ਕਾਫ਼ੀ ਲੰਮੇ ਸਮੇਂ ਤੋਂ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਉੱਘੇ ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਦਾ ਅੱਜ ਸਵੇਰੇ ਯਾਨੀ ਵੀਰਵਾਰ ਦਿਹਾਂਤ ਹੋ ਗਿਆ। ਪਿਛਲੇ ਦਿਨੀਂ ਵਿਨੋਦ ਖੰਨਾ ਦੀ ਕਾਫ਼ੀ ਮਾੜੀ ਹਾਲਤ ਵਾਲੀ ਫੋਟੋ ਸ਼ੋਸ਼ਲ ਮੀਡੀਆ ‘ਤੇ ਵਾਈਰਲ ਹੋਈ ਸੀ। ਉਹ ਮੁੰਬਈ ਦੇ ਐਚ. ਐਨ. ਰਿਲਾਇੰਸ ਫਾਉਂਡੇਸ਼ਨ ਹਸਪਤਾਲ ‘ਚ ਦਾਖਲ ਸਨ, ਜਿੱਥੇ ਉਨ੍ਹਾਂ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਲਏ। ਅਣਗਿਣਤਹਿੰਦੀ ਫ਼ਿਲਮਾਂ ਵਿਚ ਦਮਦਾਰ ਅਭਿਨੈ ਕਰ ਚੁੱਕੇ ਵਿਨੋਦ ਖੰਨਾ ਗੁਰਦਾਸਪੁਰ ਹਲਕੇ ਦੇ ਸੰਸਦ ਮੈਂਬਰ ਵੀ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਬਾਲੀਵੁੱਡ ਵਿਚ ਵੀ ਸੋਗ ਦੀ ਲਹਿਰ ਛਾ ਗਈ ਹੈ।
Leave a Comment
You must be logged in to post a comment.