12 ਮਾਰਚ : ਪੰ:ਸ (ਪਰਮਜੀਤ, ਫਰੀਦਕੋਟ)
ਦਾ ਸਿਟੀ ਬਿਊਟੀਫ਼ੁਲ ਚੰਡੀਗੜ੍ਹ ਵਿਖੇ 27 ਤੋਂ 31ਮਾਰਚ ਤੱਕ ਆਯੋਜਿਤ ਹੋਣ ਜਾ ਰਹੇ ਅਪਣੇ ਪਹਿਲੇ ਸਿਨੇਵਿਸਟਾਰ ਇੰਟਰਨੈਸ਼ਨਲ ਫਿਲਮ ਫੈਸਟੀਵਲ (ਸੀ.ਆਈ.ਐੱਫ.ਐੱਫ.) ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ ਚੰਡੀਗੜ੍ਹ , ਜਿਸ ਦੀ ਸ਼ੁਰੂਆਤ ਕਾਨਸ-ਵਿਜੇਤਾ ਫ੍ਰੈਂਚ ਫ਼ਿਲਮ “ਦਾ ਟੈਸਟ ਆਫ਼ ਥਿੰਗਜ਼’ ਨਾਲ ਹੋਵੇਗੀ। ਇਸ ਵਿਚ ਜੂਲੀਅਟ ਬਿਨੋਚੇ ਵੱਲੋ ਲੀਡ ਭੂਮਿਕਾ ਨਿਭਾਈ ਗਈ ਹੈ ਅਤੇ ਇਸ ਦੇ ਨਾਲ ਹੀ ਦੱਖਣੀ ਕੋਰੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਆਗਾਮੀ ਡਰਾਉਣੀ ਫ਼ਿਲਮ Exhuma ਵੀ ਇਸ ਸ਼ੁਰੂਆਤੀ ਉਦਘਾਟਨੀ ਪੜਾਅ ਦਾ ਖਾਸ ਆਕਰਸ਼ਨ ਰਹੇਗੀ , ਜਿਸਦਾ ਪ੍ਰੀਮੀਅਰ 2024 ਫਿਲਮ ਫੈਸਟੀਵਲਜ ਬਰਲਿਨੇਲ ਵਿੱਚ ਵੀ ਹੋ ਚੁੱਕਾ ਹੈ।
ਸਮਾਰੋਹ ਦੀ ਲੜੀ ਦੌਰਾਨ ਪ੍ਰਦਰਸ਼ਿਤ ਕੀਤੀਆ ਜਾਣ ਵਾਲੀਆਂ ਹੋਰਨਾਂ ਫਿਲਮਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ,ਜਿੰਨਾਂ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸ਼ੰਸਾ ਪ੍ਰਾਪਤ ਕਰ ਚੁੱਕੀਆਂ ਕਈ ਫਿਲਮਾਂ ਸ਼ਾਮਲ ਹਨ , ਜਿਵੇਂ ਕਿ 2024 ਆਸਕਰ ਪ੍ਰਤੀਯੋਗੀ ਹੋਲੋਕਾਸਟ ਡਰਾਮਾ, ‘ਦ ਜ਼ੋਨ ਆਫ ਇੰਟਰਸਟ’ , ‘ਪਾਮ ਡੀਓਰ ਜੇਤੂ ਅਤੇ ਅਕੈਡਮੀ ਨਾਮਜ਼ਦ ਹਿਰੋਕਾਜ਼ੂ ਕੋਰੇ-ਏਡਾ ਦਾ ਮੋਨਸਟਰ, 2023 ਅਕੈਡਮੀ ਅਵਾਰਡ ਜੇਤੂ, ‘ਦ ਵ੍ਹੇਲ ਅਭਿਨੇਤਾ ਬ੍ਰੈਂਡਨ ਫਰੇਜ਼ਰ, ਇਕ ਐਂਟਰਟੇਨਿੰਗ, ਬਰਲਿਨੇਲ ਜਿੱਤਣ ਵਾਲੀ ਦਸਤਾਵੇਜ਼ੀ, ਤਹਿਰਾਨ ਵਿਚ ਸੱਤ ਵਿੰਟਰਸ, ਸਿੰਗਾਪੁਰ ਦੀ ਆਸਕਰ ਐਂਟਰੀ, ਬਰੇਕਿੰਗ ਆਈਸ ਅਤੇ ਰੋਸ਼ਨ ਮੈਥਿਊ ਅਭਿਨੀਤ ਪੈਰਾਡਾਈਜ਼ ਆਦਿ।
ਇੰਨਾਂ ਤੋਂ ਇਲਾਵਾ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਜੇਤੂ ਮਰਾਠੀ ਫ਼ਿਲਮ ‘ਕਥਲ’ ਵੇਨਿਸ ਫਿਲਮ ਫੈਸਟੀਵਲ ਫ਼ਿਲਮ “ਸਟੋਲਨ”, ਰੀਮਾ ਦਾਸ ਦੀ ਅਸਾਮੀ ਫਿਲਮ “ਟੋਰਾਜ਼ ਹਸਬੈਂਡ”, ਲੇਖਕ ਫਿਲਮ ਨਿਰਮਾਤਾ ਗੁਰਵਿੰਦਰ ਸਿੰਘ ਦੀ ਪੰਜਾਬੀ ਫੀਚਰ ‘ਅਧ ਚਾਨਣੀ ਰਾਤ’, ਮਰਹੂਮ ਪੰਜਾਬੀ ਚਿੱਤਰਕਾਰ ‘ਤੇ ਬਣੀ ਡਾਕੂਮੈਂਟਰੀ ,ਹਰਜੀਤ ਸਿੰਘ ਅਤੇ ਲੇਖਕ ਇਮਰੋਜ਼, ਲੀਜੋ ਜੋਸ ਪੈਲੀਸਰੀ ਦੀ ਮਲਿਆਲਮ ਫਿਲਮ “ਮਲਾਇਕੋਟਈ ਵਾਲਿਬਨ”, ਸ੍ਰੀਮੋਈ ਸਿੰਘ ਦੀ ਦਸਤਾਵੇਜ਼ੀ, ਐਂਡ, ਟੂਵਾਰਡਜ਼ ਹੈਪੀ ਐਲੀਜ਼, ਜ਼ਫਰ ਪਨਾਹੀ ਦੁਆਰਾ ਈਰਾਨੀ ਸਿਨੇਮਾਂ ਅਤੇ ਕਵਿਤਾ, ਵਰੁਣ ਗਰੋਵਰ ਦੀ ਛੋਟੀ ਅਤੇ ਰਿਜ਼ ਅਹਿਮਦ ਅਭਿਨੇਤਾ ਛੋਟਾ ਦਮੀ ਵੀ ਉਕਤ ਫੈਸਟੀਵਲ ਨੂੰ ਚਾਰ -ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ । ਦੁਨੀਆ-ਭਰ ਦੀਆਂ ਸਿਨੇਮਾਂ ਸਿਰਜਣਾਵਾਂ ਨੁੰ ਪ੍ਰਫੁੱਲਤਾਂ ਅਤੇ ਸਨਮਾਨ ਦੇਣ ਜਾ ਰਹੇ ਅਤੇ ਨਾਰਥ ਇੰਡੀਆ ਵਿਚ ਪਹਿਲੀ ਵਾਰ ਆਯੇਜਿਤ ਕੀਤੇ ਜਾ ਰਹੇ ਇਸ ਅੰਤਰਰਾਸ਼ਟਰੀ ਫਿਲਮ ਸਮਾਰੋਹ ਦਾ ਹਿੱਸਾ ਬਣਨ ਜਾ ਰਹੀਆ ਅਹਿਮ ਫਿਲਮੀ ਸ਼ਖਸ਼ੀਅਤਾਂ ਵਿਚ ਰਿਚਾ ਚੱਢਾ, ਅਲੀ ਫਜ਼ਲ, ਰੋਸ਼ਨ ਮੈਥਿਊ, ਗੁਲਸ਼ਨ ਦੇਵਈਆ, ਵਰੁਣ ਗਰੋਵਰ, ਰਸਿਕਾ ਦੁੱਗਲ, ਰਸ਼ਮੀਤ ਕੌਰ (ਗਾਇਕ), ਹੰਸਲ ਮਹਿਤਾ, ਸ਼ੇਖਰ ਕਪੂਰ, ਸੁਧੀਰ ਮਿਸ਼ਰਾ ਅਤੇ ਤਾਹਿਰਾ ਕਸ਼ਯਪ ਖੁਰਾਣਾ ਆਦਿ ਸ਼ਾਮਿਲ ਹਨ, ਜਿੰਨਾਂ ਤੋਂ ਇਲਾਵਾ ਹੋਰ ਕਈ ਸਿਤਾਰੇ ਵੀ ਇਸ ਫੈਸਟੀਵਲ ਦੀ ਰੌਣਕ ਨੂੰ ਵਧਾਉਣ ਜਾ ਰਹੇ ਹਨ ।