ਸੰਗੀਤਕ ਯੁੱਗ ਦੀ ਮਹਾਂ ਨਾਇਕਾ ਅੱਜ ਆਪਣੀ ਸੰਸਾਰਕ ਯਾਤਰਾ ਸਮਾਪਤ ਕਰਦੇ ਹੋਏ ਬਾਲੀਵੁੱਡ ਨੂੰ ਅਲਵਿਦਾ ਕਹਿ ਗਏ। 28ਸਤੰਬਰ 1929 ਨੂੰ ਇੰਦੋਰ ਵਿਖੇ ਜਨਮੀ ਮੈਲੋਡੀ ਦੀ ਮਹਾਰਾਣੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 13ਸਾਲ ਦੀ ਉਮਰ (1942) ਵਿਚ ਪਹਿਲੇ ਗੀਤ ਦੀ ਰਿਕਾਰਡਿੰਗ ਨਾਲ ਕੀਤੀ ਅਤੇ ਹੁਣ ਤੱਕ ਤਕਰੀਬਨ 30000 ਗੀਤ ਗਾਏ,ਜਿਸ ਵਿਚ ਪੰਜਾਬੀ ਸਮੇਤ ਹਰ ਭਾਸ਼ਾ ਸ਼ਾਮਲ ਹੈ । ਭਾਰਤ ਰਤਨ, ਪਦਮਾ ਵਿਭੂਸ਼ਣ, ਪਦਮਾ ਭੂਸ਼ਣ, “ਫ਼ਿਲਮ ਫੇਅਰ ਉਮਰ ਭਰ ਦੀਆਂ ਪ੍ਰਾਪਤੀਆਂ” ਅਤੇ ਕਈ ਹੋਰ ਐਵਾਰਡਾਂ ਨਾਲ ਸਨਮਾਨਿਤ ਹੋਣ ਵਾਲੀ ਇਸ “ਇੰਡੀਅਨ ਨਾਈਟਿੰਗਗੇਲ” ਦੀ ਆਵਾਜ਼ ਰਹਿੰਦੀਆਂ ਸਦੀਆਂ ਤੱਕ ਸੰਸਾਰ ਦੀਆਂ ਸੰਗੀਤਕ ਫਿਜ਼ਾਵਾਂ ਵਿਚ ਗੁੰਜਦੀ ਰਹੇਗੀ।
ਪੰਜਾਬੀ ਸਕਰੀਨ ਅਦਾਰਾ ਸ਼ਰਧਾਂਜਲੀ ਅਰਪਿਤ ਕਰਦਾ ਹੈ।