ਇੰਡੋ-ਯੂ. ਕੇ. ਯੀਅਰ ਆਫ ਕਲਚਰ 2017 ਲਾਂਚ ਇਵੈਂਟ ਦੇ ਮੌਕੇ ਭਾਰਤੀ ਅਤੇ ਅੰਗਰੇਜ਼ੀ ਵਿਰਸੇ ਨੂੰ ਹੋਰ ਨੇੜੇ ਲਿਆਉਣ ਲਈ ਬੀਤੇ ਦਿਨੀਂ ਲੰਡਨ ਵਿਖੇ ਸ਼ਾਹੀ ਮਹੱਲ ਵਿਚ ਇਕ ਸਮਾਗਮ ਰੱਖਿਆ ਗਿਆ ਸੀ, ਜਿਸ ਵਿਚ ਕਈ ਉਘੀਆਂ ਹਸਤੀਆਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਪੱਤਰ ਭੇਜਿਆ ਗਿਆ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦਾਸ ਮਾਨ, ਕਪਿਲ ਦੇਵ ਦੇ ਨਾਮ ਵੀ ਜ਼ਿਕਰਯੋਗ ਹਨ। ‘ਪੰਜਾਬੀ ਸਕਰੀਨ’ ਦੇ ਪ੍ਰਤੀਨਿਧ ਗਗਨ ਸਿੰਘ ਨਾਲ ਗੱਲਬਾਤ ਕਰਦਿਆਂ ਸੁਖਸ਼ਿੰਦਰ ਸ਼ਿੰਦਾ ਨੇ ਦੱਸਿਆ ਕਿ ਉਹ ਛੋਟੇ ਹੁੰਦੇ ਆਪਣੇ ਪਿਤਾ ਦੇ ਮੋਢੇ ‘ਤੇ ਬੈਠ ਕੇ ਮਹਾਰਾਣੀ ਦੇ 25 ਸਾਲਾਂ ਸਮਾਰੋਹ ‘ਤੇ ਗਏ ਸੀ ਤੇ ਅੱਜ ਫਿਰ ਉਹ ਵਡਭਾਗਾ ਦਿਨ ਹੈ ਕਿ ਉਹ ਮਹਾਰਾਣੀ ਨੂੰ ਸਾਹਮਣੇ ਮਿਲ ਰਹੇ ਹਨ। ਸੁਖਸ਼ਿੰਦਰ ਸ਼ਿੰਦਾ ਨੇ ਕਿਹਾ ਕਿ ਸ਼ਾਹੀ ਪਰਿਵਾਰ ਵੱਲੋਂ ਮਿਲੇ ਮਾਣ-ਸਨਮਾਨ ਨੂੰ ਉਹ ਸਾਰੀ ਉਮਰ ਨਹੀਂ ਭੁਲਾਉਣਗੇ।