ਮਨੋਰੰਜਨ ਦਾ ਨਵੇਂ ਪਲੇਟਫਾਰਮ ਵੱਲ ਵਧ ਰਿਹਾ ਦਰਸ਼ਕ ਲਾਕਡਾਊਨ ਦੇ ਪ੍ਰਭਾਵਾਂ ਸਦਕਾਂ ਮਨੋਰੰਜਨ ਦੇ ਅਨੇਕਾਂ ਨਵੇਂ ਵਸੀਲੇ ਹੋਂਦ ਵਿੱਚ ਆਏ ਹਨ। ਬਿਨ੍ਹਾਂ ਸ਼ੱਕ ਇਨ੍ਹਾਂ ਸਮਿਆਂ ਵਿੱਚ ਸੋਸ਼ਲ ਮੀਡੀਆ ਨੇ ਸੱਭ ਤੋਂ ਵੱਧ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਹੈ। ਬੰਦ ਪਏ ਸਿਨੇਮਿਆਂ ਦੇ ਦੌਰ ਵਿਚ ਇਸ ਨੇ ਲਘੂ ਫ਼ਿਲਮਾਂ, ਵੈੱਬ ਸੀਰੀਜ਼ ਰਾਹੀਂ ਦਰਸ਼ਕਾਂ ਦਾ ਨਵੇਂ ਸਿਰਿਓ ਮਨੋਰੰਜਨ ਕੀਤਾ। ਮਨੋਰੰਜਨ ਦੇ ਇਸ ਵਿਸ਼ਾਲ ਸਮੁੰਦਰ ਵਿੱਚ ਆਪਣੀ ਬੇੜੀ ਦੇ ਚੱਪੂ ਚਲਾਉਦਿਆਂ ਇੰਨ੍ਹੀਂ ਦਿਨੀਂ ‘ਜੀਅ’ ਵਾਲਿਆਂ ਨੇ ਪੰਜਾਬ ਦੇ ਨਾਲ ਨਾਲ ਪੂਰੇ ਉੱਤਰੀ ਭਾਰਤ ਦੇ ਸੰਘਣੀ ਵਸੋਂ ਵਾਲਿਆਂ ਇਲਾਕਿਆਂ ਨੂੰ ਮਨੋਰੰਜਨ ਦੀ ਨਵੀਂ ਦੁਨੀਆਂ ਨਾਲ ਜੋੜਨ ਲਈ ਯਤਨਸ਼ੀਲ ਹੈ। ਪੰਜਾਬੀ ਫ਼ਿਲਮਾਂ ਨੂੰ ਲੈ ਕੇ ‘ਚੌਪਾਲ’ ਨਾਂ ਦਾ ਮਨੋਰੰਜਕ ਐਪ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਅਰਬਾਂ ਦਰਸ਼ਕਾਂ ਦੇ ਲਈ ਭਾਰਤ ਦਾ ਸਭ ਤੋਂ ਵੱਡਾ ਵਿਡੀਓ ਸਟ੍ਰੀਮਿੰਗ ਪਲੇਟਫਾਰਮ ਅਤੇ ਬਹੁ-ਭਾਸ਼ਾਈ ਸਟੋਰੀਟੈਲਰ, ਜ਼ੀ 5 ਪੰਜਾਬ ਅਤੇ ਉੱਤਰੀ ਭਾਰਤ ਦੇ ਨੇੜਲੇ ਇਲਾਕਿਆਂ ਵਿੱਚ ਪੰਜਾਬੀ ਵਿੱਚ ਦਿਲਚਸਪ ਵਿਸ਼ਾ ਵਸਤੂ ਦੇ ਨਾਲ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਜ਼ੀ 5 ਦੀ ‘ਰੱਜ ਕੇ ਵੇਖੋ’ ਨੇ ਵੀ ਆਪਣੀ ਹਾਜ਼ਰੀ ਲਵਾਈ ਹੈ। ਜ਼ੀ ਸਟੂਡੀਓਜ਼ ਨੇ ‘ਪੁਆੜਾ, ਕਿਸਮਤ 2, ਜਿੰਨੇ ਜੰਮੇ ਸਾਰਾ ਨਿਕੰਮੇ, ਅਤੇ ਫੁੱਫੜ ਜੀ,ਫ਼ਿਲਮਾਂ ਰਾਹੀਂ ਪਾਲੀਵੁੱਡ ਦੇ ਪ੍ਰਸਿੱਧ ਨਾਮ ਐਮੀ ਵਿਰਕ, ਸੋਨਮ ਬਾਜਵਾ, ਸਰਗੁਣ ਮਹਿਤਾ, ਬੀਨੂੰ ਢਿੱਲੋਂ, ਗੁਰਨਾਮ ਭੁੱਲਰ ਸਮੇਤ ਹੋਰ ਬਹੁਤ ਸਾਰੇ ਅਭਿਨੇਤਾ ਸ਼ਾਮਿਲ ਕੀਤੇ ਹਨ। ਇਸ ਪਾਵਰ-ਪੈਕਡ ਤਹਿਤ ਸਿੱਧੇ ਥੀਏਟਰ ਤੋਂ ਆਉਣ ਵਾਲੇ ਟਾਇਟਲਾਂ ਵਾਲੀਆਂ ਪੰਜਾਬੀ ਫਿਲਮਾਂ, ਵੈਬ-ਸੀਰੀਜ਼, ਓਰਿਜਨਲ ਅਤੇ ਸ਼ੋਅ ਦੀ ਇੱਕ ਸੀਰੀਜ਼ ਦੀ ਸ਼ੁਰੂਆਤ ਕੀਤੀ ਜਾਵੇਗੀ। ਮਨੋਰੰਜਨ ਦਾ ਇਹ ਖ਼ਜਾਨਾ ਸਿਰਫ਼ 499/-ਰੁਪਏ ਦੀ ਕੀਮਤ ‘ਤੇ ਸਲਾਨਾ ਸਬਸਕਿ੍ਰਪਸ਼ਨ ਯੋਜਨਾ ਵਿੱਚ ਉਪਲਬਧ ਹੋਵੇਗਾ।
‘‘ਅੱਜ ਪੰਜਾਬ ਵਿੱਚ 70% ਤੋਂ ਵੱਧ ਲੋਕ ਇੰਟਰਨੈਟ ਇਸਤੇਮਾਲ ਕਰ ਰਹੇ ਹਨ, ਭਾਰਤ ਵਿੱਚ ਸਭ ਤੋਂ ਵੱਧ ਜੀਡੀਪੀ ਅਤੇ ਪ੍ਰਤੀ ਵਿਅਕਤੀ ਆਮਦਨੀ ਦੇ ਨਾਲ ਇਸ ਵਿੱਚ ਇਕ ਸੰਘਣਾ ਦੂਰਸੰਚਾਰ ਬੁਨਿਆਦੀ ਢਾਂਚਾ ਮੌਜੂਦ ਹੈ ਜੋ ਇਸਨੂੰ ਦੇਸ਼ ਵਿਚ ਤੀਜਾ ਸਥਾਨ ਪ੍ਰਦਾਨ ਕਰਦਾ ਹੈ। ਇਸ ਦੇ ਬਾਵਜੂਦ, ਸਥਾਨਕ ਪੰਜਾਬੀ ਭਾਸ਼ਾ ਵਿੱਚ ਸਮਗਰੀ ਦੀ ਪੇਸ਼ਕਸ਼ ਅਲੱਗ ਨਹੀਂ ਹੈ ਜਿੰਨੀ ਕਿ ਪੰਜਾਬ ਵਰਗੇ ਇਕ ਮਹੱਤਵਪੂਰਣ ਬਾਜ਼ਾਰ ਵਿਚ ਹੋਣੀ ਚਾਹੀਦੀ ਹੈ। ਵੱਖੋ ਵੱਖਰੇ ਉਪਕਰਣਾਂ ਅਤੇ ਓਪਰੇਟਿੰਗ ਪ੍ਰਣਾਲੀਆਂ ਵਿਚ ਅਸਲ, ਢੁੱਕਵੀਂ ਅਤੇ ਸੰਬੰਧਿਤ ਕਹਾਣੀਆਂ ਦੇ ਸੰਸਾਰ ਨੂੰ ਸੇਵਾ ਪ੍ਰਦਾਨ ਕਰਨ ਦੀ ਸਾਡੀ ਯੋਗਤਾ ਦੇ ਜ਼ਰੀਏ, ਅਸੀਂ ਟੀਵੀ ਵੇਖਣ ਵਾਲੇ ਦਰਸ਼ਕਾਂ ਅਤੇ ਓ.ਟੀ.ਟੀ. ਉਪਭੋਗਤਾਵਾਂ ਦੁਆਰਾ ਸਾਹਮਣਾ ਕੀਤੀ ਜਾਣ ਵਾਲੀ ਕਮੀ ਨੂੰ ਦੂਰ ਕਰਨਾ ਚਾਹੁੰਦੇ ਹਾਂ ਜਿਸ ਨਾਲ ਸਾਰੇ ਇਕ ਸਾਂਝੇ ਪਲੇਟਫਾਰਮ, ਜ਼ੀ 5 ਉੱਤੇ ਆ ਜਾਣਗੇ। ਅੱਜ, ਜ਼ੀ 5 2 ਲੱਖ ਤੋਂ ਵੱਧ ਘੰਟਿਆਂ ਦੀ ਔਨ-ਡਿਮਾਂਡ ਸਮਗਰੀ ਅਤੇ 100+ ਲਾਈਵ ਟੀਵੀ ਚੈਨਲਾਂ ਦਾ ਘਰ ਹੈ। 140 ਤੋਂ ਵੱਧ ਮੌਲਿਕ ਸ਼ੋਅ ਦੀ ਇਕ ਅਮੀਰ ਲਾਇਬ੍ਰੇਰੀ ਦੇ ਨਾਲ, ਜ਼ੀ 5 12 ਭਾਰਤੀ ਭਾਸ਼ਾਵਾਂ: ਅੰਗਰੇਜ਼ੀ, ਹਿੰਦੀ, ਬੰਗਾਲੀ, ਮਲਿਆਲਮ, ਤਾਮਿਲ, ਤੇਲਗੂ, ਕੰਨੜ, ਮਰਾਠੀ, ਉੜੀਆ, ਭੋਜਪੁਰੀ, ਗੁਜਰਾਤੀ ਅਤੇ ਪੰਜਾਬੀ ਵਿੱਚ ਸਮਗਰੀ ਦੀ ਪੇਸ਼ਕਸ਼ ਕਰਦਾ ਹੈ। ਪਲੇਟਫਾਰਮ ਵਿੱਚ 2021 ਵਿੱਚ 50+ ਥੀਏਟਰਸ ਅਤੇ 40+ ਵੈਬ ਸੀਰੀਜ਼ ਦੀ ਇੱਕ ਦਿਲਚਸਪ ਲਾਈਨ-ਅਪ ਮੌਜੂਦ ਹੈ ਜੋ ਇਸ ਦੀ ਵਿਸ਼ਾਲ ਲਾਇਬ੍ਰੇਰੀ ਨੂੰ ਪ੍ਰਫੁਲਤ ਕਰਦੇ ਹੋਏ ਮਨੋਰੰਜਨ ਦੇ ਚਾਹਵਾਨਾਂ ਲਈ ਇੱਕ ਵਿਸ਼ਾਲ ਸੂਚੀ ਦੀ ਪੇਸ਼ਕਸ਼ ਕਰੇਗੀ। ਯਕੀਨਣ ਆਉਣ ਵਾਲਾ ਸਮਾਂ ਮਨੋਰੰਜਨ ਦੇ ਇਨ੍ਹਾਂ ਵਿਸ਼ਾਲ ਪਲੇਟਫਾਰਮਾਂ ਦਾ ਹੀ ਹੋਵੇਗਾ। ਇਹ ਕਦਮ ਕੀ ਕੀ ਰੰਗ ਲਿਆਵੇਗਾ, ਇਸ ਦਾ ਸਭ ਨੂੰ ਇੰਤਜਾਰ ਹੈ।
-ਸੁਰਜੀਤ ਜੱਸਲ