(ਪੰ.ਸ.): ਕਾਂਸ ਫ਼ਿਲਮ ਫੈਸਟੀਵਲ ਕਾਂਸ ‘ਚ ਵਧੀਆ ਭਾਰਤੀ ਫ਼ਿਲਮਾਂ ਚੋਂ ਸਭ ਤੋ ਬੇਹਤਰੀਨ ਚੁਣੀ ਗਈ ਪੰਜਾਬੀ ਫ਼ਿਲਮ ਰੋਡੇ ਕਾਲਜ ! ਫ਼ਿਲਮ ਦੇ ਨਿਰਦੇਸ਼ਕ ਹੈਪੀ ਰੋਡੇ ਨੇ ਪੰਜਾਬੀ ਸਕਰੀਨ ਨਾਲ ਆਪਣੀ ਇਸ ਖੁਸ਼ੀ ਨੂੰ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਫ਼ਿਲਮ ਰੋਡੇ ਕਾਲਜ “ਕਾਂਸ ਵਰਲਡ ਫ਼ਿਲਮ ਫੈਸਟੀਵਲ” ਵਿਚ ਜੂਨ ਮਹੀਨੇ ਦੇ ਆਖੀਰ ‘ਚ ਰਜਿਸਟਰਡ ਹੋਈ ਸੀ। ਪਹਿਲੇ ਤਿੰਨ ਰਾਊਂਡ ਕਲੀਅਰ ਕਰ ਕੇ ਪਹਿਲਾਂ 18 ਅਗਸਤ ਨੂੰ ਇਸ ਮੁਕਾਬਲੇ ਲਈ ਫਾਈਨਲਾਈਜ਼ ਹੋਈ ਅਤੇ ਫਿਰ ਅਗਲੇ ਹਫਤੇ ਹੀ ਤਿੰਨ ਚੋਣਵੀਆਂ ਫ਼ਿਲਮਾਂ ਵਿਚ ਸ਼ਾਮਲ ਹੋ ਗਈ।
ਇਸ ਤੋਂ ਬਾਅਦ ਅਗਲੇ ਦਸ ਦਿਨਾਂ ਵਿਚ ਭਾਰਤ ਦੀਆਂ ਵਧੀਆਂ ਫ਼ਿਲਮਾਂ ਦੀ ਸ਼ਰੇਣੀ ਵਿਚ ਅੱਵਲ ਦਰਜਾ ਹਾਸਲ ਕੀਤਾ।
ਵਰਲਡ ਫ਼ਿਲਮ ਫੈਸਟੀਵਲ ਦੇ ਆਫੀਸ਼ਲ ਇੰਸਟਾ ਪੇਜ ਤੇ ਬਕਾਇਦਾ ਫ਼ਿਲਮ ਰੋਡੇ ਕਾਲਜ ਦੇ ਕਲਾਈਮੈਕਸ ਦਾ ਵਿਦਿਆਰਥੀਆਂ ਵਾਲਾ ਸਕਰੀਨ ਸ਼ਾਟ ਲਗਾ ਕੇ ਇਕ ਵਿਸ਼ੇਸ ਪੋਸਟ ਪਾਈ ਵੀ ਗਈ।
ਇਸ ਤੋਂ ਇਲਾਵਾ ਫ਼ਿਲਮ ਦੇ ਪ੍ਰੋਡਕਸ਼ਨ ਹਾਊਸ ਨੂੰ ਈ-ਮੇਲ ਰਾਂਹੀ “ਵਰਲਡ ਫ਼ਿਲਮ ਫੈਸਟੀਵਲ” ਵਲੋਂ ਜੇਤੂ ਨਿਸ਼ਾਨ ਵੀ ਆਫੀਸ਼ੀਅਲੀ ਭੇਜੇ ਗਏ। ਹੁਣ ਇਹ ਫ਼ਿਲਮ ਚੌਪਾਲ ਓ.ਟੀ.ਟੀ. ਤੇ ਰਿਲੀਜ਼ ਹੋ ਚੁੱਕੀ ਹੈ। ਪੰਜਾਬੀ ਸਕਰੀਨ ਅਦਾਰੇ ਵਲੋਂ ਫ਼ਿਲਮ ਰੋਡੇ ਕਾਲਜ ਦੇ ਪ੍ਰੋਡਿਊਸਰਜ਼ ਆਸ਼ੂ ਅਰੋੜਾ, ਸੁਨੀਲ ਕੇ ਬਾਂਸਲ,ਰਿੰਪਲ ਬਰਾਾੜ ਅਤੇ ਲੇਖਕ ਨਿਰਦੇਸ਼ਕ ਹੈਪੀ ਰੋਡੇ ਸਮੇਤ ਸਾਰੀ ਟੀਮ ਨੂੰ ਇਸ ਗੌਰਵਮਈ ਪ੍ਰਾਪਤੀ ਲਈ ਨੂੰ ਬਹੁਤ ਬਹੁਤ ਮੁਬਾਰਕਾਂ।