ਬੇਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਕੁਝ ਹਾਸਰਸ ਕਲਾਕਾਰ ਜਿਨ੍ਹਾਂ ਨੂੰ ਦੋ-ਅਰਥੀ ਸੰਵਾਦ ਬੋਲਣ ਵਿਚ ਕੋਈ ਹਰਜ਼ ਨਹੀਂ ਹੈ, ਨੇ ਇਕ ਅਹਿਮ ਮੀਟਿੰਗ ਦੌਰਾਨ ਫੈਸਲਾ ਲਿਆ ਹੈ ਕਿ ਉਹ ਫ਼ਿਲਮਾਂ ਵਿਚ ਅਜਿਹੇ ਸੰਵਾਦ ਬੋਲਣ ਲਈ ਆਪਣਾ ਮਿਹਨਤਾਨਾ ਵੱਧ ਲਿਆ ਕਰਨਗੇ, ਕਿਉਂ ਕਿ ਫ਼ਿਲਮਾਂ ਵਿਚ ਅਜਿਹੇ ਸੰਵਾਦ ਜ਼ਿਆਦਾ ਪਸੰਦ ਕੀਤੇ ਜਾਣ ਨਾਲ ਫ਼ਿਲਮ ਨਿਰਮਾਤਾ ਤਾਂ ਮਾਲੋ-ਮਾਲ ਹੋ ਜਾਂਦੇ ਹਨ, ਪਰ ਸਾਨੂੰ ਇਸ ਦਾ ਕੋਈ ਵੱਖਰਾ ਮੁਨਾਫ਼ਾ ਨਹੀਂ ਮਿਲਦਾ, ਉਲਟਾ ਸੰਜੀਦਾ ਦਰਸ਼ਕਾਂ, ਆਮ ਲੋਕਾਂ ਤੇ ਆਲੋਚਕਾਂ ਅੱਗੇ ਨਮੋਸ਼ੀ ਅਤੇ ਬਦਨਾਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੇ ਇਹ ਸਭ ਕੁਝ ਬਰਦਾਸ਼ਤ ਕਰਨਾ ਹੀ ਹੈ, ਤਾਂ ਕਿਉਂ ਨਾ ਆਪਣਾ ਮਿਹਨਤਾਨਾ ਵਧਾਇਆ ਜਾਵੇ!
-ਗੁਸਤਾਖੀ ਮਾਫ਼!