Worldwide Cinema

ਭਾਰਤੀ ਫ਼ਿਲਮ “ਲਾਪਤਾ ਲੇਡੀਜ਼” ਦਾ ਔਸਕਰ ਪੁਰਸਕਾਰ 2025″ ਲਈ ਅਧਿਕਾਰਤ ਦਾਖਲਾ !

Written by Punjabi Screen

ਕਿਰਨ ਰਾਓ ਦੁਆਰਾ ਨਿਰਦੇਸ਼ਤ ਫ਼ਿਲਮ “ਲਾਪਤਾ ਲੇਡੀਜ਼” ਇੰਡੀਅਨ ਫ਼ਿਲਮ ਵਜੋਂ ਔਸਕਰ ਪੁਰਸਕਾਰ 2025 ਲਈ ਆਫੀਸ਼ੀਅਲੀ ਚੁਣੀ ਗਈ ਹੈ ।
ਲਾਪਤਾ ਲੇਡੀਜ਼’ ਇੱਕ ਸਟਰੀਕਲ ਕਾਮੇਡੀ ਫ਼ਿਲਮ ਹੈ, ਜੋ ਸਮਾਜ ਦੀਆਂ ਕੁਰੀਤੀਆਂ ‘ਤੇ ਵਿਅੰਗ ਕਰਦੀ ਹੈ।
ਇਹ ਫ਼ਿਲਮ ਰਵਾਇਤਨ ਭਾਰਤ ਵਿਚ ਔਰਤਾਂ ਦੀ ਪਛਾਣ ਅਤੇ ਭੂਮਿਕਾਵਾਂ ‘ਤੇ ਕੇਂਦਰਿਤ ਹੈ।
ਇਹ ਫ਼ਿਲਮ ਦੋ ਨਵ-ਵਿਆਹੁਤਾ ਔਰਤਾਂ ਦੀ ਕਹਾਣੀ ਦੱਸਦੀ ਹੈ, ਜੋ ਵੱਖੋ-ਵੱਖ ਹਾਲਾਤਾਂ ਕਾਰਨ ਰੇਲਗੱਡੀ ‘ਤੋਂ ਲਾਪਤਾ ਹੋ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਹਾਸੋਹੀਣੀ ਅਤੇ ਹਫੜਾ-ਦਫੜੀ ਵਾਲੀ ਭਾਲ ਸ਼ਰੂ ਹੁੰਦੀ ਹੈ।
ਇਸ ਫ਼ਿਲਮ ਨੇ ਭਾਰਤੀ ਸਿਨੇਮਾ ਦੀ ਲੜੀ ‘ਚ ਆਈਆਂ ਐਨਿਮਲ , ਚੰਦੂ ਚੈਂਪੀਅਨ, ਕਲਕੀ, ਆਤਮ ,ਸ਼੍ਰੀਕਾਂਤ ਅਤੇ ਸੈਮ ਬਹਾਦੁਰ ਵਰਗੀਆਂ ਵੱਡੀਆਂ ਫ਼ਿਲਮਾਂ ਨੂੰ ਪਛਾੜ ਕੇ ਔਸਕਰ ਪੁਰਸਕਾਰ 2025 ‘ਚ ਆਪਣੀ ਜਗ੍ਹਾ ਬਣਾਈ।
ਇਸ ਉਪਰੰਤ ਕਿਰਨ ਰਾਓ ਨੇ ਕਿਹਾ,”ਮੈਨੂੰ ਬਹੁਤ ਮਾਣ ਅਤੇ ਖੁਸ਼ੀ ਹੈ ਕਿ ਸਾਡੀ ਫ਼ਿਲਮ ‘ਲਾਪਤਾ ਲੇਡੀਜ਼’ ਨੂੰ ਅਕੈਡਮੀ ਐਵਾਰਡਜ਼ ਲਈ ਚੁਣਿਆ ਗਿਆ ਹੈ। ਇਹ ਮਾਨਤਾ ਮੇਰੀ ਪੂਰੀ ਟੀਮ ਦੇ ਅਣਥੱਕ ਕੰਮ ਦਾ ਪ੍ਰਮਾਣ ਹੈ, ਜਿਸ ਦੇ ਸਮਰਪਣ ਅਤੇ ਜਨੂੰਨ ਨੇ ਇਸ ਕਹਾਣੀ ਨੂੰ ਜੀਵਿਤ ਕੀਤਾ ਹੈ। ਸਿਨੇਮਾ ਹਮੇਸ਼ਾ ਦਿਲਾਂ ਨੂੰ ਜੋੜਨ ਅਤੇ ਅਰਥਪੂਰਨ ਗੱਲਬਾਤ ਨੂੰ ਜਗਾਉਣ ਦਾ ਇੱਕ ਸ਼ਕਤੀਸ਼ਾਲੀ ਜ਼ਰੀਆ ਰਿਹਾ ਹੈ। ਮੈਂ ਉਮੀਦ ਕਰਦੀ ਹਾਂ ਕਿ ਇਹ ਫ਼ਿਲਮ ਦੁਨੀਆ ਭਰ ਦੇ ਦਰਸ਼ਕਾਂ ਨੂੰ ਵੀ ਓਨੀ ਹੀ ਪ੍ਰੇਰਿਤ ਅਤੇ ਉਤਸ਼ਾਹਿਤ ਕਰੇਗੀ, ਜਿੰਨੀ ਭਾਰਤ ਦੇ ਦਰਸ਼ਕਾਂ ਨੇ ਸਰਾਹੀ।


ਨਿਰਦੇਸ਼ਕ ਨੇ ਅੱਗੇ ਕਿਹਾ ਕਿ “ਇਸ ਵਿਜ਼ਨ ਵਿਚ ਉਨ੍ਹਾਂ ਦੇ ਸਮਰਥਨ ਅਤੇ ਵਿਸ਼ਵਾਸ ਲਈ ਮੈਂ ਆਮਿਰ ਖਾਨ ਪ੍ਰੋਡਕਸ਼ਨ ਅਤੇ ਜੀਓ ਸਟੂਡੀਓਜ਼ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਪੇਸ਼ੇਵਰਾਂ ਦੀ ਅਜਿਹੀ ਜਜ਼ਬਾਤੀ ਅਤੇ ਪ੍ਰਤਿਭਾਸ਼ਾਲੀ ਟੀਮ ਦੇ ਨਾਲ ਕੰਮ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਂ ਸਾਰੀ ਸਟਾਰ ਕਾਸਟ ਅਤੇ ਟੈਕਨੀਕਲ ਟੀਮ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਦੀ ਬੇਮਿਸਾਲ ਪ੍ਰਤਿਭਾ, ਸਮਰਪਣ ਅਤੇ ਮਿਹਨਤ ਨੇ ਇਸ ਫ਼ਿਲਮ ਨੂੰ ਇਸ ਕਾਬਲ ਬਣਾਇਆ ਹੈ।

#kiranrao #laapataladies #aamirkhanfilms #aamirkhanproductions #aamirkhan #pratibharanta #sparshshrivastava #nitanshigoel #chhayakadam #ravikishan

Comments & Suggestions

Comments & Suggestions

About the author

Punjabi Screen