(ਪੰ.ਸ. ਵਿਸ਼ੇਸ਼) ਪੀ.ਟੀ.ਸੀ. ਪੰਜਾਬੀ ਵੱਲੋਂ ਨਿਰਮਿਤ ਪੰਜਾਬੀ ਫ਼ਿਲਮ ‘ਬਾਗੀ ਦੀ ਧੀ’ ਨੂੰ 70ਵੇਂ ਨੈਸ਼ਨਲ ਐਵਾਰਡ ਵਿੱਚ ਸਰਵੋਤਮ ਪੰਜਾਬੀ ਫ਼ਿਲਮ ਐਵਾਰਡ ਲਈ ਚੁਣਿਆ ਗਿਆ ਹੈ। ਨਿਰਮਾਤਾ ਰਬਿੰਦਰ ਨਰਾਇਣ ਦੀ ਇਹ ਫਿਲਮ ਜੋ ਕਿ ਪ੍ਰਸਿੱਧ ਲੇਖਕ ਅਤੇ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਵਲੋਂ ਲਿਖੀ ਅਤੇ ਮੁਕੇਸ਼ ਗੌਤਮ ਵਲੋਂ ਨਿਰਦੇਸ਼ਤ ਕੀਤੀ ਗਈ ਸੀ ਦਾ ਮੂਲ ਰੂਪ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦੀ ਕਹਾਣੀ ‘ਬਾਗ਼ੀ ਦੀ ਧੀ’ ਉੱਤੇ ਅਧਾਰਿਤ ਹੈ।
ਇਸ ਫਿਲਮ ਚ ਮੁੱਖ ਭੂਮਿਕਾਵਾਂ ਨਿਭਾਉਣ ਵਾਲੇ ਕਲਾਕਾਰਾਂ ਵਿਚ ਕੁਲਜਿੰਦਰ ਸਿੱਧੂ,ਦਿਲਨੂਰ,ਵਿਕਰਮ ਚੌਹਾਨ, ਗੁਰਪ੍ਰੀਤ ਭੰਗੂ, ਗੈਰੀ ਤਾਂਟੋਨੀ, ਦਿਲਰਾਜ ਉਦੇਯ, ਨਰਜੀਤ ਸਿੰਘ, ਨਰਿੰਦਰ ਨੀਨਾ ਅਤੇ ਰਾਜਿੰਦਰ ਦਾਨੀ ਆਦਿ ਸ਼ਾਮਿਲ ਹਨ,ਇਸ ਤੋਂ ਇਲਾਵਾ ਇਸ ਫਿਲਮ ਦੇ ਕ੍ਰੀਏਟਿਵ ਡਾਇਰੈਕਟਰ ਜਸਰਾਜ ਭੱਟੀ ਦਾ ਨਾਮ ਵੀ ਵਿਸ਼ੇਸ਼ ਜ਼ਿਕਰਯੋਗ ਹੈ।
ਪੰਜਾਬੀ ਸਕਰੀਨ ਵਲੋਂ ਪੀ.ਟੀ.ਸੀ. ਅਦਾਰੇ ਅਤੇ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ!
ਜਿਹਨਾਂ ਨੇ ਆਪਣੀ ਕਾਰਜਕੁਸ਼ਲਤਾ ਨਾਲ ਇਹ ਪੁਰਸਕਾਰ ਹਾਸਲ ਕਰ ਕੇ ਪੰਜਾਬੀ ਸਿਨੇਮਾ ਦਾ ਮਾਣ ਵਧਾਇਆ ਹੈ।