(27ਅਕਤੂਬਰ:ਵਿਸ਼ੇਸ ਪ੍ਰਤੀਨਿੱਧ ) ਬੀਤੇ ਕੱਲ੍ਹ 26 ਅਕਤੂਬਰ ਨੂੰ
ਈ.ਡੀ. ਟੀਮ ਨੇ “ਬ੍ਰਿਟਿਸ਼ ਰਾਕ ਬੈਂਡ ਕੋਲਡਪਲੇਅ ਅਤੇ ਗਾਇਕ ਦਿਲਜੀਤ ਦੋਸਾਂਝ” ਦੇ ਕੰਸਰਟ ਦੀਆਂ ਟਿਕਟਾਂ ਦੀ ਗੈਰ-ਕਾਨੂੰਨੀ /ਫ਼ਰਜ਼ੀ ਟਿਕਟ ਵਿਕਰੀ ਰਾਹੀਂ ਲੁੱਟ ਅਤੇ ਬਲੈਕ ਕਰਨ ਦੀਆਂ ਸ਼ਿਕਾਇਤਾਂ ਤੋਂ ਬਾਅਦ ਦਿੱਲੀ, ਮੁੰਬਈ, ਜੈਪੁਰ, ਚੰਡੀਗੜ੍ਹ ਅਤੇ ਬੈਂਗਲੁਰੂ ਸਮੇਤ 5 ਰਾਜਾਂ ‘ਚ ਵੱਡੇ ਪੱਧਰ ‘ਤੇ ਰੇਡ ਕਰ ਕੇ ਸਰਚ ਕੀਤੀ। ਇਹ ਕਾਰਵਾਈ ਉਹਨਾਂ ਸ਼ਿਕਾਇਤਾਂ ਦੇ ਦਰਜ ਹੋਣ ਉਪਰੰਤ ਕੀਤੀ ਜਾ ਰਹੀ ਹੈ,ਜਿਹਨਾਂ ਵਿਚ ਵੱਖ-ਵੱਖ ਰਾਜਾਂ ਤੋਂ ਟਿਕਟਾਂ ਸਬੰਧੀ ਗੜਬੜੀ ਦੇ ਸੰਕੇਤ ਮਿਲੇ
ਸਨ।
ਈ.ਡੀ. ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਘਪਲੇ ‘ਚ ਵਰਤੇ ਗਏ ਮੋਬਾਈਲ ਫੋਨ, ਲੈਪਟਾਪ ਅਤੇ ਸਿਮ ਕਾਰਡਾਂ ਵਰਗੀਆਂ ਕਈ ਚੀਜ਼ਾਂ
ਜ਼ਬਤ ਕੀਤੀਆਂ ਗਈਆਂ ਹਨ।
ਇਹਨਾਂ ਘਪਲਿਆਂ ਦੇ ਸਾਹਮਣੇ ਆਉਣ ਉਪਰੰਤ ਈ.ਡੀ. ਨੂੰ 13 ਥਾਵਾਂ ‘ਤੇ ਛਾਪੇਮਾਰੀ ਕਰਨੀ ਪਈ।
ਕਈ ਲੋਕਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਨਕਲੀ ਟਿਕਟ ਵੇਚੇ ਗਏ ਸਨ ਜਾਂ ਬਹੁਤ ਜ਼ਿਆਦਾ ਪੈਸੇ ਵਸੂਲੇ ਗਏ ਹਨ। ਆਨ ਲਾਈਨ
ਬੁਕਿੰਗ ਖਿੜਕੀ ‘ਬੁੱਕ ਮਾਈ ਸ਼ੋਅ’ ਨੇ ਵੀ ਕਈ ਸ਼ੱਕੀ ਲੋਕਾਂ ਵਿਰੁੱਧ ਐਫ਼.ਆਈ.ਆਰ. ਦਰਜ ਕਰਵਾਈ ਸੀ, ਜਿਹਨਾਂ ਬਾਰੇ ਉਹਨਾਂ ਨੂੰ ਲੱਗਿਆ ਕਿ ਇਹ ਨਕਲੀ ਟਿਕਟਾਂ ਵੇਚ ਰਹੇ ਹਨ ਜਾਂ ਫਿਰ ਮਹਿੰਗੇ ਰੇਟਾਂ ਤੇ ਵੇਚ ਰਹੇ ਹਨ।