ਮਿਆਰੀ ਗਾਇਕੀ ਦਾ ਸਿਰਨਾਵਾਂ ਹਰਭਜਨ ਮਾਨ ਪੰਜਾਬੀ ਗਾਇਕੀ ਦਾ ਹੀ ਨਹੀਂ ਬਲਕਿ ਪੰਜਾਬੀ ਸਿਨਮੇ ਦਾ ਵੀ ਮਾਣ ਹੈ । ਬਠਿੰਡਾ ਜਿਲ•ਾ ਦੇ ਪਿੰਡ ਖੇਮੂਆਣਾ ਵਿਖੇ 30 ਦਸੰਬਰ 1965 ਨੂੰ ਜਨਮਂੇ ਹਰਭਜਨ ਮਾਨ ਨੇ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਤੋਂ ਕਲਾ ਦਾ ਗੁਰ ਲਿਆ। ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦੀ ਸੇਵਾਂ ‘ਚ ਲੱਗੇ ਹਰਭਜਨ ਮਾਨ ਦੀ ਆਮਦ ਉਦੋਂ ਹੋਈ ਜਦ ਦੋਗਾਣਾ ਗਾਇਕੀ ਦਾ ਪ੍ਰਭਾਵ ਜੋਰਾਂ ‘ਤੇ ਸੀ । ਉਸਨੇ ਆਪਣੇ ਮਿਆਰੀ ਤੇ ਅਰਥਭਰਪੂਰ ਗੀਤਾਂ ਨਾਲ ਪੰਜਾਬੀ ਗਾਇਕੀ ਦੇ ਵਿਹੜੇ ਵੱਲ ਕਦਮ ਵਧਾਇਆ। ‘ਚਿੱਠੀਏ ਨੀਂ ਚਿੱਠੀਏ’ ਗੀਤ ਦੀ ਚਰਚਾ ਨਾਲ ਹਰਭਜਨ ਮਾਨ ਦੀ ਵੇਦਨਾ ਪੰਜਾਬੀਆਂ ਦੇ ਘਰ ਘਰ ਪੁੱਜੀ ਤੇ ਉਹ ‘ਚਿੱਠੀਏ ਨੀਂ ਚਿੱਠੀਏ ਵਾਲਾ ਗਾਇਕ’ ਕਰਕੇ ਜਾਣਿਆ ਜਾਣ ਲੱਗਿਆ। ਫਿਰ ਇੱਕ ਨੱਚਣ ਟੱਪਣ ਵਾਲੇ ਗੀਤ ‘ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ’ ਦਾ ਜਾਦੂ ਦੇਸ਼ ਵਿਦੇਸਂ ਬੈਠੇ ਪੰਜਾਬੀਆਂ ਦੇ ਸਿਰ ਚੜ ਬੋਲਿਆ। ਜ਼ੀਰੋ ਤੋਂ ਸੁਰੂ ਹੋ ਕੇ ਸੌ ਤੱਕ ਗਿਣਨ ਵਾਲਾ ਹਰਭਜਨ ਮਾਨ ਅੱਜ ਵੀ ਆਪਣੇ ਵਿਰਸੇ ਅਤੇ ਮਾਂ ਬੋਲੀ ਨਾਲ ਜੁੜਿਆ ਹੋਇਆ ਹੈ। ਗਾਇਕੀ ਵਿੱਚ ਪੱਕੇ ਪੈਰੀਂ ਹੋਣ ਤੋਂ ਬਾਅਦ ਹਰਭਜਨ ਨੇ ਫ਼ਿਲਮਸਾਜ਼ ਮਨਮੋਹਨ ਸਿੰਘ ਦੀ ਫ਼ਿਲਮੀ ਜ਼ਿੰਦਗੀ ਦਾ ਹਿੱਸਾ ਬਣਕੇ ਵਰਿੰਦਰ ਦੀ ਮੌਤ ਮਗਰੋਂ ਡਾਵਾਂ ਡੋਲ ਹੋਏ ਪੰਜਾਬੀ ਸਿਨਮੇ ਦੀ ਨੀਂਹ ਮਜਬੂਤ ਕਰਨ ਲਈ ‘ ਜੀ ਆਇਆ, ਅਸਾਂ ਨੂੰ ਮਾਣ ਵਤਨਾਂ ਦਾ, ਦਿਲ ਆਪਣਾ ਪੰਜਾਬੀ,ਆਦਿ ਫ਼ਿਲਮਾਂ ਨਾਲ ਭਰਵਾਂ ਯੋਗਦਾਨ ਪਾਇਆ। ਗਾਇਕੀ ਤੇ ਫ਼ਿਲਮਾਂ ਵਿੱਚ ਨਿਰੰਤਰ ਅੱਗੇ ਵਧ ਰਹੇ ਹਰਭਜਨ ਮਾਨ ਦਾ ਅੱਜ ਜਨਮ ਦਿਨ ਹੈ। ਅਦਾਰਾ ਪੰਜਾਬੀ ਸਕਰੀਨ ਪੰਜਾਬੀ ਗਾਇਕੀ ਦੇ ਮਾਣ ਨੂੰ ਮੁਬਾਰਕਾਂ ਦਿੰਦੇ ਹੋਏ ਲੰਮੀ ਉਮਰ ਤੇ ਸਿਹਤਯਾਬੀ ਦੀ ਕਾਮਨਾ ਕਰਦਾ ਹੈ।
–ਸੁਰਜੀਤ ਜੱਸਲ 9814607737