ਫ਼ਿਲਮ “ਜੱਟ ਦੀ ਕਵੀਨ”
ਦਾ ਹੋਇਆ ਐਲਾਨ!

ਪੰਜਾਬੀ ਦਰਸ਼ਕ ਕਈ ਸਾਲਾਂ ਤੋਂ ਇੱਕੋ ਗੱਲ ਕਹਿੰਦੇ ਆ ਰਹੇ ਹਨ ਕਿ ਨਹੀਂ ਚਾਹੀਦੀਆਂ ਹੁਣ ਉਹੀ ਪੁਰਾਣੀਆਂ ਵਿਆਹ ਵਾਲੀਆਂ ਕਹਾਣੀਆਂ ਤੇ ਨਾ ਉਹਨਾਂ ਵਿੱਚ ਜਬਰਨ ਵਾੜੀ ਗਈ ਕਾਮੇਡੀ !?
ਇਸ ਲਈ ਫ਼ਿਲਮ “ਜੱਟ ਦੀ ਕਵੀਨ” ਇਸੇ ਬਦਲਾਅ ਦਾ ਆਗਾਸ ਹੈ, ਅਤੇ ਫ਼ਿਲਮ ਦੀ ਸ਼ੂਟਿੰਗ ਸੈੱਟ ਤੇ ਚੁੱਕੀ ਹੈ !
ਇਸ ਬਦਲਾਅ ਦਾ ਕੇੰਦਰ ਬਿੰਦੂ ਹਨ ਅਦਾਕਾਰ ਕਿੰਗ ਬੀ ਚੌਹਾਨ।
ਕਿੰਗ ਬੀ ਚੌਹਾਨ ਜਿਹਨਾਂ ਵਿੱਚ ਆਧੁਨਿਕ ਸਟਾਈਲ, ਭਾਵਨਾਤਮਕ ਗਹਿਰਾਈ ਅਤੇ ਮਜ਼ਬੂਤ ਸਕ੍ਰੀਨ ਪੇਸ਼ਕਾਰੀ ਦੀ ਸਮਰੱਥਾ ਹੈ, ਜੋ ਪੰਜਾਬੀ ਸਿਨੇਮਾ ਵਿਚ ਤਾਜ਼ਗੀ ਦਾ ਸੰਕੇਤ ਦਿੰਦੀ ਹੈ।
“ਜੱਟ ਦੀ ਕਵੀਨ” ਦੀ ਕਹਾਣੀ ਘਿਸੇ-ਪਿਟੇ ਵਿਸ਼ਿਆਂ ਤੋਂ ਹੱਟ ਕੇ ਇਕ ਮਜ਼ਬੂਤ, ਸੰਵੇਦਨਸ਼ੀਲ ਤੇ ਅਰਥ ਭਰਪੂਰ ਫ਼ਿਲਮ ਸਾਬਤ ਹੋਵੇਗੀ,ਜੋ ਪ੍ਰਭਾਵਸ਼ਾਲੀ ਕਿਰਦਾਰਾਂ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਵੇਗੀ।
ਫ਼ਿਲਮ ਵਿਚ ਕਿੰਗ ਬੀ ਚੌਹਾਨ ਦੇ ਨਾਲ ਰੁੱਮਨ ਅਹਮਦ ਨਜ਼ਰ ਆਵੇਗੀ, ਜੋ ਆਪਣੀ ਖੂਬਸੂਰਤੀ ਅਤੇ ਆਤਮਵਿਸ਼ਵਾਸੀ ਦੇ ਨਾਲ-ਨਾਲ ਦਮਦਾਰ ਅਭਿਨੈ ਦੇ ਜਲਵੇ ਬਿਖੇਰਦੀ ਸੁਨਿਹਰੀ ਸਕ੍ਰੀਨ ਤੇ ਆਪਣੀ ਛਾਪ ਛੱਡੇਗੀ।
ਇਸ ਤਾਜ਼ਾ ਜੋੜੀ ਦੀ ਆਨ-ਸਕ੍ਰੀਨ ਕੈਮਿਸਟਰੀ ਜਿੱਥੇ ਸੁਭਾਵਿਕ ਅਤੇ ਪ੍ਰਭਾਵਸ਼ਾਲੀ ਹੋਵੇਗੀ ਓਥੇ ਦਰਸ਼ਕਾਂ ਦੇ ਦਿਲਾਂ ਤੇ ਵੀ ਇਸ ਦਾ ਅਸਰ ਨਜ਼ਰ ਆਵੇਗਾ।
ਫ਼ਿਲਮ ਨੂੰ ਹੋਰ ਦਿਲਚਸਪ ਅਤੇ ਮਨੋਰੰਜਨ ਭਰਪੂਰ ਬਨਾਉਣ ਲਈ ਹਨੀ ਮੱਟੂ, ਨੇਹਾ ਦਿਆਲ, ਪਹੂਲ, ਸੈਮੀ ਗਿੱਲ, ਲੱਕੀ ਕਲਸੀ ਅਤੇ ਡੀਉਸ਼ ਮਹਿਰਾ ਵਰਗੇ ਚਿਹਰੇ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ।
ਫ਼ਿਲਮ ਨੂੰ ਸੁਮਿਤ ਭੱਟ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਇੱਕ ਪਾਸੇ ਸੱਚੇ ਰੋਮਾਂਸ ਨੂੰ ਦਿਖਾਉਂਦੀ ਹੈ ਤੇ ਦੂਜੇ ਪਾਸੇ ਜ਼ਿੰਦਗੀ ਦੇ ਅਸਲੀ ਸੰਘਰਸ਼ਾਂ ਦੀ ਵੀ ਗੱਲ ਕਰਦੀ ਹੈ। ਸੁਮਿਤ ਭੱਟ ਦੀ ਕਹਾਣੀ ਕਹਿਣ ਦੀ ਸ਼ੈਲੀ, ਸਾਦਗੀ ਅਤੇ ਸ਼ਾਨਦਾਰ ਸਿਨੇਮਾ ਸਿਰਜਨ ਦਾ ਸੰਤੁਲਨ ਬਰਕਰਾਰ ਰੱਖਦੀ ਹੋਈ ਇਹ ਫ਼ਿਲਮ ਦਰਸ਼ਕਾਂ ਤੇ ਆਪਣਾ ਪ੍ਰਭਾਵ ਛੱਡੇਗੀ।

ਫ਼ਿਲਮ ਦਾ ਨਿਰਮਾਣ ਪ੍ਰਭ ਗੋਰਾਇਆ ਅਤੇ ਵਿੱਕੀ ਕੰਬੋਜ, ਉੱਚ ਪੱਧਰੀ ਪ੍ਰੋਡਕਸ਼ਨ ਵੈਲਯੂ ਦੇ ਨਾਲ ਕਰਨ ਜਾ ਰਹੇ ਹਨ। ਡੀ.ਓ.ਪੀ ਰਾਹ ਸ਼ਰਮਾ ਫ਼ਿਲਮ ਨੂੰ ਖੂਬਸੂਰਤ ਵਿਜ਼ੂਅਲਜ਼ ਵਿੱਚ ਕੈਦ ਕਰ ਰਹੇ ਹਨ ਜਦਕਿ ਫ਼ਿਲਮ ਸੰਗੀਤ ਇਸਨੂੰ ਹੋਰ ਵੀ ਉਰਜਾ ਭਰਪੂਰ ਬਣਾਉਣ ਦੀ ਸਮਰੱਥਾ ਰੱਖਦਾ ਹੈ।
ਫ਼ਿਲਮ ਦਾ ਪਹਿਲਾ ਸ਼ੂਟਿੰਗ ਸ਼ਡਿਊਲ ਭਾਰਤ ਵਿੱਚ ਸ਼ੁਰੂ ਹੋ ਚੁੱਕਾ ਹੈ, ਜੋ ਇਸ ਵੱਡੇ ਸਿਨੇਮਾਈ ਸਫ਼ਰ ਦੀ ਸ਼ੁਰੂਆਤ ਹੈ ਅਤੇ ਦੂਜਾ ਸ਼ਡਿਊਲ ਆਸਟ੍ਰੇਲੀਆ ਵਿੱਚ ਹੋਵੇਗਾ, ਜੋ ਫ਼ਿਲਮ ਨੂੰ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਵਿਜ਼ੂਅਲ ਕੈਨਵਸ ਨਾਲ ਜੁੜੇਗਾ।
ਸੋ ਪੰਜਾਬੀ ਦਰਸ਼ਕੋ ! ਹੁਣ ਤੁਹਾਡਾ ਇੰਤਜ਼ਾਰ ਖਤਮ ਹੋਣ ਵਾਲਾ ਹੈ ਤੇ ਸਮਾਂ ਸ਼ੁਰੂ ਹੋਣ ਵਾਲਾ ਹੈ ਉਸ ਸਿਨੇਮੇ ਦਾ ਜੋ ਤੁਹਾਡੀਆਂ ਉਮੀਦਾਂ ’ਤੇ ਖਰਾ ਉਤਰੇਗਾ ਅਤੇ ਤੁਹਾਡੀ ਟਿਕਟ ਦੀ ਸੱਚਮੁੱਚ ਵਸੂਲੀ ਵਾਲਾ ਹੋਵੇਗਾ।
“ਜੱਟ ਦੀ ਕਵੀਨ” ਕਿਸੇ ਲਹਿਰ ਦੇ ਪਿੱਛੇ ਨਹੀਂ ਬਲਕਿ ਖੁਦ ਇੱਕ ਨਵੀਂ ਲਹਿਰ ਵੱਜੋਂ ਮੌਜੂਦਾ ਦਰਸ਼ਕਾਂ ਦੀ ਸੋਚ ਨੂੰ ਨਾਲ ਲੈ ਕੇ ਤੁਰੇਗੀ। -ਪੰਜਾਬੀ ਸਕਰੀਨ
