ਪ੍ਰਸਿੱਧ ਰੇਡੀਓ ਜੌਕੀ ਸਿਮਰਨ ਸਿੰਘ ਦੀ ਕਥਿਤ ਆਤਮਹੱਤਿਆ ਬਾਰੇ ਅਚਨਚੇਤ ਖ਼ਬਰ ਆਉਣੀ ਬੇਹੱਦ ਅਫਸੋਸਜਨਕ ਹੈ।
ਸਾਰੇ ਸੋਸ਼ਲ ਮੀਡੀਆ ‘ਤੇ ਇਸ ਨੌਜਵਾਨ 25 ਸਾਲਾ ਕੁੜੀ ਦਾ ਚਲੇ ਜਾਣਾ ਜਿੱਥੇ ਹੈਰਾਨੀ ਦਾ ਕਰਨ ਬਣਿਆ ਹੈ ਓਥੇ ਲੋਕ ਬੇਹੱਦ ਅਫਸੋਸ ਵੀ ਜ਼ਾਹਰ ਕਰ ਰਹੇ ਹਨ।
ਪੁਲਿਸ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੀ ਇੱਕ ਬਹੁਤ ਮਸ਼ਹੂਰ ਫ੍ਰੀਲਾਂਸ ਰੇਡੀਓ ਜੌਕੀ ਨੇ ਗੁਰੂਗ੍ਰਾਮ ਵਿੱਚ ਖੁਦਕੁਸ਼ੀ ਕਰ ਲਈ ਹੈ।
ਸਿਮਰਨ ਸਿੰਘ ਦੀ ਇੰਸਟਾਗ੍ਰਾਮ ਪ੍ਰੋਫਾਈਲ, ਜਿਸਨੂੰ ਲੱਖਾਂ ਪ੍ਰਸ਼ੰਸਕ ਆਰ.ਜੇ. ਸਿਮਰਨ ਦੇ ਨਾਮ ਨਾਲ ਜਾਣਦੇ ਹਨ, ਦਿਖਾਉਂਦੀ ਹੈ ਕਿ ਉਸਨੇ ਆਖਰੀ ਵਾਰ 13 ਦਸੰਬਰ ਨੂੰ ਇੱਕ ਰੀਲ ਪੋਸਟ ਕੀਤੀ ਸੀ।
ਪੁਲਿਸ ਨੇ ਦੱਸਿਆ ਕਿ ਉਸਦੀ ਲਾਸ਼ ਉਸਦੇ ਗੁਰੂਗ੍ਰਾਮ ਸੈਕਟਰ 47 ਦੇ ਕਿਰਾਏ ਦੇ ਅਪਾਰਟਮੈਂਟ ਵਿੱਚ ਮਿਲੀ, ਉਸਦੇ ਨਾਲ ਰਹਿ ਰਹੇ ਇੱਕ ਦੋਸਤ ਨੇ ਪੁਲਿਸ ਨੂੰ ਬੁਲਾਇਆ।
ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਉਸ ਦੇ ਪਰਿਵਾਰ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਿਮਰਨ ਪਿਛਲੇ ਕੁਝ ਸਮੇਂ ਤੋਂ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਸ ਨੇ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ।
ਪੰਜਾਬੀ ਸਕ੍ਰੀਨ ਅਦਾਰਾ ਸਿਮਰਨ ਸਿੰਘ ਦੇ ਅਚਾਨਕ ਦੇਹਾਂਤ ‘ਤੇ ਉਸਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੈ।