ਪੰਜਾਬੀ ਕਲਾਕਾਰਾਂ ਦੀ ਸਿਰਮੌਰ ਸੰਸਥਾ “ਨੌਰਥ ਜ਼ੋਨ ਫ਼ਿਲਮ ਐਂਡ ਟੀ.ਵੀ. ਆਰਟਿਸਟ ਐਸੋਸੀਏਸ਼ਨ” ਵੱਲੋੰ ਮੋਹਾਲੀ ਦਫ਼ਤਰ ਵਿਖੇ ਪੰਜਾਬੀ ਕਲਾਕਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਬਾਲੀਵੁੱਡ ਦੇ ਮਹਾ ਨਾਇਕ ਦਲੀਪ ਕੁਮਾਰ ਸਾਹਿਬ ਦੇ ਵਿਛੋੜੇ ਤੇ ਉਹਨਾਂ ਨੂੰ ਸਰਧਾਂਜਲੀ ਦਿੱਤੀ ਗਈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ ਨੇ ਦਲੀਪ ਕੁਮਾਰ ਸਾਹਬ ਜੀ ਦੀ ਜੀਵਨੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਅਸੀਂ ਇਕ ਹੋਰ ਮਹਾਨ ਪੰਜਾਬੀ ਪਿਛੋਕੜ ਵਾਲੇ ਕਲਾਕਾਰ ਤੋ ਵਾਂਝੇ ਹੋ ਗਏ ਹਾਂ ਅਤੇ ਇਹ ਘਾਟਾ ਕਦੇ ਵੀ ਪੂਰਾ ਨਹੀੰ ਹੋ ਸਕਦਾ। ਇਸ ਮੀਟਿੰਗ ਵਿਚ ਬਾਕੀ ਕਲਾਕਾਰਾਂ ਸ਼ਵਿੰਦਰ ਮਾਹਲ, ਭਾਰਤ ਭੂਸਨ ਵਰਮਾ, ਰਾਜ ਧਾਲੀਵਾਲ, ਪਰਮਜੀਤ ਭੰਗੂ, ਦਲਜੀਤ ਅਰੋੜਾ, ਪਰਮਵੀਰ ਅਤੇ ਗੁਰਬਿੰਦਰ ਮਾਨ ਆਦਿ ਕਲਾਕਾਰਾਂ ਨੇ ਵਿਛੜੇ ਕਲਾਕਾਰ ਦੀ ਫਿ਼ਲਮੀ ਜਿੰਦਗੀ ਦੇ ਵੱਖ ਵੱਖ ਪਹਿਲੂਆਂ ਅਤੇ ਉਹਨਾਂ ਵੱਲੋ ਸਿਨੇਮਾ ਉਦਯੋਗ ਵਿਚ ਪਾਏ ਯੋਗਦਾਨ ਬਾਰੇ ਵਿਚਾਰ ਚਰਚਾ ਕੀਤੀ।