(ਪੰ.ਸ. :ਵਿਸ਼ੇਸ: ਮੁੰਬਈ) ਮਹਾਰਾਸ਼ਟਰ ਸਰਕਾਰ ਨੇ ਸੂਬੇ ਦੀ ਪੰਜਾਬੀ ਸਾਹਿਤ ਅਕਾਦਮੀ ਦਾ ਪੁਨਰਗਠਨ ਕੀਤਾ ਹੈ, ਜਿਸ ਵਿਚ ਬਲ ਮਲਕੀਤ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਘੱਟ ਗਿਣਤੀ ਵਿਕਾਸ ਵਿਭਾਗ ਦੇ ਜੀ.ਆਰ. ਅਨੁਸਾਰ ਅਕੈਡਮੀ ਵਿਚ ਤਿੰਨ ਸਰਕਾਰੀ ਅਤੇ 11 ਗੈਰ-ਸਰਕਾਰੀ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਘੱਟ ਗਿਣਤੀ ਵਿਭਾਗ ਦੇ ਮੰਤਰੀ ਅਕੈਡਮੀ ਦੇ ਚੇਅਰਮੈਨ ਹੋਣਗੇ। ਇਸ ਤੋਂ ਇਲਾਵਾ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਜਾਂ ਸਕੱਤਰ ਅਤੇ ਡਿਪਟੀ ਸਕੱਤਰ ਨੂੰ ਸਰਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਪੁਨਰਗਬਲ ਕਮੇਟੀ ਵਿਚ ਮਲਕੀਤ ਸਿੰਘ ਕਾਰਜਕਾਰੀ ਪ੍ਰਧਾਨ ਤੋਂ ਇਲਾਵਾ ਫ਼ਿਲਮ ਅਦਾਕਾਰ ਰਾਣਾ ਜੰਗ ਬਹਾਦਰ, ਸ਼ਰਨ ਸਿੰਘ, ਡਾ: ਕੁਲਤਾਰ ਸਿੰਘ ਚੀਮਾ, ਡਾ: ਜਸਲੀਨ ਕੌਰ, ਡਾ: ਅਮਰਪ੍ਰੀਤ ਸਿੰਘ ਘੁਰਾ, ਤਰੁਨਦੀਪ ਸਿੰਘ ਆਨੰਦ, ਸੁਖਦੇਵ ਸਿੰਘ, ਰਵਿੰਦਰ ਸਿੰਘ ਖੁਸ਼ਬਰਸਿੰਘ ਬਿੰਦਰਾ, ਰਾਜਵੰਤਪਾਲ ਸਿੰਘ ਤੁਲੀ ਅਤੇ ਰਤਨ ਸ਼ਾਰਦਾ ਨੂੰ ਗੈਰ-ਸਰਕਾਰੀ ਮੈਂਬਰਾਂ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਤਿੰਨ ਸਾਲਾਂ ਲਈ ਕੀਤੀ ਗਈ ਹੈ। ਪੰਜਾਬੀ ਸਕਰੀਨ ਅਦਾਰੇ ਵੱਲੋਂ “ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ” ਦੇ ਸਾਰੇ ਨਵਨਿਯੁਕਤ ਮੈਂਬਰ ਸਹਿਬਾਨ ਨੂੰ ਤਹਿ ਦਿਲੋਂ ਮੁਬਾਰਕਾਂ।