(ਪੰ.ਸ:ਵਿਸ਼ੇਸ) ਅੰਮ੍ਰਿਤਸਰ ਦੇ ਜੰਮਪਲ ਮਰਹੂਮ ਗਾਇਕ ਸ੍ਰੀ ਮਹਿੰਦਰ ਕਪੂਰ ਸਾਹਬ ਦੀ 16ਵੀਂ ਬਰਸੀ
ਮੌਕੇ ਕਲੱਬ ਮੈਂਬਰਾਂ ਵਲੋਂ ਉਹਨਾਂ ਦੀ ਯਾਦ ਵਿਚ ਗੀਤ ਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਕਲੱਬ ਦੇ ਸਰਪ੍ਰਸਤ ਦਲਜੀਤ ਸਿੰਘ ਅਰੋੜਾ , ਸੀਨੀਅਰ ਵਾਈਸ ਪ੍ਰਧਾਨ ਤਰਲੋਚਨ ਸਿੰਘ ਤੋਚੀ ਅਤੇ ਬਾਕੀ ਅਹੁਦੇਦਾਰਾਂ ਅਦਾਕਾਰਾ ਨੌਸ਼ੀਨ ਸਿੰਘ, ਰਾਜ ਕੁਮਾਰ ਵਰਮਾ, ਫ਼ਿਲਮ ਨਿਰਦੇਸ਼ਕ ਮਨਜੋਤ ਸਿੰਘ ਅਤੇ ਮਿਸ ਰੰਜੂ ਨੇ ਮਹਿੰਦਰ ਕਪੂਰ ਸਾਹਬ ਦੇ ਗਾਏ ਗੀਤ “ਨਾ ਮੂੰਹ ਛੁਪਾ ਕੇ ਜੀਓ” ਨਿਲੇ ਗਗਨ ਕੇ ਤਲੇ, ਕਿਤੇ ਪਿਆਰ ਵਾਲਾ ਰੰਗ, ਜੀਵਨ ਚਲਨੇ ਕਾ ਨਾਮ ਅਤੇ ਕੈਂਠੇ ਵਾਲਾ ਹੋਕੇ ਭਰਦਾ ਆਦਿ ਗੀਤ ਗਾ ਕੇ ਉਹਨਾਂ ਨੂੰ ਯਾਦ ਕੀਤਾ।
ਇਸ ਮੌਕੇ ਕਲੱਬ ਪ੍ਰਧਾਨ ਅਤੇ ਫ਼ਿਲਮ ਅਦਾਕਾਰ ਦਲਜੀਤ ਅਰੋੜਾ ਅਤੇ ਗਾਇਕ ਤਰਲੋਚਨ ਸਿੰਘ ਅੰਮ੍ਰਿਤਸਰ ਪ੍ਰਸਾਸ਼ਨ ਤੋਂ ਮਹਿੰਦਰ ਕਪੂਰ ਦੀ ਕੋਈ ਯਾਦਗਾਰ ਸਥਾਪਿਤ ਕਰਨ ਦੀ ਮੰਗ ਵੀ ਕੀਤੀ।ਉਹਨਾਂ ਕਿਹਾ ਕਿ ਇਹ ਅੰਮ੍ਰਿਤਸਰ ਨਿਵਾਸੀਆਂ ਲਈ ਮਾਣ ਵਾਲੀ ਗੱਲ ਹੈ ਕਿ ਕਪੂਰ ਸਾਹਬ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਨਮ ਲੈ ਕੇ ਸਾਰੀ ਦੁਨੀਆਂ ਵਿਚ ਜਿੱਥੇ ਸ਼ਹਿਰ ਨਾਮ ਰੋਸ਼ਨ ਕੀਤਾ, ਓਥੇ ਰਹਿੰਦੀ ਦੁਨੀਆ ਤੱਕ ਨਾ ਵਿਸਾਰੇ ਜਾਣ ਵਾਲੇ ਗੀਤ ਗਾਏ।
ਜੇ ਅੰਮ੍ਰਿਤਸਰ ਸ਼ਹਿਰ ਵਿਚ ਉਹਨਾਂ ਦੀ ਕੋਈ ਯਾਦਗਾਰ ਸਥਾਪਿਤ ਹੁੰਦੀ ਤਾਂ ਇਹ ਨਵੀਂ ਗਾਇਕ ਪੀੜੀ ਲਈ ਚੰਗੀ ਗਾਇਕੀ ਵਿਚ ਪੈਰ ਰੱਖਣ ਲਈ ਮੀਲ ਪੱਥਰ ਕੰਮ ਕਰੇਗਾ। ਮਹਿੰਦਰ ਕਪੂਰ ਸਾਹਬ ਦਾ
ਜਨਮ 9 ਜਨਵਰੀ 1934 ਨੂੰ ਅੰਮ੍ਰਿਤਸਰ ਵਿਖੇ ਪੈਦਾ ਹੋਏ ਅਤੇ 27 ਸਤੰਬਰ 2008 ਨੂੰ ਮੁੰਬਈ ਵਿਖੇ ਉਹਨਾਂ ਦਾ ਦਿਹਾਂਤ ਹੋਇਆ।