Pollywood Punjabi Screen News

ਫ਼ਿਲਮ ਸਮੀਖਿਆ / Film Review ‘ਬਾਬੇ ਭੰਗੜਾ ਪਾਉਂਦੇ ਨੇ’ ਬਸ ਐਨਾ ਸਮਝ ਲਓ ਕੇ ਦਿਲਜੀਤ ਦੁਸਾਂਝ ਪਾਲੀਵੁੱਡ ਦਾ ਧਰਮਿੰਦਰ ਹੈ❗ (ਦਲਜੀਤ ਸਿੰਘ ਅਰੋੜਾ)


#filmreview #babebhangrapaundene

🎞🎞🎞🎞🎞🎞🎞🎞

‘ਥਿੰਦ ਮੋਸ਼ਨ ਫ਼ਿਲਮਜ਼ ਅਤੇ ਸਟੋਰੀਟਾਈਮ ਪ੍ਰੋਡਕਸ਼ਨਸ ਦੀ ਫ਼ਿਲਮ “ਬਾਬੇ ਭੰਗੜਾ ਪਾਉਂਦੇ ਨੇ” ਬੀਤੀ 5 ਅਕਤੂਬਰ ਨੂੰ ਰਿਲੀਜ਼ ਹੋਈ, ਜਿਸ ਦਾ ਨਿਰਮਾਣ ਦਲਜੀਤ ਥਿੰਦ ਅਤੇ ਖੁਦ ਦਿਲਜੀਤ ਦੁਸਾਂਝ ਨੇ ਕੀਤਾ ਹੈ।
🔻ਨਰੇਸ਼ ਕਥੂਰੀਆ ਦੀ ਲਿਖੀ ਅਤੇ ਅਮਰਜੀਤ ਸਿੰਘ ਸਾਰੋ ਦੇ ਨਿਰਦੇਸ਼ਨ ਹੇਠ ਬਣੀ ਇਸ ਫਿ਼ਲਮ ਦਾ ਜੋਨਰ ਪੂਰੀ ਤਰਾਂ ਕਾਮੇਡੀ ਹੈ। ਪੂਰੀ ਤਰਾਂ ਹਾਸਿਆਂ ਅਤੇ ਮਨੋਰੰਜਨ ਭਰਪੂਰ ਬਣਾਏ ਜਾਣ ਦੇ ਇਰਾਦੇ ਨਾਲ ਬਣੀ ਇਹ ਫ਼ਿਲਮ ਆਪਣਾ ਮਕਸਦ ਵੀ ਪੂਰਾ ਕਰਦੀ ਹੈ ਜਿਸ ਦਾ ਪਤਾ ਦਰਸ਼ਕਾਂ ਦੇ ਇਸ ਫ਼ਿਲਮ ਨੂੰ ਪਹਿਲੇ ਦਿਨ ਮਿਲੇ ਹੁੰਗਾਰੇ ਤੋਂ ਹੀ ਲੱਗ ਗਿਆ ਸੀ,
❗ਮਗਰ ਇਸ ਫਿ਼ਲਮ ਨੂੰ ਵੇਖਣ ਵਾਲਿਆਂ ਦਾ ਜੋਸ਼ ਅਚਨਾਕ ਦੂਜੇ ਦਿਨ ਥੋੜਾ ਘਟਿਆ ਵੀ ਨਜ਼ਰ ਆਇਆ🤔। ਖੈਰ ਇਹ ਗੱਲ ਵੀ ਕਰਦੇ ਆਂ ਮਗਰ ਪਹਿਲਾਂ ਇਕ ਨਜ਼ਰ🔻

ਵਿਸ਼ਾ-ਕਹਾਣੀ, ਪਟਕਥਾ ਅਤੇ ਨਿਰਦੇਸ਼ਨ ਵੱਲ —🔻

ਮਾਰੀਏ ਤਾਂ ਬੇਸ਼ਕ ਇਸ ਦਾ ਵਿਸ਼ਾ ਨਵੇਕਲਾ ਮਨੋਰੰਜਨ ਦਿੰਦਾ ਹੈ ਜੋ ਦਰਸ਼ਕਾਂ ਨੂੰ ਬੋਰ ਨਹੀਂ ਹੋਣ ਦਿੰਦਾ ਪਰ ਬਹੁਤਾ ਨਵਾਂ ਅਤੇ ਕਹਾਣੀ ਵੀ ਬਹੁਤੀ ਮਜਬੂਤ ਨਹੀਂ ਹੈ। ਮੱਧ ਤੋਂ ਬਾਅਦ ਤਾਂ ਬਹੁਤੀ ਕੱਚੀ ਪਟਕਥਾ ਅਤੇ ਨਿਰਦੇਸ਼ਨ ਨਾਲ ਫਿ਼ਲਮ ਨੂੰ ਸਮਿਟਿਆ ਗਿਆ ਹੈ । ਕਹਿਣ ਦਾ ਮਤਲਬ ਕੇ ਅੰਬਰਾਂ ਚ ਤਨੀ ਹੋਈ ਗੁੱਡੀ ਅਚਾਨਕ ਬੁਲਿਆਂ ਦੀ ਲਪੇਟ ਵਿਚ ਆ ਗਈ, ਜਿਸ ਦੀ ਦਿਸ਼ਾ ਦਾ ਕੋਈ ਰੁਖ ਨਹੀਂ ਹੁੰਦਾ ।

‼️ਫ਼ਿਲਮ ਦੇ ਪਹਿਲੇ ਹਿੱਸੇ ਦਾ ਆਡੀਆ ਬਾਲੀਵੁੱਡ ਦੀ ਪੁਰਾਣੀ ਫਿ਼ਲਮ “ਬੁੱਢਾ ਮਿਲ ਗਿਆ” ਤੋਂ ਡਵੈਲਪ ਕੀਤਾ ਲੱਗਦਾ ਹੈ ਜਿੱਥੇ ਕਿਰਾਏ ਦੇ ਘਰ ਵਿਚ ਰਹਿ ਰਹੇ ਦੇਵਨ ਵਰਮਾ ਅਤੇ ਨਵੀਨ ਨਿਸਚਲ ਆਪਣੀ ਮਾਲਕ ਮਕਾਨ ਦੇ ਬਾਰ ਬਾਰ ਕਰਾਇਆ ਮੰਗਣ ਤੋਂ ਪ੍ਰੇਸ਼ਾਨ ਇਕ ਬੁੱਢੇ (ਓਮ ਪ੍ਰਕਾਸ) ਨੂੰ ਲੱਭ ਕੇ ਘਰ ਲੈ ਆਉਂਦੇ ਹਨ ਜਿਸ ਤੋਂ ਇਕ ਇਸ਼ਤਹਾਰ ਮੁਤਾਬਕ 15 ਲੱਖ ਮਿਲਣ ਦੀ ਆਸ ਹੁੰਦੀ ਹੈ‼️ ਅਤੇ ਬਾਅਦ ਵਾਲਾ ਜਿੱਥੇ ਮਹਾਰਾਣੀ ਦਾ ਹਾਰ ਚੁਰਾਉਣ ਵਾਲਾ ਹਿੱਸਾ ਹੈ ਉਹ ਧਰਮਿੰਦਰ ਸਾਹਬ ਦੀਆਂ ਫ਼ਿਲਮਾਂ ਜੁਗਨੂੰ ਤੇ ਸ਼ਾਲੀਮਾਰ ਦੇ ਮਸ਼ਹੂਰ ਫਿ਼ਲਮੀ ਡਾਕਿਆਂ ਨਾਲ ਮੇਲ ਖਾਂਦਾ ਹੈ। ਪਰ ਉਹਨਾਂ ਦੀ ਪੇਸ਼ਕਾਰੀ ਤੋਂ ਮੀਲਾਂ ਦੂਰ ਹੈ ਸਾਡੀ ਇਹ ਨਕਲ ਤੇ ਹਾਸੋਹੀਣੀ ਵੀ।
‼️ਇਸ ਲਈ ਜੇ ਫ਼ਿਲਮ ਦੀ ਕਹਾਣੀ ਲੜਖੜਾਏਗੀ ਤਾਂ ਉਸ ਅਸਰ ਫ਼ਿਲਮ ਨਿਰਦੇਸ਼ਕ ਦੀ ਕਾਰਗੁਜ਼ਾਰੀ ਤੇ ਵੀ ਪਵੇਗਾ, ਭਾਵੇ ਉਹ ਹਿੱਟ ਫ਼ਿਲਮਾਂ ਹੀ ਕਿਉਂ ਨਾ ਦੇ ਚੁੱਕਾ ਹੋਵੇ। ਸਾਡੀ ਫ਼ਿਲਮੀ ਦੁਨੀਆਂ ਵਿਚ ਸਾਡਾ ਹਰ ਵਾਰ ਆਪਣੇ ਨਾਲ ਹੀ ਮੁਕਾਬਲਾ ਸਭ ਤੋ ਪਹਿਲਾਂ ਹੁੰਦਾ ਹੈ ਚਾਹੇ ਅਸੀਂ ਇਸ ਖੇਤਰ ਦੇ ਕਿਸੇ ਵੀ ਹਿੱਸੇ ਵਿਚ ਸ਼ਾਮਲ ਹੋਈਏ।
‼️ਇਕ ਸੁਲਝਿਆ ਹੋਇਆ ਨਿਰਦੇਸ਼ਕ ਜੇ ਫ਼ਿਲਮ ਲੇਖਕ ਦੀ ਗੱਲ ਮੰਨ ਕੇ ਚਲਦਾ ਹੈ ਤਾਂ ਫ਼ਿਲਮ ਦਾ ਕੋਈ ਹਿੱਸਾ ਨਾ ਪਸੰਦ ਆਉਣ ਤੇ ਉਸਨੂੰ ਬਦਲਵਾਉਣਾ ਵੀ ਨਿਰਦੇਸ਼ਕ ਦੇ ਗੁਣਾ ਦਾ ਹਿੱਸਾ ਹੁੰਦਾ ਹੈ, ਆਖਰ ਨਿਰਦੇਸ਼ਕ ਹੀ ਤਾਂ ਹਰ ਇਕ ਨੂੰ ਜਵਾਬਦੇਹ ਹੁੰਦਾ ਹੈ।

ਅਦਾਕਾਰੀ ਬਾਕਮਾਲ☑

ਦਿਲਜੀਤ ਦੋਸਾਂਝ, ਸਰਗੁਣ ਮਹਿਤਾ, ਸੰਗਤਾਰ ਸਿੰਘ ਅਤੇ ਪਾਕਿਸਤਾਨੀ ਅਦਾਕਾਰ ਸੋਹੇਲ ਅਹਿਮਦ ਜਿਹੇ ਬਾਕਮਾਲ ਕਲਾਕਾਰਾਂ ਸਮੇਤ ਸਭ ਦੀ ਅਦਾਕਾਰੀ ਪ੍ਰਭਾਵਿਤ ਕਰਦੀ ਹੈ, ਜਿਹਨਾਂ ਵਿਚ ਲਖਨ ਪਾਲ, ਗੁਰਪ੍ਰੀਤ ਭੁੰਗੂ, ਬੀ ਕੇ ਰੱਖੜਾ, ਜੈਸੀਕਾ ਗਿੱਲ, ਅਵਤਾਰ ਗਿੱਲ, ਪਰਗਟ ਸਿੰਘ, ਬਲਵਿੰਦਰ ਜੌਹਲ ਤੇ ਦਵਿੰਦਰ ਦੇਵ ਢਿੱਲੋਂ ਆਦਿ ਹਰ ਕਿਰਦਾਰ ਢੁਕਵੀਂ ਤੇ ਵਿਸ਼ੇਸ ਮਹੱਤਤਾ ਰੱਖਦਾ ਹੈ, ਬਸ ਇਮੋਸ਼ਨਲ ਸੀਨਾਂ ਤੇ ਦਿਲਜੀਤ ਨੂੰ ਅਜੇ ਹੋਰ ਮਿਹਨਤ ਦੀ ਲੋੜ ਹੈ।

ਮਿਊਜ਼ਿਕ ਪਾਰਟ ਅਤੇ ਗੀਤਾਂ ਦੀ ਕੋਰੀਓਗ੍ਰਾਫੀ 📯

ਸਾਰੇਗਾਮਾ ਕੰਪਨੀ ਵਲੋਂ ਰਿਲੀਜ਼ ਤੇ ਸਰਾਂ ਦਾ ਤਿਆਰ ਕੀਤਾ ਸੰਗੀਤ ਸੋਹਣਾ ਹੈ, ਹਰ ਗੀਤ ਆਪੋ ਆਪਣਾ ਪ੍ਰਭਾਵ ਛੱਡਦਾ ਹੈ ਤੇ ਸੰਦੀਪ ਸਕਸੈਨਾ ਵਲੋਂ ਬੈਕਗਰਾਉਂਡ ਸਕੋਰ ਤੇ ਵੀ ਧਿਆਨ ਨਾਲ ਕੰਮ ਕੀਤਾ ਗਿਆ ਹੈ। ਅਰਵਿੰਦ ਠਾਕੁਰ ਨੇ ਗੀਤਾਂ ਦੀ ਕੋਰੀਓਗ੍ਰਾਫੀ ਰਾਹੀ ਇਹਨਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਏ ਹਨ।
ਬਾਕੀ ਗਾਇਕਾਂ ਤੇ ਗੀਤਕਾਰਾਂ ਦੇ ਨਾਲ ਨਾਲ “ਇੰਦਰਜੀਤ ਨਿੱਕੂ” ਵਿਸ਼ੇਸ਼ ਵਧਾਈ ਦਾ ਪਾਤਰ ਹੈ, ਜਿਸ ਲਈ ਦਿਲਜੀਤ ਦੁਸਾਂਝ ਦਾ ਪੰਜਾਬੀ ਸਕਰੀਨ ਵਲੋਂ ਵੀ ਧੰਨਵਾਦ।

ਸਿਨੇਮੇਟੋਗ੍ਰਾਫੀ ਵਧੀਆ📯

ਬਲਜੀਤ ਸਿੰਘ ਦਿਓ ਨੇ ਫ਼ਿਲਮ ਦੀ ਦਿਖ ਵਿਚ ਕੋਈ ਕਮੀ ਨਹੀਂ ਛੱਡੀ ਤੇ ਮਨਮੋਹਕ ਦ੍ਰਿਸ਼ਾਂ ਨਾਲ ਫ਼ਿਲਮ ਵਿਚਲੀਆਂ ਲੋਕੇਸ਼ਨਾਂ ਵਿਖਾ ਕੇ ਦਰਸ਼ਕਾਂ ਵਿਚ ਇਹ ਲੋਕੇਸ਼ਨਾਂ ਲਾਈਵ ਵੇਖਣ ਦੀ ਉਤਸੁਕਤਾ ਪੈਦਾ ਕੀਤੀ ਹੈ।

❗ਕਾਸਟੀਊਮ ❗
ਵੀ ਆਕਰਸ਼ਤ ਹਨ ਜੋ ਮਨੀ ਸਿੰਘ (ਸਿੰਘ ਸਟੂਡੀਓਜ਼) ਨੇ ਤਿਆਰ ਕੀਤੇ ਹਨ।

ਦਿਲਜੀਤ ਦੀ ਖਾਸੀਅਤ ❗

ਦਿਲਜੀਤ ਪਾਲੀਵੁੱਡ ਦਾ ਧਰਮਿੰਦਰ ਬਣ ਚੁੱਕਾ ਹੈ ਤੇ ਉਸ ਦੀਆਂ ਫਿ਼ਲਮਾਂ ਦੇ ਹਿੱਟ-ਫਲਾਪ ਨਾਲ ਉਸ ਦੇ ਕਰੀਅਰ ਤੇ ਹੁਣ ਅਸਰ ਪੈਣ ਵਾਲਾ ਨਹੀਂ, ਬਤੌਰ ਨਿਰਮਾਤਾ ਪੈ ਜਾਏ ਤੇ ਵੱਖਰੀ ਗੱਲ ਹੈ।
ਇਸ ਲਈ ਸਾਡੇ ਮੁਤਾਬਕ ਪਹਿਲੇ ਦਿਨ ਫ਼ਿਲਮ ਨੂੰ ਮਿਲੇ ਭਰਵੇਂ ਹੁੰਗਾਰੇ ਦਾ ਕ੍ਰੈਡਿਟ ਸਿਰਫ ਤੇ ਸਿਰਫ ਦਿਲਜੀਤ ਦੁਸਾਂਝ ਨੂੰ ਹੀ ਜਾਂਦਾ ਹੈ।

ਫ਼ਿਲਮ ਟਾਈਟਲ ❗
ਫ਼ਿਲਮ ਦਾ ਟਾਈਟਲ ਦਿਲਚਸਪ ਅਤੇ ਆਕਰਸ਼ਿਤ ਜ਼ਰੂਰ ਹੈ ਪਰ ਬਹੁਤਾ ਢੁਕਵਾਂ ਨਹੀਂ ਸਾਬਤ ਹੋ ਸਕਿਆ, ਸਿਰਫ ਗੁਰਦਾਸ ਮਾਨ ਦੇ ਹਿੱਟ ਗੀਤ ਦਾ ਲਾਭ ਲਿਆ ਹੀ ਲਗਦਾ ਹੈ। ਬਾਬਿਆਂ ਦਾ ਭੰਗੜਾ ਸਿੰਬੋਲਿਕ ਜਿਹਾ ਬਣ ਕੇ ਰਹਿ ਗਿਆ।

ਪੰਜਾਬੀ ਦਰਸ਼ਕਾਂ ਬਾਰੇ ਆਮ ਗੱਲ👇

🔻ਅੱਜ ਦਰਸ਼ਕ ਬਹੁਤ ਸਿਆਣਾ ਹੋ ਚੁੱਕਿਆ ਹੈ ਕਿਸੇ ਵੀ ਪੰਜਾਬੀ ਫ਼ਿਲਮ ਵਿਚ ਸਿਰਫ ਮਨੋਰੰਜਨ ਭਰਪੂਰ ਹੋਣਾ ਜਾਂ ਵੱਡੇ ਸਟਾਰ ਫ਼ਿਲਮ ਵਿਚ ਹੋਣਾ ਹੀ ਕਾਫੀ ਨਹੀਂ। ਇਸ ਵਿਚਲੀਆ ਘਟਨਾਵਾਂ ਦਾ ਪੰਜਾਬੀ ਦਰਸ਼ਕਾਂ ਨਾਲ ਤਾਲਮੇਲ ਬਿਠਾਉਣਾ ਤੇ ਪੰਜਾਬੀਆਂ ਨੂੰ ਉਹਨਾਂ ਦੇ ਦੁਨੀਆਂ ਭਰ ਵਿਚ ਉੱਚੇ ਸੁੱਚੇ ਕਿਰਦਾਰ ਮੁਤਾਬਕ ਫ਼ਿਲਮਾਂ ਵਿਚ ਪੇਸ਼ ਕੀਤੇ ਜਾਣਾ ਵੀ ਜ਼ਰੂਰੀ ਹੈ, ਤਾਂ ਹੀ ਇਹ ਫਿ਼ਲਮੀ ਹਾਸੇ ਠੱਠੇ ਦਰਸ਼ਕਾਂ ਨੂੰ ਪੂਰੀ ਤਰਾਂ ਹਜ਼ਮ ਹੋਣਗੇ।

ਸਿੱਟਾ❗

ਇਸ ਫ਼ਿਲਮ ਦੀ ਪੂਰੀ ਬਾਕਸ ਆਫ਼ਿਸ ਰਿਪੋਰਟ ਦਾ ਅਜੇ ਇੰਤਜ਼ਾਰ ਕਰਾਂਗੇ ਕਿਉਂਕਿ ਅਸਲ ਵਿਕੈਂਡ ਅਜੇ ਬਾਕੀ ਹੈ।
ਪਰ ਲੋਕਾਂ ਦਾ ਇਸ ਪ੍ਰਤੀ ਜੋਸ਼ ਮੱਠਾ ਪੈਣ ਨਿਰਾਸ਼ਾਜਨਕ ਹੈ, ਜਿਸ ਦੇ ਸਾਰੀ ਟੀਮ ਨੂੰ ਸਹੀ ਕਾਰਨ ਲੱਭਣ ਦੀ ਗੰਭੀਰਤਾ ਨਾਲ ਲੋੜ ਹੈ। ਜੇ ਕੋਈ ਫ਼ਿਲਮ ਉਮੀਦਾਂ ਤੇ ਖਰੀ ਨਹੀਂ ਉਤਰਦੀ ਤਾਂ ਬਹਾਨੇ ਬਾਜ਼ੀਆਂ ਜਾਂ ਝੂਠੀਆਂ ਤਸੱਲੀਆਂ ਨਾਲ ਮਨ ਨੂੰ ਤਾਂ ਸਮਝਾਇਆ ਜਾ ਸਕਦਾ ਹੈ ਤੇ ਲੋਕਾ ਨੂੰ ਉਲਝਾਇਆ ਵੀ ਜਾ ਸਕਦਾ ਹੈ, ਪਰ ਨਿਰਮਾਤਾ ਦੀ ਜੇਬ ਨੂੰ ਨਹੀਂ।

‼️ਬਾਕੀ ਇਸ ਫ਼ਿਲਮ ਨੂੰ ਪੰਜਾਬੀ ਸਕਰੀਨ ਵਲੋਂ 3.5 (ਸਾਢੇ ਤਿੰਨ ਸਟਾਰ)📯📯
ਫੇਰ ਤੋਂ ਕਹਾਂਗਾ ਕਿ ਜੇ ਬਿਨਾਂ ਜ਼ਿਆਦਾ ਸੋਚੇ ਪੂਰੀ ਤਰਾਂ ਹੱਸਦੇ ਹੱਸਦੇ ਟਾਈਮ ਪਾਸ ਕਰਨਾ ਹੈ ਤਾਂ ਇਕ ਵਾਰ ਜ਼ਰੂਰ ਵੇਖ ਕੇ ਆਓ, ਫ਼ਿਲਮ ਬਾਬੇ ਭੰਗੜਾ ਪਾਉਂਦੇ ਨੇ।

Comments & Suggestions

Comments & Suggestions

About the author

Daljit Arora