ਜੂਨ 2020 ਲਾਕਡਾਊਨ ਦੇ ਦੌਰਾਨ ਮੈਂ ਆਪਣੇ ਇਕ ਆਰਟੀਕਲ ਰਾਂਹੀ ਆਉਣ ਵਾਲੇ ਸਮੇਂ ਵਿਚ ਸਿਨੇਮਾ ਦੇ ਬਦਲਦੇ ਸਮੀਕਰਣਾਂ ਤਹਿਤ ਬੜਾ ਜ਼ੋਰ ਦੇ ਕੇ ਓ.ਟੀ.ਟੀ. (ਓਵਰ ਦਾ ਟੋਪ) ਪਲੇਟਫਾਰਮ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਇਸ ਦੀ ਪ੍ਰੋੜਤਾ ਕੀਤੀ ਸੀ। ਮੈਂ ਇਹ ਵੀ ਕਿਹਾ ਸੀ ਕਿ ਇਸ ਨਾਲ ਨਵੇਂ ਅਤੇ ਪੁਰਾਣੇ ਪਰ ਸਿਰਫ ਮੰਝੇ ਹੋਏ ਕਲਾਕਾਰਾਂ ਲਈ ਵਧੀਆ ਮੌਕੇ ਸਾਹਮਣੇ ਆਉਣ ਦੇ ਨਾਲ ਨਾਲ ਵਧੀਆ ਕੰਟੈਂਟ ਵਾਲੇ ਲੇਖਕਾਂ ਅਤੇ ਨਿਰਦੇਸ਼ਕਾਂ ਨੂੰ ਵੀ ਮੋਕਾਂ ਮਿਲੇਗਾ, ਜੋਕਿ ਊਲ-ਜਲੂਲ -ਦਿਸ਼ਾਹੀਣ ਫ਼ਿਲਮਾਂ ਲਿਖਣ-ਬਨਾਉਣ ਤੋਂ ਗੁਰੇਜ਼ ਕਰਦੇ ਹੋਏ ਘਰ ਵਿਹਲੇ ਬੈਠੇ ਹਨ।
ਸੋ ਇਹਨਾਂ ਸਭਨਾਂ ਨੂੰ ਪੰਜਾਬ ਵਿਚ ਸੁਨਿਹਰੀ ਮੋਕਾਂ ਦੇਣ ਦੀ ਇਹ ਪਹਿਲ ਕਦਮੀ ਕੀਤੀ ਹੈ ਓ.ਟੀ,ਟੀ ‘ਚੌਪਾਲ’ ਨੇ, ਜਿਸ ਦੇ ਮੁੱਖ ਪ੍ਰਬੰਧਕ ਅਤੇ ਮਾਲਕ ਸੰਦੀਪ ਬਾਂਸਲ ਸਾਹਬ ਹਨ ਜੋਕਿ ਪੰਜਾਬੀ ਦੇ ਪ੍ਰਮੁੱਖ ਟੀ.ਵੀ. ਚੈਨਲ ‘ਪਿਟਾਰਾ’ ਅਤੇ ਧਾਰਮਿਕ ਚੈਨਲ ‘ਦਿਵਯਾ’ ਦੇ ਵੀ ਮਾਲਕ ਹਨ।
ਬੀਤੇ ਦਿਨੀਂ ਉਨ੍ਹਾਂ ਨਾਲ ਹੋਈ ਇਕ ਖਾਸ ਮਿਲਣੀ ਦੌਰਾਨ ਉਨਾਂ ਇਸ ਨਵੇਂ ਪਲੇਟਫਾਰਮ ਦਾ ਜ਼ਿਕਰ ਕਰਦਿਆਂ ਦੱਸਿਆ ਅਤੇ ਜਿਸ ਨਾਲ ਉਨਾਂ ਦੀ ਦੂਰਅੰਦੇਸ਼ੀ ਦਾ ਵੀ ਪਤਾ ਲੱਗਿਆ ਕਿ ‘ਚੌਪਾਲ’ ਓ.ਟੀ.ਟੀ ਲਈ ਉਨਾਂ ਦੀ ਤਿਆਰੀ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੀ ਸੀ।ਇਸ ਪਿੱਛੇ ਉਨਾਂ ਦਾ ਵੀ ਮਕਸਦ ਇਹੋ ਹੈ ਕਿ ਫ਼ਿਲਮ ਅਤੇ ਟੀਵੀ ਖੇਤਰ ਵਿਚ ਸੰਘਰਸ਼ ਕਰ ਰਹੇ ਯੋਗਤਾ ਭਰਪੂਰ ਲੋਕਾਂ ਨੂੰ ਮੌਕਾ ਦਿੱਤਾ ਜਾਏ।ਅਜਿਹੇ ਮੌਕੇ ਪ੍ਰਦਾਨ ਕਰਨ ਲਈ ਸੰਦੀਪ ਬਾਂਸਲ ਹੋਰਾਂ ਦਾ ਵਿਸ਼ੇਸ਼ ਧਿਆਨ ਕਲਾ ਖੇਤਰ ਨਾਲ ਜੁੜੀ ਨੌਜਵਾਨ ਪੀੜ੍ਹੀ ਵੱਲ ਵੀ ਹੈ ਚਾਹੇ ਉਹ ਪਰਦੇ ਦੇ ਅੱਗੇ ਰਹਿ ਕੇ ਕੰਮ ਕਰਨ ਵਾਲੇ ਹੋਣ ਜਾਂ ਪਰਦੇ ਦੇ ਪਿੱਛੇ ਕੰਮ ਕਰਨ ਵਾਲੇ ਹੋਣ।
ਇਸ ਓ.ਟੀ.ਟੀ. ਦਾ ਇਕ ਫਾਇਦਾ ਖਾਸ ਤੌਰ ਤੇ ਨਿਰਮਾਤਾਵਾਂ ਲਈ ਵੀ ਹੈ ਕਿ ਨਾਮੀ ਚਰਿੱਤਰ ਕਲਾਕਾਰਾਂ ਨੂੰ ਆਪਣੇ ਸਹੀ ਬਜਟ ਦੀ ਹੱਦ ਵਿਚ ਰਹਿ ਕੇ ਕੰਮ ਕਰਨ ਦੀ ਆਦਤ ਪੈ ਰਹੀ ਹੈ।
ਓ.ਟੀ.ਟੀ. ‘ਚੌਪਾਲ’ ਰਾਹੀਂ ਜੋ ਕੰਟੈਂਟ ਦਰਸ਼ਕਾਂ ਦੇ ਵੇਖਣ ਲਈ ਸਾਹਮਣੇ ਆ ਰਿਹਾ ਹੈ, ਜਿਸ ਵਿਚ ‘ਪੰਛੀ’, ‘ਕਾਲਾ ਸ਼ਹਿਰ’, ‘ਤੇਰੀ ਮੇਰੀ ਨਈਂ ਨਿਭਨੀ’, ‘ਮੈਂ ਵੈਡਸ ਤੂੰ’ ਅਤੇ ‘ਪਲੀਜ਼ ਕਿਲ ਮੀ’ ਆਦਿ (ਪੰਜਾਬੀ ਫ਼ਿਲਮਾਂ), ‘’, ‘ਮਲਾਲ’ ਅਤੇ ‘ਛੱਪੜ ਫਾੜ ਕੇ’ ਆਦਿ (ਹਰਿਆਣਵੀਂ ਫ਼ਿਲਮਾਂ),’ਖਿੱਚ ਜੱਟਾ ਖਿੱਚ’ (ਐਪੀਸੋਡਿਕ),’ਵਾਰਦਾਤ’, ‘ਰੇਂਜ’ ਅਤੇ ‘ਲੰਡਨ ਇਨ ਹਰਿਆਣਾ’ ਆਦਿ (ਵੈਬਸੀਰੀਜ਼) ਸ਼ਾਮਲ ਹਨ, ਵਾਕਿਆ ਹੀ ਦਿਲਚਸਪ ਹੈ, ਅਤੇ ਜੋ ਅਦਾਕਾਰ ਚਿਹਰੇ ਵੀ ਸਾਹਮਣੇ ਆ ਰਹੇ ਹਨ ਉਹਨਾਂ ਦੀ ਚੋਣ ਵੀ ਕਾਬਿਲ-ਏ-ਤਾਰੀਫ ਹੈ।
ਇਸ ਤੋਂ ਇਲਾਵਾ ਮੁਰੱਬਾ, ਚੰਡੀਗੜ੍ਹ ਵਾਲੇ, ਤੁਣਕਾ ਤੁਣਕਾ, ਜ਼ਿਲ੍ਹਾਂ ਸੰਗਰੂਰ, ਡਸਟਬਿਨ, ਸ਼ਿਕਾਰੀ, ਸ਼ਾਹੀ ਮਾਜਰਾ, ਉਮਰਾਂ ‘ਚ ਕੀ ਰੱਖਿਆ, ਸੀਪ, ਮਿਸ ਤਾਨਿਯਾ ਅਤੇ ਸ਼ਗਨ ਆਦਿ ਫ਼ਿਲਮਾਂ ਅਤੇ ਵੈਬਸੀਰੀਜ਼ ਦਾ ਮਸਾਲਾ ਵੀ ਆਕਰਸ਼ਿਤ ਲੱਗ ਰਿਹਾ ਹੈ।
ਸੋ ਇਸ ਓ.ਟੀ.ਟੀ. ਪਲੇਟਫਾਰਮ ‘ਚੌਪਾਲ’ਵਾਸਤੇ ਕੰਮ ਕਰ ਰਹੀਆਂ ਸਾਰੀਆਂ ਟੀਮਾਂ ਦੇ ਨਾਲ ਨਾਲ ਸੰਦੀਪ ਬਾਂਸਲ ਹੋਰਾਂ ਦੇ ਇਸ ਵਿਸ਼ੇਸ ਉਪਰਾਲੇ ਲਈ ਧੰਨਵਾਦ ਸਹਿਤ ਬਹੁਤ ਬਹੁਤ ਮੁਬਾਰਕਾਂ । ਤੁਸੀਂ ਚੌਪਾਲ ਤੇ ਪੰਜਾਬੀ ਤੋਂ ਇਲਾਵਾ ਹੋਰ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਅਤੇ ਵੈਬਸੀਰੀਜ਼ ਆਦਿ ਦਾ ਲੁਤਫ ਵੀ ਲੈ ਸਕਦੇ ਹੋ।
ਆਓ ਸਭ ਦੀ ਹੌਸਲਾ ਅਫ਼ਜਾਈ ਅਤੇ ਕਲਾ ਜਗਤ ਦੇ ਇਸ ਖੂਬਸੂਰਤ ਆਸ਼ਿਆਨੇ ‘ਚੌਪਾਲ’ ਓ.ਟੀ.ਟੀ. ਦੀ ਹੋਰ ਮਜਬੂਤੀ ਲਈ ਇਸ ਨੂੰ ਜ਼ਰੂਰ ਸਬਸਕ੍ਰਈਬ ਵੀ ਕਰੀਏ ਅਤੇ ਘਰੇ ਬੈਠੇ ਇਸ ਦਾ ਆਨੰਦ ਵੀ ਮਾਣੀਏ ।
-ਦਲਜੀਤ ਸਿੰਘ (ਪੰਜਾਬੀ ਸਕਰੀਨ)