Punjabi Screen News

ਬਾਲੀਵੁੱਡ ਕਲਾਕਾਰ ਅਲੀ ਖਾਨ ਬਣੇ ਨਿਰਦੇਸ਼ਕ ਦੇਵੀ ਸ਼ਰਮਾ ਦੀ ਨਵੀਂ ਫ਼ਿਲਮ ‘ਪੇਸ਼ੇਸ਼’ ਦਾ ਅਹਿਮ ਹਿੱਸਾ !

Written by Paramjit faridkot

26 ਜੂਨ : (ਪਰਮਜੀਤ ਫ਼ਰੀਦਕੋਟ) ਹਿੰਦੀ ਸਿਨੇਮਾ ਦੇ ਦਿਗਜ਼ ਐਕਟਰ ਵਜੋ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ , ਬਹੁ-ਪੱਖੀ ਕਲਾਕਾਰ ਅਲੀ ਖਾਨ, ਜਿੰਨਾਂ ਨੂੰ ਜਾਣੇ- ਪਛਾਣੇ ਨਿਰਦੇਸ਼ਕ ਦੇਵੀ ਸ਼ਰਮਾ ਵੱਲੋ ਅਪਣੀ ਨਵੀਂ ਫ਼ਿਲਮ ‘ਪੇਸ਼ੇਸ਼’ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਆਫ-ਬੀਟ ਫ਼ਿਲਮ ਵਿਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ । ‘ਹਰ ਇੰਟਰਟੇਨਮੈਂਟ ਵੱਲੋ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਉਕਤ ਫ਼ਿਲਮ ਦਾ ਲੇਖ਼ਣ ਖੁਸ਼ਬੂ ਸ਼ਰਮਾ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਦੇਵੀ ਸ਼ਰਮਾ ਸੰਭਾਲ ਰਹੇ ਹਨ,ਜੋ ਅੱਜਕਲ੍ਹ ਅਪਣੀ ਨਿਰਮਾਣ ਅਧੀਨ ਪੰਜਾਬੀ ਫ਼ਿਲਮ ‘ਕਾਲ ਕੋਠੜੀ’ ਨੂੰ ਲੈ ਕੇ ਵੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ ।
‘ਮਾਲਵਾ ਖੇਤਰ ਅਧੀਨ ਆਉੰਦੇ ਮਲਵਈ ਜਿਲ੍ਹੇ ਬਠਿੰਡਾ ਪੁੱਜੇ ਅਦਾਕਾਰ ਅਲੀ ਖਾਨ ਅਪਣੀ ਇਸ ਪੰਜਾਬ ਫੇਰੀ ਅਤੇ ਇਸ ਫ਼ਿਲਮ ਦਾ ਹਿੱਸਾ ਬਣਨ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨਾਂ ਅਨੁਸਾਰ ਉਹ ਪਹਿਲੀ ਵਾਰ ਅਪਣੀ ਕਿਸੇ ਫ਼ਿਲਮ ਲਈ ਉਤਰੀ ਭਾਰਤ ਦੇ ਇਸ ਅਹਿਮ ਖਿੱਤੇ ਵਿਚ ਪੁੱਜੇ ਹਨ , ਜਿੱਥੇ ਆ ਕੇ ਉਹ ਕਾਫ਼ੀ ਖੁਸ਼ੀ ਮਹਿਸੂਸ ਕਰ ਰਹੇ ਹਨ । ਇਸੇ ਸਬੰਧੀ ਅਪਣੇ ਮਨੀ ਵਲਵਲਿਆਂ ਦਾ ਇਜ਼ਹਾਰ ਕਰਦਿਆ ਉਨਾਂ ਅੱਗੇ ਕਿਹਾ ਕਿ ਜਿੱਥੇ ਇੱਥੋ ਦੇ ਲੋਕ ਬੇਹੱਦ ਮਹਿਮਾਨ ਨਵਾਜ਼ ਅਤੇ ਮਿਲਣਸਾਰ ਹਨ , ਉੱਥੇ ਸ਼ੂਟਿੰਗ ਦਾ ਮਾਹੌਲ ਵੀ ਬਹੁਤ ਹੀ ਖੁਸ਼ਗਵਾਰ ਹੈ , ਜਿਸ ਦੇ ਹਰ ਪਲ ਨੂੰ ਉਹ ਖੂਬ ਇੰਨਜੁਆਏ ਕਰ ਰਹੇ ਹਨ । ਓਧਰ ਉਕਤ ਫ਼ਿਲਮ ਸਬੰਧੀ ਮਿਲੀ ਹੋਰ ਜਾਣਕਾਰੀ ਅਨੁਸਾਰ ਅਰਥ-ਭਰਪੂਰ ਫਿਲਮਾਂ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਦੇਵੀ ਸ਼ਰਮਾ ਵੱਲੋਂ ਅਪਣੀ ਇਹ ਨਵੀਂ ਫ਼ਿਲਮ ਵੀ ਅਲਹਦਾ ਕਹਾਣੀ-ਸਾਰ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ , ਜਿਸ ਦਾ ਖਾਸ ਆਕਰਸ਼ਣ ਹੋਣਗੇ ਅਦਾਕਾਰ ਅਲੀ ਖਾਨ, ਜੋ ਬਾਲੀਵੁੱਡ ਦੀਆਂ ਬੇਸ਼ੁਮਾਰ ਫਿਲਮਾਂ ਨੂੰ ਬਤੌਰ ਐਕਟਰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ । ਹਿੰਦੀ ਸਿਨੇ ਸਟਾਰਜ਼ ਅਮਿਤਾਭ ਬੱਚਨ,ਧਰਮਿੰਦਰ, ਜਤਿੰਦਰ ਤੋਂ ਲੈ ਕੇ ਹਰ ਵੱਡੇ ਅਤੇ ਚਰਚਿਤ ਐਕਟਰ ਨਾਲ ਸਕਰੀਨ ਸਪੇਸ ਸ਼ੇਅਰ ਕਰਨ ਦਾ ਮਾਣ ਹਾਸਿਲ ਕਰ ਚੁੱਕੇ ਹਨ ਅਦਾਕਾਰ ਅਲੀ ਖਾਨ, ਜਿੰਨਾਂ.ਵੱਲੋ ਅਪਣੇ ਹੁਣ ਤੱਕ ਦੇ ਅਦਾਕਾਰੀ ਸਫ਼ਰ ਦੌਰਾਨ ਕੀਤੀਆ ਗਈਆ ਬਹੁ-ਚਰਚਿਤ ਅਤੇ ਮਲਟੀ-ਸਟਾਰਰ ਫਿਲਮਾਂ ਦੀ ਗੱਲ ਕਰੀਏ ਤਾਂ ਇੰਨਾਂ ਵਿਚ ‘ਖੁਦਾ ਗਵਾਹ’ , ‘ਅਗਨੀਕਾਲ’, ‘ਵਿਸ਼ਵਆਤਮਾ’, ‘ਜੁਆਰੀ’ ਅਤੇ ‘ਸਰਫਰੋਸ਼’ ਆਦਿ ਸ਼ੁਮਾਰ ਰਹੀਆ ਹਨ । ਇਸ ਤੋਂ ਇਲਾਵਾ ਬੇਸ਼ੁਮਾਰ ਭੋਜਪੁਰੀ ਫਿਲਮਾਂ ਤੋਂ ਟੈਲੀਵਿਜ਼ਨ ਦੇ ਵੀ ਕਈ ਸੀਰੀਅਲਜ਼ ਵਿੱਚ ਉਨਾਂ ਆਪਣੀ ਬਹੁ ਆਯਾਮੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਹੈ , ਜੋ ਚਾਰ ਦਹਾਕਿਆ ਦੇ ਲੰਮੇਰੇ ਅਤੇ ਸਫ਼ਲ ਕਰਿਅਰ ਦੇ ਬਾਅਦ ਅੱਜਕਲ੍ਹ ਵੀ ਸਿਨੇਮਾਂ ਗਲਿਆਰਿਆ ਵਿਚ ਖਾਸੇ ਸਰਗਰਮ ਨਜ਼ਰ ਆ ਰਹੇ ਹਨ ।

Comments & Suggestions

Comments & Suggestions

About the author

Paramjit faridkot