‘ਹਾਏ ਓਏ ਮੇਰੇ ਡਾਢਿਆ ਰੱਬਾ-ਕਿਹਦੀਆਂ ਕਮਾਈਆਂ- ਕਿਹਨਾਂ ਨੇ ਲੈ ਜਾਣੀਆ’


ਜਿਹੜੇ ਸਿਨੇਮਾ ਵਿਚ ਕਿਸੇ ਲੇਖਕ,ਨਿਰਦੇਸ਼ਕ ਜਾਂ ਕਲਾਕਾਰਾਂ ਨੂੰ ਆਪਣਾ ਕਰੀਅਰ ਬਨਾਉਣ ਜਾਂ ਕਾਇਮ ਰੱਖਣ ਦਾ ਫਿਕਰ ਮੁੱਕ ਜਾਵੇ ਤਾਂ ਉਸ ਸਿਨੇਮਾ ਦੇ ਮੁੱਕਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।

ਜੇ ਗੱਲ “ਮਧਾਣੀਆਂ” ਦੀ ਕਰਾਂ ਤਾਂ ਇਸ ਵਿਚਲੇ ਸਥਾਪਿਤ ਕਲਾਕਾਰ ਇਕ ਵਾਰ ਆਪਣੇ ਆਪ ਨੂੰ ਜ਼ਰੂਰ ਪੁੱਛਣ ਕਿ, ਕੀ ਤੁਸੀਂ ਇਹ ਫ਼ਿਲਮ ਸਿਰਫ ਤੇ ਸਿਰਫ ਪੈਸੇ ਵਾਸਤੇ ਨਹੀਂ ਕੀਤੀ ?

ਯਾਰ ਤੁਹਾਨੂੰ ਤਾਂ ਆਪਣਾ ਕਰਿਅਰ ਬਨਾਉਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਕਰਿਅਰ ਵੀ ਬਣਾ ਲਿਆ ਤੇ ਚੌਖਾ ਪੈਸਾ ਵੀ ਹੈ ਪਰ ਇਹੋ ਜਿਹੀ ਬਿਨਾ ਸਿਰ-ਪੈਰ ਵਾਲੀ ਫ਼ਿਲਮ ਦਾ ਹਿੱਸਾ ਬਣ ਕੇ ਨਵੀਂ ਪੰਜਾਬੀ ਸਿਨੇਮਾ ਪੀੜੀ ਦਾ ਭਵਿੱਖ ਕਿਉਂ ਖਰਾਬ ਕਰਨ ਤੇ ਤੁਲੇ ਹੋ?

ਕੀ ਤੁਸੀਂ ਇਸ ਫ਼ਿਲਮ ਦੇ ਲੇਖਕ-ਨਿਰਦੇਸ਼ਕ ਨਿਰਦੇਸ਼ਕ ਦਾ ਪਹਿਲਾਂ ਕੰਮ ਨਹੀਂ ਜਾਣਦੇ ਸੀ ਕਿ ਕਿੰਨਾ ਕੁ ਕਾਬਲ ਹੈ ਬਤੌਰ ਲੇਖਕ-ਨਿਰਦੇਸ਼ਕ ਅਤੇ ਕਿੰਨਾ ਕੁ ਦੱਮ ਹੈ ਕਹਾਣੀ ਵਿਚ ?

ਨਾ ਤਾਂ ਇਸ ਫ਼ਿਲਮ ਦਾ ਕੋਈ ਜੌਨਰ ਹੈ ਤੇ ਨਾ ਕੋਈ ਕਹਾਣੀ। ਘਟੀਆ ਸਕਰੀਨ ਪਲੇਅ ਵਾਲੀ ਪੂਰੀ ਤਰਾਂ ਬਚਕਾਨਾ ਲੇਖਣ – ਨਿਰਦੇਸ਼ਨ ਵਾਲੀ ਫ਼ਿਲਮ ਹੀ ਕਿਹਾ ਜਾ ਸਕਦਾ ਹੈ ।

ਬਾਕੀ ਰਹੀ ਸੰਗੀਤ ਦੀ ਗੱਲ ਤਾਂ ਹਜ਼ਾਰਾਂ ਵਾਰੀ ਫ਼ਿਲਮਾਂ ਤੇ ਐਲਬਮਾਂ ਵਿਚ ਵਰਤੇ ਗਏ ਸੰਗੀਤ ਅਤੇ ਪੁਰਾਣੀਆਂ ਧੁਨਾਂ ਅਤੇ ਬੋਲਾਂ ਦਾ ਹੀ ਜ਼ਿਆਦਾਤਰ ਇਸਤੇਮਾਲ ਕੀਤਾ ਗਿਆ ਹੈ,ਜੋ ਅਸੀਂ ਅਕਸਰ ਸੁਣਦੇ ਹਾਂ। ਇਸ ਫ਼ਿਲਮ ਵਿਚ ਪੇਸ਼ ਕੀਤੇ ਗਏ “ਵਿਹਾਹਿਕ ਚਿਤਰਹਾਰ’ ਵਿਚ ਕੋਈ ਕ੍ਰਿਏਵਿਟੀ ਨਜ਼ਰ ਨਹੀਂ ਆਈ।

ਲੋਕ ਸੱਚ ਕਹਿ ਰਹੇ ਹਨ ਕਿ ਸਾਡਾ ਪੰਜਾਬੀ ਸਿਨੇਮਾ ਪਤਾ ਨਹੀਂ ਵਿਆਹਾਂ-ਸ਼ਾਦੀਆਂ ਤੋਂ ਕਿਸ ਦਿਨ ਬਾਹਰ ਆਵੇਗਾ !

ਫ਼ਿਲਮ ਵਿਚਲੇ ਭੀੜ ਰੂਪੀ ਕਲਾਕਾਰਾਂ ਜਾਂ “ਸੋ ਕਾਲਡ ਮਲਟੀ ਸਟਾਰਰ” ਫ਼ਿਲਮ ਵਿਚ ਓਵਰ ਐਕਟਿੰਗ, ਦਲੀਲ ਰਹਿਤ ਰੌਲਾ ਰੱਪਾ ਅਤੇ ਵਿਆਹਾਂ ਵਿਚਲੀਆਂ ਦਰਸ਼ਕਾਂ ਦੀਆਂ ਅੱਖਾ ਨੂੰ ਪਕਾ ਚੁੱਕੀਆਂ ਰਸਮਾਂ ਤੋਂ ਇਲਾਵਾ ਹੋਰ ਕੁਝ ਵੇਖਣ ਨੂੰ ਨਹੀਂ ਮਿਲਦਾ।

ਹੁਣ ਦਰਸ਼ਕ ਨਾ ਮਿਲਣ ਤੇ ਕਸੂਰ ਦਰਸ਼ਕਾਂ ਦਾ ਕੱਢਣ ਦੀ ਬਜਾਏ ਮੇਕਰਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ,ਜਦੋਂ ਕਿ ਨਾ ਤੁਹਾਡਾ “ਝੋਲੀ ਚੁੱਕ ਮੀਡੀਆ ਪ੍ਰਚਾਰ’ ਕਿਸੇ ਕੰਮ ਆਇਆ ਤੇ ਨਾ ਫ਼ਿਲਮ ਪ੍ਰੀਮੀਅਰ ਮੌਕੇ ਬੁਲਵਾਇਆ ਗਿਆ ਝੂਠ। ਫ਼ਿਲਮ ਦਾ ਅਸਲ ਸਿੱਟਾ ਸਿਰਫ ਤੇ ਸਿਰਫ ਅਸਲ ਦਰਸ਼ਕਾਂ ਦੇ ਹੱਥ ਹੈ ਤੇ ਰਹੇਗਾ

Totally wastage of time and money.
Comments & Suggestions
Comments & Suggestions