🎬🎬🎬🎬
ਬਲੈਕੀਆ 2 ਮਜ਼ਬੂਤ ਕਹਾਣੀ(ਦੇਵ ਖਰੋੜ) ਅਤੇ ਪਟਕਥਾ ਸੰਵਾਦਾਂ(ਇੰਦਰਪਾਲ ਸਿੰਘ) ਨਾਲ ਲੈਸ ਇਕ ਸੁਲਝੇ ਹੋਏ ਨਿਰਦੇਸ਼ਨ ਦਾ ਸੰਕੇਤ ਦਿੰਦੀ ਸਾਫ ਸੁੱਥਰੀ ਮਨੋਰੰਜਨ ਭਰਪੂਰ ਐਕਸ਼ਨ ਫ਼ਿਲਮ ਕਹੀ ਜਾ ਜਾ ਸਕਦੀ ਹੈ, ਜਿੱਥੇ ਇਸ ਵਿਚ ਦੇਵ ਖਰੋੜ ਨੇ ਤੀਹਰੀ ਭੂਮਿਕਾ ਰਾਹੀਂ ਆਪਣੀ ਵਿਲੱਖਣ ਅਦਾਕਾਰੀ ਦਾ ਲੋਹਾ ਮਨਵਾ ਕੇ ਫਿਰ ਤੋਂ ਨੌਜਵਾਨਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਮਜ਼ਬੂਤ ਕੀਤੀ ਹੈ, ਉੱਥੇ ਬਾਕੀ ਕਲਾਕਾਰਾਂ ਖਾਸਕਰ ਜਪੁਜੀ ਖਹਿਰਾ, ਪਰਮਵੀਰ, ਸੈਮੂਅਲ ਜੋਹਨ, ਦਕਸ਼ਅਜੀਤ, ਰਾਜ ਝਿੰਜਰ,ਸ਼ਵਿੰਦਰ ਮਾਹਲ,ਯਾਦ ਗਰੇਵਾਲ ਅਤੇ ਸੁੱਖੀ ਚਾਹਲ ਆਦਿ ਕਲਾਕਾਰਾਂ ਨੂੰ ਵੀ ਆਪਣੀ ਕਾਬਲੀਅਤ ਦਿਖਾਉਣ ਦਾ ਬਰਾਬਰ ਮੌਕਾ ਮਿਲਿਆ ਹੈ।
ਫ਼ਿਲਮ ਦੇ ਬਾਕੀ ਕਲਾਕਾਰਾਂ, ਗੀਤ-ਸੰਗੀਤ ਅਤੇ ਪਿੱਠ ਵਰਤੀ ਸੰਗੀਤ ਨੇ ਵੀ ਇਸ ਫ਼ਿਲਮ ਨੂੰ ਪੰਜਾਬੀ ਸਿਨੇਮਾ ਦੀ ਇਕ ਮਜਬੂਤ ਫ਼ਿਲਮ ਬਨਾਉਣ ਵਿਚ ਆਪਣਾ ਪੂਰਾ ਯੋਗਦਾਨ ਪਾਇਆ ਹੈ, ਜਿਸ ਦਾ ਸਿਹਰਾ ਫ਼ਿਲਮ ਨਿਰਦੇਸ਼ਕ ਨਵਨੀਅਤ ਸਿੰਘ ਦੀ ਫ਼ਿਲਮ ਬਨਾਉਣ ਪ੍ਰਤੀ ਸੰਜੀਦਗੀ ਅਤੇ ਸਿਆਣਪ ਨੂੰ ਜਾਂਦਾ ਹੈ। ਸੋ ਪੰਜਾਬੀ ਸਕਰੀਨ ਵਲੋਂ ਫ਼ਿਲਮ ਦੇ ਸਾਰੇ ਨਿਰਮਾਤਾਵਾਂ ਨੂੰ ਪੰਜਾਬੀ ਸਿਨੇਮਾ ਦੀ ਝੋਲੀ ਅਜਿਹੀ ਸ਼ਾਨਦਾਰ ਸਿਨੇਮੇਟੋਗ੍ਰਾਫੀ (ਹਰਮੀਤ ਸਿੰਘ ) ਵਾਲੀ ਫ਼ਿਲਮ ਪਾਉਣ ਲਈ ਦਿਲੋਂ ਮੁਬਾਰਕਾਂ।ਪ੍ਰਮਾਤਮਾ ਕਰੇ ਇਹ ਫ਼ਿਲਮ ਨਿਰਮਾਤਾਵਾਂ ਲਈ ਫਾਇਦੇਮੰਦ ਸੌਦਾ ਹੋ ਕੇ ਨਿਬੜੇ,ਕਿਉਂਕਿ ਫ਼ਿਲਮ ਤੇ ਖਰਚਿਆ ਗਿਆ ਖੁੱਲ੍ਹਾ ਪੈਸਾ ਵੀ ਨਜ਼ਰ ਆ ਰਿਹਾ ਹੈ, ਵੱਖਰੀ ਗੱਲ ਹੈ ਕਿ “ਪੰਜਾਬੀ ਸਕਰੀਨ” ਨੂੰ ਇਸ ਫ਼ਿਲਮ ਦੀ ਐਡਵਰਟਾਈਜ਼ਮੈਂਟ ਦੇਣ ਤੋਂ ਗੁਰੇਜ਼ ਕੀਤਾ ਗਿਆ ਹੈ 😊 ਖੈਰ ਕੋਈ ਗੱਲ ਨਹੀਂ ! ਅਸੀਂ ਚੰਗੇ ਨੂੰ ਚੰਗਾ ਕਹਿ ਕੇ ਆਪਣਾ ਫਰਜ਼ ਅਤੇ ਜੁੰਮੇਵਾਰੀ ਨਿਭਾਉਣ ਤੋਂ ਪਿੱਛੇ ਹਟਣ ਵਾਲਿਆਂ ਚੋਂ ਨਹੀਂ।।ਸਾਡੇ ਵਲੋਂ ਫ਼ਿਲਮ ਦੀ ਕਾਮਯਾਬੀ ਲਈ ਸ਼ੁੱਭ ਇੱਛਾਵਾਂ।
-ਦਲਜੀਤ ਸਿੰਘ ਅਰੋੜਾ।