ਇਹ ਗੱਲ ਹੈ ਪੰਜਾਬ ਦੇ ਸਭ ਤੋਂ ਪਸੰਦੀਦਾ ਸ਼ਹਿਰ ਅਤੇ ਪੰਜਾਬ ਦੇ ਸਭ ਤੋਂ ਪਸੰਦੀਦਾ ਫ਼ਿਲਮ ਸਟਾਰ ਦੀ। ਅੰਮ੍ਰਿਤਸਰ ਦੀ ਪਵਿੱਤਰ ਨਗਰੀ ਦੀ ਪਿਆਰੀ ਲੋਕੇਸ਼ਨ ਅਤੇ ਦਿਲਜੀਤ ਦੋਸਾਂਝ ਦੀ ਬਿਹਤਰੀਨ ਅਦਾਕਾਰੀ ਦਾ ਮੇਲ ਲੈ ਕੇ ਆਈ ਹੈ ਪੰਜਾਬੀ ਫ਼ਿਲਮ ‘ਅੰਬਰਸਰੀਆ’। ਪੰਜਾਬੀ ਇੰਡਸਟਰੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਟ੍ਰੇਲਰ ਲਾਂਚ ਇਸੇ ਫ਼ਿਲਮ ਦੇ ਨਾਲ ਹੋਇਆ ਵੀਰਵਾਰ ਨੂੰ ਸੈਕਟਰ ੧੭ ਸਥਿੱਤ ਟੀ.ਡੀ.ਆਈ. ਮਾਲ ਦੇ ਸਿਨੇਮਾਪੋਲਸ ਸਿਨੇਮਾ ਦੇ ਆਡੀਟੋਰੀਅਮ ਵਿਚ ਜਿੱਥੇ ਫ਼ਿਲਮ ਦੀ ਸਟਾਰਕਾਸਟ, ਪੱਤਰਕਾਰਾਂ ਅਤੇ ਬਹੁਤ ਸਾਰੇ ਫੈਂਸ ਪਹੁੰਚੇ। ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ‘ਟਿਪਸ ਫ਼ਿਲਮਜ਼’ ਦੇ ਕੁਮਾਰ ਤੌਰਾਨੀ ਨੇ ਅਤੇ ਇਸ ਦੇ ਡਾਇਰੈਕਟਰ ਹਨ ਮਨਦੀਪ ਕੁਮਾਰ।
ਮਿਸਟਰ ਅੰਬਰਸਰੀਆ ਦਿਲਜੀਤ ਦੋਸਾਂਝ ਦੇ ਨਾਲ-ਨਾਲ ਫ਼ਿਲਮ ਵਿਚ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ ਨਵਨੀਤ ਕੌਰ ਢਿੱਲੋਂ, ਮੋਨਿਕਾ ਗਿੱਲ, ਲਾਰੇਨ ਗੋਟਲਿਬ, ਗੁਲ ਪਨਾਗ, ਰਾਣਾ ਰਣਬੀਰ, ਕਰਮਜੀਤ ਅਨਮੋਲ, ਰਾਣਾ ਜੰਗ ਬਹਾਦੁਰ, ਸੀਮਾ ਕੌਸ਼ਲ ਅਤੇ ਸਪੈਸ਼ਲ ਅਪੀਯਰੈਂਸ ਦੇਣਗੇਂ ਬੀਨੂੰ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ।
ਪੰਜਾਬ ਦੇ ਦਿਲ ਦੀ ਧੜਕਨ ਦਿਲਜੀਤ ਦੋਸਾਂਝ ਇਕ ਵਾਰ ਵਿਚ ਕੁਝ ਵੱਡਾ ਕਰਨ ਜਾ ਰਹੇ ਹਨ ਅਤੇ ਗਰਵ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਹ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਅਸਲੀ ਪੰਜਾਬੀ ਦੀ ਭੂਮਿਕਾ ਨਿਭਾਉਣ ਦਾ। ਪੰਜਾਬ ਤੋਂ ਬਾਹਰ ਦੇ ਦਰਸ਼ਕਾਂ ਦੇ ਲਈ ਇਹ ਕਿਰਦਾਰ ਇਕ ਉਦਾਹਰਣ ਦੇ ਤੌਰ ‘ਤੇ ਉਨ੍ਹਾਂ ਸਾਹਮਣੇ ਹੋਵੇਗਾ ਕਿ ਪੰਜਾਬੀ ਕਿੰਨੇ ਕੁ ਦਿਲਦਾਰ ਹੁੰਦੇ ਹਨ ਅਤੇ ਖਾਸਕਰ ਸਾਰੇ ਪੰਜਾਬੀਆਂ ਨੂੰ ਤਾਂ ਬਿਲਕੁਲ ਘਰ ਵਰਗਾ ਮਹਿਸੂਸ ਹੋਵੇਗਾ।
‘ਟਿਪਸ ਫ਼ਿਲਮਜ਼’ ਨੇ ਇਸ ਤੋਂ ਪਹਿਲਾਂ ਵੀ ਦਿਲ ਆਪਣਾ ਪੰਜਾਬੀ, ਮੇਲ ਕਰਾਦੇ ਰੱਬਾ ਅਤੇ ਮਨਦੀਪ ਵੱਲੋਂ ਹੀ ਨਿਰਦੇਸ਼ਤ ‘ਜੀਹਨੇ ਮੇਰਾ ਦਿਲ ਲੁੱਟਿਆ’ ਵਰਗੀ ਹਿੱਟ ਫ਼ਿਲਮਾਂ ਬਣਾਈਆਂ ਹਨ। ਐਮ.ਡੀ. ਕੁਮਾਰ ਤੌਰਾਨੀ ਨੇ ਕਿਹਾ ਕਿ ਪੰਜਾਬੀ ਇੰਡਸਟਰੀ ਦੇਖਦੇ ਹੀ ਦੇਖਦੇ ਕਾਫ਼ੀ ਅੱਗੇ ਵੱਧ ਚੁੱਕੀ ਹੈ ਅਤੇ ਇਸ ਫ਼ਿਲਮ ਦੇ ਨਾਲ ਵਾਪਸੀ ਕਰਦੇ ਹੋਏ ਸਾਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ। ਇਹ ਫ਼ਿਲਮ ਮੀਲ ਦਾ ਪੱਥਰ ਹੋਵੇਗੀ ਅਤੇ ਸਫ਼ਲਤਾ ਦੀ ਇਕ ਹੋਰ ਕਹਾਣੀ ਲਿਖੇਗੀ।
ਡਾਇਰੈਕਟਰ ਮਨਦੀਪ ਕੁਮਾਰ ਵੀ ਖਾਸੇ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ‘ਟਿਪਸ ਫ਼ਿਲਮਜ਼ ਅਤੇ ਦਿਲਜੀਤ ਦੇ ਨਾਲ ਵਾਪਸੀ ਕਰਕੇ ਬਹੁਤ ਚੰਗਾ ਲੱਗ ਰਿਹਾ ਹੈ। ਕਹਾਣੀ ਨੂੰ ਸਾਡੇ ਆਪਣੇ ਰਤਨ ਨੇ ਬੇਹੱਦ ਖ਼ੂਬਸੂਰਤੀ ਨਾਲ ਲਿਖਿਆ ਹੈ। ਇਹ ਫ਼ਿਲਮ ਹਰ ਪਲ ਵਿਚ ਦਰਸ਼ਕਾਂ ਨੂੰ ਐਂਟਰਟੇਨਮੈਂਟ ਕਰੇਗੀ।