(ਪੰਜਾਬੀ ਸਕਰੀਨ ਨਿਊਜ਼ ):
ਇਹ ਐਲਾਨ ਕੈਨੇਡਾ ਦੇ ਉੱਚ ਇਮੀਗ੍ਰੇਸ਼ਨ ਪੱਧਰ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ।
ਕੈਨੇਡਾ ਨੇ 18 ਸਤੰਬਰ ਨੂੰ ਆਉਣ ਵਾਲੇ ਸਾਲ ਲਈ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ਨੂੰ ਕਾਫੀ ਹੱਦ ਤੱਕ ਘਟਾਉਣ ਅਤੇ ਵਿਦੇਸ਼ੀ ਕਾਮਿਆਂ ਲਈ ਸਖ਼ਤ ਨਿਯਮਾਂ ਨੂੰ ਲਾਗੂ ਕਰਨ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ।
ਜਿਸ ਦਾ ਵੱਡਾ ਕਾਰਨ ਇਸ ਸਾਲ ਦੇ ਸ਼ੁਰੂ ਵਿੱਚ 41 ਮਿਲੀਅਨ ਤੋਂ ਪਾਰ ਹੋ ਚੁੱਕੀ ਕਨੇਡਾ ਦੀ ਆਬਾਦੀ ਹੈ।
“ਟਰੂਡੋ ਨੇ ਕਿਹਾ ਕਿ ਅਸੀਂ ਇਸ ਸਾਲ 35% ਘਟਾ ਕੇ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੇ ਰਹੇ ਹਾਂ ਅਤੇ ਅਗਲੇ ਸਾਲ, ਇਹ ਸੰਖਿਆ ਹੋਰ 10% ਹੇਠਾਂ ਜਾ ਰਹੀ ਹੈ।
“ਭਾਂਵੇ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇੱਕ ਫਾਇਦਾ ਹੈ – ਪਰ ਜਦੋਂ ਮਾੜੇ ਕਲਾਕਾਰ( Bad actors) ਸਿਸਟਮ ਦੀ ਦੁਰਵਰਤੋਂ ਕਰਦੇ ਹਨ ਅਤੇ ਵਿਦਿਆਰਥੀਆਂ ਦਾ ਫਾਇਦਾ ਉਠਾਉਂਦੇ ਹਨ ਤਾਂ ਅਸੀਂ ਕਾਰਵਾਈ ਕਰਦੇ ਹਾਂ।” ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿੱਟਰ ‘ਤੇ ਇਹ ਪੋਸਟ ਸਾਂਝੀ ਕੀਤੀ ਹੈ।
ਉਹਨਾਂ ਇਹ ਵੀ ਕਿਹਾ ਕਿ ਅਸੀਂ ਘੱਟ ਤਨਖਾਹ ਵਾਲੇ, ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾ ਰਹੇ ਹਾਂ ਅਤੇ ਉਨ੍ਹਾਂ ਦੇ ਕੰਮ ਦੀਆਂ ਸ਼ਰਤਾਂ ਦੀ ਮਿਆਦ ਵੀ ਘਟਾ ਰਹੇ ਹਾਂ। ਮਹਾਂਮਾਰੀ ਤੋਂ ਬਾਅਦ ਲੇਬਰ ਮਾਰਕਿਟ ਬਦਲ ਗਈ ਹੈ ਹੁਣ ਸਾਨੂੰ ਅਜਿਹੀ ਕਾਰੋਬਾਰਾਂ ਦੀ ਲੋੜ ਹੈ, ਜਿਸ ਨਾਲ ਕੈਨੇਡੀਅਨ ਕਾਮਿਆਂ ਨੂੰ ਉਤਸ਼ਾਹ ਮਿਲੇ -ਟਰੂਡੋ