ਫ਼ਿਲਮ ਨਿਰਦੇਸ਼ਕ ਤੇ ਗੀਤਕਾਰ ਗੁਰਚਰਨ ਵਿਰਕ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਨ੍ਹਾਂ ਨੂੰ ਪੀ. ਜੀ. ਆਈ. ਵਿਚ ਦਾਖਲ ਕਰਾਉਣਾ ਪਿਆ, ਜਿੱਥੇ ਦੀ 11 ਅਕਤੂਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਗੁਰਚਰਨ ਵਿਰਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਨ੍ਹਾਂ 200 ਤੋਂ ਵੱਧ ਪੰਜਾਬੀ ਗੀਤ ਲਿਖੇ ਹਨ ਅਤੇ ਉਨ੍ਹਾਂ ਦੁਆਰਾ ਲਿਖੀ ਫ਼ਿਲਮ ‘ਮੜ੍ਹੀ ਦਾ ਦੀਵਾ’ ਨੂੰ ਸਾਲ 1990 ਵਿਚ ਕੌਮੀ ਐਵਾਰਡ ਨਾਲ ਨਿਵਾਜਿਆ ਗਿਆ। ਉਨ੍ਹਾਂ ਦਾ ਅੰਤਮ ਸਸਕਾਰ 12 ਅਕਤੂਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਅਰਾਈਆਂ ਵਾਲਾ ਵਿਖੇ ਕੀਤਾ ਗਿਆ। ਗੁਰਚਰਨ ਵਿਰਕ ਦੀ ਅੰਤਮ ਯਾਤਰਾ ਮੌਕੇ ਪੰਜਾਬੀ ਫ਼ਿਲਮ ਜਗਤ ਤੇ ਸੰਗੀਤ ਜਗਤ ਦੀਆਂ ਕਈ ਨਾਮੀ ਸ਼ਖ਼ਸੀਅਤਾਂ ਹਾਜ਼ਰ ਸਨ। ਪਾਲੀਵੁੱਡ ਇੰਡਸਟਰੀ ਨੂੰ ਵੀ ਇਸ ਅਚਾਨਕ ਵਾਪਰੀ ਅਣਹੋਣੀ ਦਾ ਬੇਹੱਦ ਦੁੱਖ ਹੈ। ‘ਪੰਜਾਬੀ ਸਕਰੀਨ’ ਅਦਾਰਾ ਵੀ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ।