇ ਹਨ ਜੋ ਅਦਾਕਾਰੀ ਦੇ ਨਾਲ ਨਾਲ ਗੈੱਟਅਪ ਵਿਚ ਵੀ ਉਸ ਰੋਲ ਮੁਤਾਬਕ ਪੂਰਾ ਫਿਟ ਦਿਖਣ।
ਇਸ ਲਈ ਸਾਨੂੰ ਫ਼ਿਲਮਾਂ ਵਾਲੇ ਲੋਕਾਂ ਪ੍ਰਤੀ ਕੋਈ ਨੈਗੇਟਿਵ ਵਤੀਰਾ ਨਹੀਂ ਰੱਖਣਾ ਚਾਹੀਦਾ। ਹਾਂ ਜੇ ਕੋਈ ਕਲਾਕਾਰ ਆਪਣੀ ਮਰਜ਼ੀ ਨਾਲ ਆਪਣੇ ਧਰਮ ਮਰਿਯਾਦਾ ਅਤੇ ਦਿੱਖ ਅੰਦਰ ਰਹਿ ਕੇ ਹੀ ਅਦਾਕਾਰੀ ਕਰਨਾ ਚਾਹੁੰਦਾ ਹੈ ਤਾਂ ਇਹ ਖੁਸ਼ੀ ਦੀ ਗੱਲ ਵੀ ਹੈ ਅਤੇ ਪ੍ਰਸੰਸਾਯੋਗ ਵੀ।
ਹੁਣ ਜੋ ਕੋਈ ਦੂਜੇ ਧਰਮ ਦਾ ਐਕਟਰ ਕਿਸੇ ਸਿੱਖ ਕਿਰਦਾਰ ਨੂੰ ਸਮਝ ਕੇ, ਉਹਦਾ ਰਹਿਣ-ਸਹਿਣ ਘੋਖ ਕੇ, ਉਹ ਕਿਰਦਾਰ ਨਿਭਾਉਂਦਾ ਹੈ ਜਾਂ ਦੂਜੇ ਪਾਸੇ ਕੋਈ ਸਿੱਖ ਧਰਮ ਨਾਲ ਸਬੰਧਿਤ ਐਕਟਰ ਇਸੇ ਤਰਾਂ ਹੀ ਕੋਈ ਕਿਰਦਾਰ ਨਿਭਾਉਂਦਾ ਹੈ ਤਾਂ ਕੋਈ ਹਰਜ਼ ਨਹੀ ਬਸ਼ਰਤ ਕਿ ਆਪੋ-ਆਪਣੀ ਮਰਿਯਾਦਾ ਨਾ ਭੁੱਲੇ ਅਤੇ ਨਾ ਹੀ ਉਸ ਵੱਲੋਂ ਨਿਭਾਏ ਕਿਰਦਾਰ ਵਿਚੋਂ ਆਪਣੇ ਅਤੇ ਕਿਸੇ ਦੂਜੇ ਦੇ ਧਰਮ-ਜਾਤ ਦੇ ਅਪਮਾਨ ਦੀ ਝਲਕ ਪੈਣੀ ਚਾਹੀਦੀ ਹੈ,ਬਸ ਇਹੀ ਹੈ ਸੁਲਝੀ ਹੋਈ ਅਤੇ ਵਿਲੱਖਣ ਅਦਾਕਾਰੀ – ਦਲਜੀਤ ਸਿੰਘ ਅਰੋੜਾ
@diljitdosanjh @gippygrewal @princekanwaljitsingh @tarsemjassar @kuljindersidhu @gurpreetghuggi

