Articles & Interviews Punjabi Screen News

ਮੇਰੇ ਪੰਜਾਬੀ ਸਕਰੀਨ ਮੈਗਜ਼ੀਨ ਨੂੰ ਸਰਕਾਰੀ ਮਸ਼ਹੂਰੀਆਂ ਤਾਂ ਅਜੇ ਤੱਕ ਮਿਲੀਆਂ ਨਹੀਂ, ਚਲੋ ਇਹੋ ਮਸ਼ਹੂਰੀ ਸਹੀ 😃⁉️

Written by Daljit Arora

######
ਮਾਮਲਾ ਆਰ.ਐਨ.ਆਈ. ਰਜਿਸਟਰਡ ਮੈਗਜ਼ੀਨ ਨੂੰ ਸਕਕਾਰੀ ਐਡਵਰਟਾਈਜ਼ਮੈਂਟ ਲਈ ਸਟੇਟ ਵਲੋਂ ਐੱਮਪੈਨਲਮੈਂਟ ਦਾ।
##########

ਪਿਛਲੀਆਂ ਸਰਕਾਰਾਂ ਦੇ ਇਨਫਰਮੇਸ਼ਨ ਅਤੇ ਪਬਲਿਕ ਰਿਲੇਸ਼ਨ ਡਾਇਰੈਕਟਰ/ ਚੀਫ ਸੈਕਟਰੀ ਤੱਕ ਨੂੰ ਕਈ ਵਾਰ ਲਿਖਤੀ ਤੌਰ ਤੇ ਨਿੱਜੀ ਅਪਰੋਚ ਕਰਨ ਅਤੇ ਮੌਜੂਦਾ ਮੁੱਖ ਮੰਤਰੀ ਪੰਜਾਬ Bhagwant Mann ਸਾਹਬ ਨੂੰ ਪੰਜਾਬੀ ਸਕਰੀਨ punjabiscreen@gmail.com ਵਲੋਂ ਭੇਜੀ ਨਿੱਜੀ ਮੇਲ ਰਾਹੀਂ ਵੀ ਇਹ ਕਿਹਾ ਕਿ 14 ਸਾਲ ਹੋ ਗਏ ਹਨ ਬਿਨਾਂ ਸਕਕਾਰੀ ਮਦਦ ਮੈਗਜ਼ੀਨ ਚਲਾਉਂਦਿਆਂ, ਇੱਥੋ ਤੱਕ ਕੇ ਅੰਮ੍ਰਿਤਸਰ ਦੇ ਡੀ.ਪੀ.ਆਰ.ਓ. #dproamritsar ਸਾਹਬ ਨੇ ਵੀ ਨਿੱਜੀ ਤੌਰ ਤੇ ਮੇਰੀ ਚਿੱਠੀ ਤੇ ਸਹਿਮਤੀ ਦੀ ਮੋਹਰ ਲਗਾ ਕੇ ਇਨਫਰਮੇਸ਼ਨ ਅਤੇ ਪਬਲਿਕ ਰਿਲੇਸ਼ਨ ਮਹਿਕਮੇ #informationandpublicrelation ਨੂੰ ਸਰਕਾਰੀ ਮਸ਼ਹੂਰੀਆਂ ਦੇਣ ਲਈ ਫਾਰਵਡ ਕਰ ਕੇ ਪੰਜਾਬੀ ਸਕਰੀਨ ਮੈਗਜ਼ੀਨ ਦੀ ਐਮਪੈਨਲਮੈਂਟ ਲਈ ਕਿਹਾ,ਜਿਸ ਦਾ ਹੁਣ ਤੱਕ ਦਾ ਰਿਕਾਰਡ ਮੇਰੇ ਕੋਲ ਮੌਜੂਦ ਹੈ। ਭਗਵੰਤ ਮਾਨ ਸਾਹਬ ਨੂੰ ਭੇਜੀ ਨਿੱਜੀ ਮੇਲ ਦੇ ਜਵਾਬ ਵਿਚ ਉਹਨਾਂ ਵਲੋਂ ਸੰਬੰਧਿਤ ਮਹਿਕਮੇ ਨੂੰ ਮੇਲ ਵੀ ਫਾਰਵਡ ਹੋਈ,ਜਿਸ ਦੀ ਸੀ.ਸੀ. ਮੈਨੂੰ ਵੀ ਮਿਲੀ, ਪਰ ਮਜ਼ਾਲ ਹੈ ਕਿ ਹੇਠਲੀ ਸਰਕਾਰੀ ਮਸ਼ੀਨਰੀ ਦੇ ਕੰਨਾਂ ਤੇ ਜੂੰ ਵੀ ਸਿਰਕ ਜਾਏ ਤੇ ਉਹ ਮੈਨੂੰ ਕੋਈ ਜਵਾਬ ਦਿੰਦੇ। ਇਹੋ ਢੀਠ ਸਿਸਟਮ ਚਲਦਾ ਆ ਰਿਹਾ ਹੈ ਹਮੇਸ਼ਾ ਤੋਂ ਅਤੇ ਸ਼ਾਇਦ ਚਲਦਾ ਵੀ ਰਹੇਗਾ ਆਮ ਆਦਮੀ ਵਾਸਤੇ, ਤੇ ਇਹੋ ਜਿਹੀਆਂ ਚਿੱਠੀਆਂ ਡਸਟਬਿਨ ਦਾਂ ਸ਼ਿੰਗਾਰ ਬਣਦੀਆਂ ਰਹਿਣਗੀਆਂ । ਨਿੱਜੀ ਅਦਾਰੇ ਜਿਹਨਾਂ ਨੂੰ ਸਰਕਾਰੀ ਮਦਦ ਦੀ ਲੋੜ ਹੁੰਦੀ ਹੈ ਅਤੇ ਉਹਨਾਂ ਦਾ ਹੱਕ ਵੀ ਬਣਦਾ ਹੈ ਕਿਉਂਕਿ ਸਰਕਾਰਾਂ ਕੋਲ ਲੋਕਾਂ ਦਾ ਹੀ ਪੈਸਾ ਹੁੰਦਾ ਹੈ ਪਰ ਸਕਕਾਰੀ ਅਫਸਰਾਂ ਦੀਆਂ ਆਪੋ ਆਪਣੇ ਮਹਿਕਮਿਆਂ ਪ੍ਰਤੀ ਨਲਾਇਕੀ, ਅਗਿਆਨਤਾ ਅਤੇ ਨਜ਼ਰ ਅੰਦਾਜ਼ੀਆਂ ਕਾਰਨ ਹੀ ਮੱਧਵਰਗੀ ਕਾਰੋਬਾਰ ਬੰਦ ਹੁੰਦੇ ਹਨ। ਜੇ ਮੈਂ ਵੀ ਆਪਣੇ ਨਿਰੋਲ ਅਤੇ ਪੰਜਾਬੀ ਸਿਨੇਮਾ ਦੇ ਇੱਕੋ ਇੱਕੇ ਤੇ (ਬੈਸਟ ਕਵਾਲਟੀ ਰੰਗਦਾਰ) ਫ਼ਿਲਮੀ ਰਸਾਲੇ (ਜਿੱਥੇ ਪੰਜਾਬੀ ਸਿਨੇਮਾ ਦਾ ਮੌਜੂਦਾ ਇਤਿਹਾਸ ਇਕ ਥਾਂ ਅੰਕਿਤ ਹੋ ਰਿਹਾ ਹੈ ਅਤੇ ਸਿਨੇਮਾ ਵਿਦਿਆਰਥੀ ਇਸ ਦੀ ਸਾਰਥਕਤਾ ਦਾ ਫਾਇਦਾ ਈ ਲੈ ਰਹੇ ਹਨ) ਦੇ ਹਰ ਅੰਕ ਵਿਚ ਸਰਕਾਰੀ ਚਮਚਾਗਿਰੀ ਕਰ ਕੇ ਜ਼ਬਰਦਸਤੀ ਸਰਕਾਰੀ ਖਬਰਾਂ ਲਾ ਕੇ ਆਪਣੇ ਨਿਰੋਲ ਫ਼ਿਲਮੀ ਰਸਾਲੇ ਦੀ ਪਹਿਚਾਣ ਗਵਾ ਲੈਂਦਾ, ਜਾਂ ਫੇਰ ਰਿਸ਼ਤਵਤਖੋਰੀ ਅੱਗੇ ਗੋਡੇ ਟੇਕਦਾ ਤਾਂ ਸ਼ਾਇਦ ਮੈਨੂੰ ਵੀ ਐਡ ਮਿਲ ਜਾਂਦੀ ਤੇ ਮੈਗਜ਼ੀਨ ਮਰਨ ਕਿਨਾਰੇ ਨਾ ਹੁੰਦਾ, ਖੈਰ ਐਡੀ ਛੇਤੀ ਹਿੰਮਤ ਹਾਰਨ ਵਾਲਾ ਨਹੀਂ ਮੈਂ ਵੀ ।

-ਦਲਜੀਤ ਅਰੋੜਾ ਸੰਪਾਦਕ (ਪੰਜਾਬੀ ਸਕਰੀਨ ਮੈਗਜ਼ੀਨ) 98145-93858

Comments & Suggestions

Comments & Suggestions

About the author

Daljit Arora