ਮੈਨੂੰ ਲਗਦੈ ਕਿ ਫ਼ਿਲਮ, ਸੰਗੀਤ ਅਤੇ ਰੰਗਮੰਚ ਨਾਲ ਜੁੜੀਆਂ ਸਾਰੀ ਸੰਸਥਾਵਾਂ ਨੂੰ ਦਿਲਜੀਤ ਦੇ ਹੱਕ ਵਿੱਚ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ। ਇਹੀ ਸਮਾਂ ਹੈ ਆਪਣੇ ਅੰਦਰੋ ਇਸ ਕਲਾਕਾਰ ਪ੍ਰਤੀ ਕੋਈ ਸਾੜਾ ਜਾਂ ਗਰੁੱਪਬਾਜ਼ੀ ਨੂੰ ਪਾਸੇ ਰੱਖ, ਇਸ ਦੇ ਨਾਲ ਖੜਦੇ ਹੋਏ, ਜ਼ਿਆਦਾ ਪੜੇ ਲਿਖੇ ਲੋਕਾਂ ਨੂੰ ਇਹ ਸਮਝਾਉਣ ਦਾ ਕਿ ਜਿਹੜੀ ਫ਼ਿਲਮ ਨੂੰ ਰਾਸ਼ਟਰੀ ਨੂੰ ਐਵਾਰਡ ਮਿਲਿਆ ਹੋਵੇ ਉਸ ਫ਼ਿਲਮ ਵਿਚਲਾ ਗੀਤ ਅਤੇ ਹੀਰੋ ਦੇਸ਼ ਵਿਰੋਧੀ ਕਿਸ ਤਰਾਂ ਹੋ ਸਕਦਾ ?
ਦੋਸਤੋ ਕਿ ਇਹੋ ਜਿਹੇ ਗੰਬੀਰ ਦੋਸ਼ ਕਿਸੇ ਐਕਟਰ ਦਾ ਮਾਨਸਿਕ ਸੰਤੁਲਨ ਨਹੀਂ ਵਿਗਾੜ ਸਕਦੇ ?
ਕੁੱਝ ਵੀ ਬੋਲਣ ਤੋਂ ਪਹਿਲਾਂ ਕਲਾਕਾਰ ਦੇ ਪਿਛੋਕੜ ਜਾਂ ਫੇਰ ਆਪਣੇ ਸੂਬੇ ਦੀਆਂ ਫ਼ਿਲਮਾਂ ਬਾਰੇ ਥੋੜੀ ਬਹੁਤ ਜਾਣਕਾਰੀ ਤਾਂ ਹੋਣੀ ਹੀ ਚਾਹੀਦੀ ਹੈ । ਸੋ ਪੰਜਾਬੀ ਸਿਨੇਮਾ ਅਤੇ ਸੰਗੀਤ ਦਾ ਸਾਰੀ ਦੁਨੀਆਂ ਚ ਨਾਮ ਰੋਸ਼ਨ ਕਰਨ ਵਾਲੇ ਇਸ ਕਲਾਕਾਰ ਦੀ ਵੱਧ ਤੋਂ ਵੱਧ ਸਪੋਰਟ ਅਤੇ ਹੋਸਲਾ ਅਫਜਾਈ ਕਰੀਏ ਤਾਂਕਿ ਉਸ ਨੂੰ ਪਤਾ ਲੱਗ ਸਕੇ ਕਿ ਸਾਰਾ ਪੰਜਾਬੀ ਫ਼ਿਲਮ ਜਗਤ ਉਸ ਦੇ ਨਾਲ ਹੈ।
– ਦਲਜੀਤ ਅਰੋੜਾ (98145-93858)