{ਪੰ.ਸ.: ਚੰਡੀਗੜ੍ਹ} ਗਿੱਪੀ ਗਰੇਵਾਲ ਨਿਰਦੇਸ਼ਿਤ ਇਹ ਫਿਲਮ 13 ਸਤੰਬਰ 2024 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਸੁਪਰਸਟਾਰ ਗਿੱਪੀ ਗਰੇਵਾਲ ਨੇ ਇਸ ਲੜੀ ਦੀ ਪਹਿਲੀ ਫਿਲਮ ‘ਅਰਦਾਸ’ ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ। ਸਫਲਤਾ ਦੀ ਕਹਾਣੀ ਦੂਜੀ ਫਿਲਮ ‘ਅਰਦਾਸ ਕਰਾਂ’ ਨਾਲ ਜਾਰੀ ਰਹੀ ਤੇ ਹੁਣ ‘ਅਰਦਾਸ-ਸਰਬੱਤ ਦੇ ਭਲੇ’ ਦੀ ਸਫ਼ਲਤਾ ਦੀ ਇਸੇ ਤਰਾਂ ਹੀ ਉਮੀਦ ਹੈ। ‘ਅਰਦਾਸ-ਸਰਬੱਤ ਦੇ ਭਲੇ’ ਦਾ ਨਿਰਮਾਣ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਜੋਤੀ ਦੇਸ਼ਪਾਂਡੇ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ, ਅਤੇ ਦਿਵਯ ਧਮੀਜਾ ਦੁਆਰਾ ਸਾਂਝੇ ਤੌਰ ਤੇ ਕੀਤਾ ਗਿਆ ਹੈ।
ਫਿਲਮ ਦੀ ਪਹਿਲੀ ਝਲਕ ਵਾਲੇ ਪੋਸਟਰ ਨੇ ਦਰਸ਼ਕਾਂ ਨੂੰ ਟੀਜ਼ਰ ਲਈ ਉਤਸ਼ਾਹਿਤ ਕੀਤਾ ਸੀ, ਜਿਸ ਦੀ ਲਾਂਚਿੰਗ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਸਮੁੱਚੀ ਕਲਾਕਾਰਾਂ,ਮੀਡੀਆ ਅਤੇ ਨਿਰਮਾਤਾਵਾਂ ਦੀ ਮੌਜੂਦਗੀ ਵਿਚ ਇਕ ਸ਼ਾਨਦਾਰ ਸਮਾਗਮ ਰਾਹੀਂ ਕੀਤੀ ਗਈ।
ਟੀਜ਼ਰ ਵਿਚ ਸਮੂਹ ਕਲਾਕਾਰਾਂ ਦੀ ਪੇਸ਼ਕਾਰੀ ਜਿਸ ਵਿਚ ਉਹ ਇਕੱਠੇ ਅਰਦਾਸ ਕਰਦੇ ਵੀ ਨਜ਼ਰ ਆ ਰਹੇ ਹਨ । ਕਲਾਕਾਰਾਂ ਦੇ ਹਾਵ-ਭਾਵ ਰਾਹੀਂ ਟੀਜ਼ਰ ਵਿਚਲੇ ਦ੍ਰਿਸ਼ਾਂ ਤੋਂ ਇਨਸਾਨ ਦੇ ਜੀਵਨ,ਉਹਨਾਂ ਦੀਆਂ ਸਮਾਜ ਅਤੇ ਪਰਿਵਾਰ ਪ੍ਰਤੀ ਜੁੰਮੇਵਾਰੀਆਂ ਅਤੇ ਸੰਘਰਸ਼ਾਂ ਦੀ ਇਕ ਝਲਕ ਵਿਖਾਈ ਦਿੰਦੀ ਹੈ। ਫਿਲਮ ਦੇ ਟਾਈਟਲ ਤੋਂ ਸਾਫ ਜ਼ਾਹਿਰ ਹੈ ਕਿ ‘ਅਰਦਾਸ’ ਦੀ ਮਹੱਤਤਾ ਨੂੰ ਦਰਸਾਉਣਾ ਹੀ ਫਿਲਮ ਦਾ ਧੁਰਾ ਹੈ ਕਿ ਕਿਵੇਂ ਸ਼ਰਧਾ ਦਾ ਇਹ ਕਾਰਜ ਜੀਵਨ ਦੀਆਂ ਬਹੁਤ ਸਾਰੀਆਂ ਚੁਣੌਤੀਆਂ ਦਾ ਹੱਲ ਅਤੇ ਮਾਨਸਿਕਤਾ ਨੂੰ ਸ਼ੰਤੁਸ਼ਟੀ ਦਾ ਸਰੋਤ ਬਣ ਕੇ ਉਭਰਦਾ ਹੈ।
ਫਿਲਮ ਦੇ ਇਸ ਟੀਜ਼ਰ ਰਿਲੀਜ਼ ‘ਤੇ ਆਪਣਾ ਉਤਸ਼ਾਹ ਜ਼ਾਹਿਰ ਕਰਦੇ ਹੋਏ, ਗਿੱਪੀ ਗਰੇਵਾਲ ਨੇ ਕਿਹਾ ਕਿ ਫਿਲਮ ‘ਅਰਦਾਸ’ ਦੀ ਇਹ ਲੜੀ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੀ ਹੈ, ਕਿਉਂਕਿ ਲੇਖਕ ਅਤੇ ਨਿਰਦੇਸ਼ਕ ਵਜੋਂ ਇਹ ਮੇਰੀ ਸ਼ੁਰੂਆਤ ਸੀ।
ਪੈਨੋਰਮਾ ਸਟੂਡੀਓਜ਼ ਅਤੇ ਜੀਓ ਸਟੂਡੀਓ ਦਾ ਇਕੱਠੇ ਆਉਣਾ ਵੀ ਸਾਡੇ ਸਾਰਿਆਂ ਲਈ ਉਤਸ਼ਾਹਿਤ ਸਰੋਤ ਹੈ। ਇਹ ਅਕਸਰ ਕਿਹਾ ਜਾਂਦਾ ਹੈ ਕਿ ਕਿਸੇ ਵੀ ਫਿਲਮ ਦੀ ਸਫਲਤਾ ਲਈ ਬਹੁਤ ਸਾਰੇ ਹਾਂ-ਪੱਖੀ ਸਮੀਕਰਨਾਂ ਦਾ ਹੋਣਾ ਲਾਜ਼ਮੀ ਹੁੰਦਾ ਹੈ। ਅਸੀ ਇਹ ਫਿਲਮ ਕਰ ਕੇ ਜੋ ਮਹਿਸੂਸ ਕੀਤਾ ਹੈ ਉਹ ਦਰਸ਼ਕ ਵੀ ਮਹਿਸੂਸ ਕਰਨਗੇ।
ਫਿਲਮ ਵਿਚ ਗਿੱਪੀ ਗਰੇਵਾਲ ਦੇ ਨਾਲ ਜੈਸਮੀਨ ਭਸੀਨ, ਗੁਰਪ੍ਰੀਤ ਸਿੰਘ ਘੁੱਗੀ,ਸਰਦਾਰ ਸੋਹੀ, ਰਾਣਾ ਜੰਗ ਬਜਾਦੁਰ, ਪ੍ਰਿੰਸ ਕੰਵਲਜੀਤ ਸਿੰਘ, ਮਲਕੀਤ ਰੌਣੀ,ਰੁਪਿੰਦਰ ਰੂਪੀ ,ਸੀਮਾ ਕੌਸ਼ਲ,ਗੁਰਪ੍ਰੀਤ ਕੌਰ ਭੰਗੂ ਅਤੇ ਰਘੁਵੀਰ ਬੋਲੀ ਸਮੇਤ ਹੋਰ ਵੀ ਸ਼ਾਨਦਾਰ ਕਾਸਟ ਸ਼ਾਮਿਲ ਹੈ।