ਚੰਡੀਗੜ੍ਰ, 14 ਅਪ੍ਰੈਲ – ਟਿਪਸ ਇੰਡਸਟਰੀ ਲਿਮਟਿਡ ਇਕ ਵਾਰ ਫਿਰ ਲਿਆ ਰਹੀ ਹੈ ਦਰਸ਼ਕਾਂ ਦੇ ਲਈ ਪੰਜਾਬੀ ਐਂਟਰਟੇਨਮੈਂਟ ਫ਼ਿਲਮ ਜਿਸ ਵਿਚ ਨਜ਼ਰ ਆਉਣਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਗਿੱਪੀ ਗਰੇਵਾਲ। ਫ਼ਿਲਮ ਦਾ ਟਾਈਟਲ ਹੈ ‘ਕਪਤਾਨ’ ਜੋ ਕਿ ਖ਼ੁਦ ਗਿੱਪੀ ਦਾ ਹੀ ਕਿਰਦਾਰ ਹੈ। ਅੱਜ ਇੱਥੇ ਏਲਾਂਤੇ ਮਾਲ ਵਿਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਫ਼ਿਲਮ ਰਿਲੀਜ਼ ਹੋਵੇਗੀ 20 ਮਈ ਨੂੰ ਅਤੇ ਕੁਝ ਹੀ ਦਿਨਾਂ ਵਿਚ ਪ੍ਰਮੋਸ਼ਨ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਜਾਵੇਗਾ।
ਗਿੱਪੀ ਦੇ ਨਾਲ-ਨਾਲ ਫ਼ਿਲਮ ਵਿਚ ਨਜ਼ਰ ਆਵੇਗੀ ਮੋਨਿਕਾ ਗਿੱਲ, ਕਰਿਸ਼ਮਾ ਕੋਟਕ, ਕੰਵਲਜੀਤ ਸਿੰਘ, ਪੰਕਜ ਧੀਰ, ਪ੍ਰਿੰਸ ਕੰਵਲਜੀਤ ਸਿੰਘ, ਅਮਰ ਤਲਵਾਰ, ਦਲਜਿੰਦਰ ਬਸਰਾ, ਰਾਣਾ ਜੰਗ ਬਹਾਦੁਰ ਅਤੇ ਸੀਮਾ ਕੌਸ਼ਲ। ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਮੰਦੀਪ ਕੁਮਾਰ ਨੇ ਅਤੇ ਇਸ ਦੇ ਨਿਰਮਾਤਾ ਹਨ ਟਿਪਸ ਦੇ ਕੁਮਾਰ ਤੌਰਾਨੀ।
ਫ਼ਿਲਮ ਵਿਚ ਗਿੱਪੀ ਇਕ ਵਕੀਲ ਦਾ ਕਿਰਦਾਰ ਨਿਭਾ ਰਹੇ ਹਨ, ਪਰ ਇਸ ਪ੍ਰੋਫੈਸ਼ਨ ਨੂੰ ਉਨ੍ਹਾਂ ਆਪਣੇ ਮਾਪਿਆਂ ਦੀ ਜ਼ਬਰਦਸਤੀ ਨਾਲ ਅਪਣਾਇਆ ਹੈ। ਜ਼ਿੰਦਗੀ ਵਿਚ ਸਫ਼ਲਤਾ ਪਾਉਣ ਦਾ ਦਬਾਅ, ਬਚਪਨ ਦੇ ਪਿਆਰ ਨੂੰ ਹਾਸਲ ਨਾ ਕਰ ਪਾਉਣਾ, ਆਪਣੇ ਹੀ ਪਿਤਾ ਦੇ ਸਾਹਮਣੇ ਖ਼ੁਦ ਨੂੰ ਸਾਬਤ ਕਰਨ ਵਰਗੀਆਂ ਚੁਣੌਤੀਆਂ ਕਪਤਾਨ ਦੀ ਜ਼ਿੰਦਗੀ ਵਿਚ ਆਉਂਦੀਆਂ ਹਨ, ਫਿਰ ਕਈ ਅਜਿਹੇ ਮੋੜ ਆਉਂਦੇ ਹਨ, ਜੋ ਉਸ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੇ ਹਨ।
ਗਿੱਪੀ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਅਹਿਮ ਫ਼ਿਲਮਾਂ ਵਿੱਚੋਂ ਇਕ ਹੈ। ਨਾਲ ਹੀ ਟਿਪਸ ਵਰਗੀ ਬਿਹਤਰੀਨ ਫ਼ਿਲਮ ਮੇਕਿੰਗ ਟੀਮ ਦੇ ਨਾਲ ਕੰਮ ਕਰਕੇ ਉਨ੍ਹਾਂ ਪ੍ਰੋਫੈਸ਼ਨਲ ਪੱਧਰ ‘ਤੇ ਕਾਫ਼ੀ ਕੁਝ ਨਵਾਂ ਵੀ ਸਿੱਖਿਆ। ਦਰਸ਼ਕਾਂ ਨੂੰ ਇਹ ਫ਼ਿਲਮ ਜ਼ਰੂਰ ਪਸੰਦ ਆਵੇਗੀ। ਜਲਦੀ ਹੀ ਫ਼ਿਲਮ ਦੇ ਗੀਤ ਰਿਲੀਜ਼ ਕੀਤੇ ਜਾਣਗੇ, ਜੋ ਕਿ ਹਰ ਦਿਲ ਦੀ ਧੜਕਨ ਬਣਨਗੇ।
ਕੁਮਾਰ ਤੌਰਾਨੀ ਨੇ ਕਿਹਾ ਕਿ ਪੰਜਾਬੀ ਦਰਸ਼ਕਾਂ ਦੀ ਸਮਝ ਸਿਨੇਮਾ ਨੂੰ ਲੈ ਕੇ ਕਾਫ਼ੀ ਜ਼ਿਆਦਾ ਹੈ ਅਤੇ ਉਨ੍ਹਾਂ ਨੂੰ ਹੀ ਕੁਆਲਿਟੀ ਸਿਨੇਮਾ ਦੇਣ ਲਈ ਟਿਪਸ ਹਮੇਸ਼ਾ ਤਿਆਰ ਹੈ। ਕਪਤਾਨ ਦੇ ਨਾਲ ਫਿਰ ਤੋਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਨ੍ਹਾਂ ਨੂੰ ਇਕ ਚੰਗੀ ਫ਼ਿਲਮ ਦੇ ਸਕੀਏ।
ਡਾਇਰੈਕਟਰ ਮੰਦੀਪ ਕੁਮਾਰ ਵੀ ‘ਕਪਤਾਨ’ ਨੂੰ ਆਪਣੇ ਕਰੀਅਰ ਦੀ ਬਹੁਤ ਹੀ ਅਹਿਮ ਫ਼ਿਲਮ ਮੰਨਦੇ ਹਨ। ਉਨ੍ਹਾਂ ਮੁਤਾਬਕ ਇਹ ਫ਼ਿਲਮ ਕ੍ਰਿਏਟੀਵਿਟੀ ਨੂੰ ਪ੍ਰਭਾਸ਼ਿਤ ਕਰਦੀ ਹੈ ਅਤੇ ਸਾਰਿਆਂ ਦੇ ਦਿਲਾਂ ਵਿਚ ਜਰੂਰ ਜਗ੍ਹਾ ਬਣਾਵੇਗੀ। ਆਪਣੇ ਸਾਰੇ ਐਕਟਰਸ ਦੀ ਵੀ ਉਨ੍ਹਾਂ ਖ਼ੂਬ ਤਾਰੀਫ਼ ਕੀਤੀ ਅਤੇ ਦੱਸਿਆ ਕਿ ਸਾਰਿਆਂ ਨੇ ਇਸ ਫ਼ਿਲਮ ਦੇ ਲਈ ਸਖ਼ਤ ਮਿਹਨਤ ਕੀਤੀ ਹੈ।
‘ਅੰਬਰਸਰੀਆ’ ਤੋਂ ਬਾਅਦ ਮੋਨਿਕਾ ਗਿਲ ਦੀ ਟਿੱਪਸ ਦੇ ਨਾਲ ਇਹ ਦੂਜੀ ਫ਼ਿਲਮ ਹੈ। ਉਨਾਂ ਖ਼ੁਦ ਨੂੰ ਖੁਸ਼ਨਸੀਬ ਦੱਸਿਆ ਕਿ ਇਕ ਵਾਰ ਫਿਰ ਉਨ੍ਹਾਂ ਨੂੰ ਇੰਨੀਂ ਬਿਹਤਰੀਨ ਟੀਮ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮਾਡਲਿੰਗ ਅਤੇ ਟੀ.ਵੀ. ਇੰਡਸਟਰੀ ਨਾਲ ਪਹਿਚਾਣ ਹਾਸਲ ਕਰਨ ਵਾਲੀ ਕ੍ਰਿਸ਼ਮਾ ਕੋਟਕ ਦਾ ਇਸ ਫ਼ਿਲਮ ਰਾਹੀਂ ਡੇਬਿਊ ਕਰ ਰਹੀ ਹੈ ਅਤੇ ਉਹ ਮੰਨਦੀ ਹੈ ਕਿ ਇਸ ਤੋਂ ਵਧੀਆ ਸ਼ੁਰੂਆਤ ਉਨ੍ਹਾਂ ਨੂੰ ਨਹੀਂ ਮਿਲ ਸਕਦੀ ਸੀ। ਲੰਡਨ ਦੀ ਰਹਿਣ ਵਾਲੀ ਕ੍ਰਿਸ਼ਮਾ ਨੇ ਇੰਡਸਟਰੀ ਦੇ ਪ੍ਰੋਫੈਸ਼ਨਲਿਜ਼ਮ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਟਿਪਸ ਇੰਟਰਟੇਨਮੈਂਟ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ। ਉਹ ਫ਼ਿਲਮ ਨੂੰ ਲੈ ਕੇ ਖਾਸੀ ਉਤਸ਼ਾਹਿਤ ਹੈ ਅਤੇ ਉਮੀਦ ਕਰ ਰਹੀ ਹੈ ਕਿ ਇਹ ਫ਼ਿਲਮ ਸਾਰਿਆਂ ਨੂੰ ਪਸੰਦ ਆਵੇਗੀ।
Leave a Comment
You must be logged in to post a comment.