#dupahiyaonprime
ਕਿਸੇ ਵੇਲੇ ਅਚਾਨਕ ਸਾਹਮਣੇ ਆਉਣ ਤੇ ਕੋਈ ਵੈੱਬਸੀਰੀਜ ਵੇਖ ਲੈਣਾ ਹਾਂ ਮੈਂ, ਤੇ ਇਸੇ ਤਰਾਂ ਹੀ ਇਹ ਐਮਾਜ਼ਾਨ ਪ੍ਰਾਈਮ ਤੇ ਆਈ ਨਵੀ ਸੀਰੀਜ਼ ਵੇਖੀ।
ਛੋਟੇ ਜਿਹੇ ਪਿੰਡ ਦੇ ਨੌਜਵਾਨ ਕੁੜੀਆਂ-ਮੁੰਡਿਆਂ ਦੇ ਸੁਪਨਿਆਂ ਦੀ ਬਾਤ ਪਾਉਂਦੇ ਵਿਸ਼ੇ ਨੂੰ ਇਕ ਗੁਆਚੇ ਹੋਏ ਮੋਟਰਸਾਈਕਲ ਨਾਲ ਜੋੜ ਕੇ ਇਸ ਦੇ ਲੇਖਕ ਵੱਲੋਂ ਜਿੰਨੀ ਕਮਾਲ ਦੀ ਕਹਾਣੀ ਅਤੇ ਸਕ੍ਰੀਨ ਪਲੇਅ ਰਚਿਆ ਗਿਆ, ਓਨੀ ਹੀ ਸ਼ਾਨਦਾਰ ਮਿਹਨਤ ਨਿਰਦੇਸ਼ਕ ਨੇ ਇਸ ਨੂੰ ਪੇਸ਼ ਕਰਨ ਵਿਚ ਕੀਤੀ ਹੈ।
ਕਾਮੇਡੀ ਅਤੇ ਇਮੋਸ਼ਨਜ਼ ਦਾ ਅਜਿਹਾ ਬਾਕਮਾਲ ਸੁਮੇਲ ਸਾਨੂੰ ਇਹ ਸੋਚਣ ਲਈ ਮਜਬੂਰ ਕਰਦਾ ਕਿ ਅਜਿਹਾ ਕੰਮ ਸਾਡੇ ਪੰਜਾਬੀ ਸਿਨੇਮਾ ਵਿਚ ਕਿਉਂ ਨਹੀਂ ਹੋ ਰਿਹਾ ?

9 ਕਿਸ਼ਤਾਂ ਦੀ ਇਸ ਵੈੱਬਸੀਰੀਜ਼ ਵਿਚ ਸ਼ਾਇਦ ਕੋਈ ਹੀ ਸਮਾਜਿਕ ਮੁੱਦਾ ਹੋਵੇ ਜਿਸ ਨੂੰ ਸ਼ਾਨਦਾਰ ਅਤੇ ਤਨਜ ਭਰਪੂਰ ਤਰੀਕੇ ਛੋਹਿਆ ਨਾ ਗਿਆ ਹੋਵੇ, ਤੇ ਉਹ ਵੀ ਬਿਨਾਂ ਅਸ਼ਲੀਲ ਸੰਵਾਦਾਂ ਅਤੇ ਦ੍ਰਿਸ਼ਾਂ ਤੋਂ !
ਇਕ-ਇਕ ਸੀਨ ਨੂੰ ਫ਼ਿਲਮਾਉਣ ਵੇਲੇ ਨਿਰਦੇਸ਼ਕ ਨੇ ਐਨੀ ਸੂਝ-ਬੂਝ ਅਤੇ ਸ਼ਿੱਦਤ ਤੋਂ ਕੰਮ ਲਿਆ ਕਿ ਨਾ ਤਾਂ ਉਹ ਆਪ ਕਿਤੇ ਅੱਕਿਆ ਲੱਗਦਾ ਹੈ ਤੇ ਨਾ ਹੀ ਉਸ ਨੇ ਦਰਸ਼ਕ ਨੂੰ ਅੱਕਣ ਦਿੱਤਾ।
ਵੈੱਬਸੀਰੀਜ਼ ਦੇ ਹਰ ਇਕ ਐਕਟਰ ਨੇ ਅਜਿਹੀ ਵਧੀਆ ਅਤੇ ਸੁਭਾਵਿਕ ਪ੍ਰਫੋਰਮੈਂਸ ਦਿੱਤੀ ਕੇ ਦਰਸ਼ਕਾਂ ਨੂੰ ਹਰ ਕਿਰਦਾਰ ਆਪਣੇ ਆਲੇ-ਦੁਆਲੇ ਦਾ ਹੀ ਮਹਿਸੂਸ ਹੁੰਦਾ ਹੈ।ਸੀਰੀਜ਼ ਦਾ ਹਰ ਕਿਰਦਾਰ ਆਪੋ-ਆਪਣੀ ਥਾਂ ਬਰਾਬਰ ਦੀ ਛਾਪ ਛੱਡਦਾ ਹੋਇਆ ਦਰਸ਼ਕਾਂ ਅੰਦਰ ਇਸ ਦਾ ਦੂਜਾ ਸੀਜ਼ਨ ਛੇਤੀ ਵੇਖਣ ਦੀ ਉਤਸੁਕਤਾ ਪੈਦਾ ਕਰਦਾ ਹੈ ,ਜਿਵੇਂ ਕਿ ਮੇਰੇ ਅੰਦਰ। ਜ਼ਰੂਰ ਵੇਖੋ ।