ਮੋਹਾਲੀ :17 ਅਕਤੂਬਰ 2023: (ਪੰ:ਸ) ਸੀਪੀ 67 ਮਾਲ, ਮੋਹਾਲੀ ਵਿਖੇ “ਮੌਜਾਂ ਹੀ ਮੌਜਾਂ” ਦੇ ਸ਼ਾਨਦਾਰ ਪ੍ਰੀਮੀਅਰ ਦੌਰਾਨ ਪੰਜਾਬੀ ਫ਼ਿਲਮ ਇੰਡਸਟਰੀ ਨੇ ਸਿਤਾਰੇ ਧੂਮ-ਧੜੱਕੇ ਪੁੱਜੇ। ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਜਿੰਮੀ ਸ਼ਰਮਾ, ਤਨੂ ਗਰੇਵਾਲ, ਹਸ਼ਨੀਨ ਚੌਹਾਨ, ਨਿਰਮਾਤਾ ਅਮਰਦੀਪ ਗਰੇਵਾਲ, ਫ਼ਿਲਮ ਡਿਸਟ੍ਰੀਬਿਊਟਰ ਮੁਨੀਸ਼ ਸਾਹਨੀ ਅਤੇ ਨਿਰਦੇਸ਼ਕ ਸਮੀਪ ਕੰਗ ਸਮੇਤ ਨਾਮਵਰ ਕਲਾਕਾਰਾਂ ਅਤੇ ਭਰਪੂਰ ਮਹਿਮਾਨ ਦਰਸ਼ਕਾਂ ਮੌਜੂਦਗੀ ਵਿਚ ਆਯੋਜਿਤ ਇਸ ਫ਼ਿਲਮ ਪ੍ਰੀਮੀਅਰ ਨੇ ਸਿਨੇਮਾ ਹਾਲ ਵਿਚ ਜਸ਼ਨਾਂ ਵਾਲਾ ਜੋਸ਼ੀਲਾ ਮਾਹੌਲ ਬਣਾ ਕੇ ਫ਼ਿਲਮ ਹਿੱਟ ਹੋਣ ਉਮੀਦਾਂ ਨੂੰ ਚਾਰ ਚੰਨ ਲਾਏ।
ਇਸ ਮੌਕੇ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਹਾਜ਼ਰ ਫ਼ਿਲਮੀ ਸਿਤਾਰਿਆਂ ਨੇ 20 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ “ਮੌਜਾਂ ਨੂੰ ਮੌਜਾਂ” ਪ੍ਰਤੀ ਆਪਣੇ ਜੋਸ਼ ਅਤੇ ਉਤਸ਼ਾਹ ਦਾ ਜਲਵ ਬਖੇਰਿਆ।
ਫ਼ਿਲਮ ‘ਮੌਜਾਂ ਹੀ ਮੌਜਾਂ’ ਆਪਣੇ ਹਾਸੇ ਮਜ਼ਾਕ ਵਾਲੇ ਦਿਲਕਸ਼ ਨਜ਼ਾਰਿਆਂ ਦੇ ਮਨੋਰੰਜਨ ਭਰਪੂਰ ਪੈਕੇਜ ਨੂੰ ਮੁੜ ਪੰਜਾਬੀ ਸਿਨੇ ਪ੍ਰੇਮੀਆਂ ਮੁਹਰੇ ਪੇਸ਼ ਕਰਨ ਲਈ ਤਿਆਰ ਹੈ।
ਫਿਲਮੀ ਸਿਤਾਰਿਆਂ ਨੇ ਹੁਣ ਤੱਕ ਟ੍ਰੇਲਰ ਅਤੇ ਗੀਤਾਂ ਨੂੰ ਮਿਲੇ ਭਰਵੇਂ ਹੁੰਗਾਰੇ ਲਈ ਸੋਸ਼ਲ ਮੀਡੀਆ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਤੋਂ ਫਿਲਮ ਨੂੰ ਹਿੱਟ ਕਰਨ ਦੀ ਉਮੀਦ ਜਤਾਈ।
ਉਨ੍ਹਾਂ ਦੇ ਨੇ ਆਪਣੇ ਇਸ ਫ਼ਿਲਮ ਵਿਚਲੇ ਕਿਰਦਾਰਾਂ ਬਾਰੇ ਦਿਲਚਸਪ ਵੇਰਵੇ ਸਾਂਝੇ ਕੀਤੇ।
ਗਿੱਪੀ ਗਰੇਵਾਲ ਨੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ ਕਿਹਾ, “ਪੰਜਾਬੀ ਮਨੋਰੰਜਨ ਜਗਤ” ਦੀ ਭਾਵਨਾ ਨੂੰ ਸਮਝਣ ਵਾਲੀ ਫਿਲਮ ‘ਮੌਜਾਂ ਹੀ ਮੌਜਾਂ’ ਦਾ ਹਿੱਸਾ ਬਣਨਾ ਸੱਚਮੁੱਚ ਬਹੁਤ ਖੁਸ਼ੀ ਵਾਲੀ ਗੱਲ ਹੈ। ਅਸੀਂ ਇਸ ਪ੍ਰੋਜੈਕਟ ਵਿਚ ਆਪਣੇ ਰੂਹਦਾਰੀ ਨਾਲ ਕੰਮ ਕੀਤਾ ਹੈ ਅਤੇ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ, ਇਹ ਹਾਸੇ, ਜਜ਼ਬਾਤਾਂ ਅਤੇ ਪ੍ਰੇਮ ਭਾਵਨਾਵਾਂ ਦਾ ਇਹ ਬੇਮਿਸਾਲ ਜੋੜ ਇਕ ਨਵਾਂ ਇਤਿਹਾਸ ਸਿਰਜਣ ਜਾ ਰਿਹਾ ਹੈ।
ਨਿਰਮਾਤਾ ਅਮਰਦੀਪ ਗਰੇਵਾਲ ਨੇ ਆਪਣਾ ਉਤਸੁਕਤਾ ਜ਼ਾਹਰ ਕਰਦੇ ਹੋਏ ਕਿਹਾ ਕਿ “ਅਸੀਂ ‘ਮੌਜਾਂ ਹੀ ਮੌਜਾਂ’ ਵਿਚ ਆਪਣੇ ਦਿਲ ਦੀ ਗੱਲ ਕੀਤੀ ਹੈ ਅਤੇ ਅੱਜ ਸਾਡੀ ਟੀਮ ਅਤੇ ਦਰਸ਼ਕਾਂ ਦੇ ਉਤਸ਼ਾਹ ਨੂੰ ਵੇਖਦਿਆਂ, ਮੈਨੂੰ ਵਿਸ਼ਵਾਸ ਹੈ ਕਿ ਇਹ ਫ਼ਿਲਮ ਸਿਨੇਮਾ ਘਰਾਂ ਰਾਹੀ ਪੰਜਾਬੀ ਸਿਨੇਮਾ ਜਗਤ ਵਿਚ ਖੁਸ਼ੀ ਦੀਆਂ ਲਹਿਰਾਂ ਪੈਦਾ ਕਰੇਗੀ ।
ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇਅ ਵੈਭਵ ਸੁਮਨ ਅਤੇ ਸ਼੍ਰੇਆ ਸ਼੍ਰੀਵਾਸਤਵ ਦੁਆਰਾ ਲਿਖਿਆ ਗਿਆ ਹੈ ਅਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ।
ਈਸਟ ਸਨਸ਼ਾਈਨ ਪ੍ਰੋਡਕਸ਼ਨ ਪੇਸ਼ਕਸ਼ ਇਹ ਫ਼ਿਲਮ ਓਮਜੀ ਗਰੁੱਪ ਦੁਆਰਾ ਵਿਸ਼ਵ ਭਰ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ।
ਇਸ ਫ਼ਿਲਮ ਦਾ ਨਿਰਦੇਸ਼ਨ ਕਾਮੇਡੀ ਕਿੰਗ ਨਿਰਦੇਸ਼ਕ ਸਮੀਪ ਕੰਗ ਦੁਆਰਾ ਕੀਤਾ ਗਿਆ ਹੈ।
ਦਰਸ਼ਕਾਂ ਨੂੰ ਫ਼ਿਲਮ ਰਿਲੀਜ਼ ਹੋਣ ਦਾ ਅਤੇ ਫ਼ਿਲਮ ਟੀਮ ਨੂੰ 20 ਅਕਤੂਬਰ ਵਾਲੇ ਦਿਨ ਸਫਲਤਾ ਦੇ ਝੰਡੇ ਗੱਡਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ।