(ਪੰ:ਸ) 20 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ “ਮੌਜਾਂ ਹੀ ਮੌਜਾਂ” ਬਾਰੇ ਬੀਤੇ ਕੱਲ੍ਹ ਮੋਹਾਲੀ ਵਿਖੇ ਫ਼ਿਲਮ ਦੀ ਟੀਮ, ਇਕ ਵਿਸ਼ਾਲ ਪ੍ਰੈੱਸ ਕਾਨਫਰੰਸ ਰਾਹੀਂ ਮੀਡੀਆ ਦੇ ਰੁਬਰੂ ਹੋਈ। ਇਸ ਸਮਾਰੋਹ ਵਿਚ ਸ਼ਾਨਦਾਰ ਟ੍ਰੇਲਰ ਅਤੇ ਗੀਤ ਲਾਂਚ ਕਰ ਕੇ ਫ਼ਿਲਮ ਦੀ ਖੂਬਸੂਰਤ ਝਲਕ ਮੀਡੀਆ ਰਾਹੀਂ ਸਿਨੇਮਾ ਪ੍ਰੇਮੀਆਂ ਦੇ ਸਨਮੁੱਖ ਕੀਤੀ ਗਈ।
ਇਸ ਫ਼ਿਲਮ ਦੇ ਮੁੱਖ ਫ਼ਿਲਮੀ ਸਿਤਾਰੇ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਜਿੰਮੀ ਸ਼ਰਮਾ, ਹਸ਼ਨੀਨ ਚੌਹਾਨ, ਤਨੂੰ ਗਰੇਵਾਲ ਯੋਗਰਾਜ ਸਿੰਘ ਅਤੇ ਬੀ.ਐਨ. ਸ਼ਰਮਾ ਆਦਿ ਨੇ ਫਿਲਮ ਬਾਰੇ ਆਪਣੇ ਜੋਸ਼ ਅਤੇ ਉਤਸ਼ਾਹ ਦਾ ਜਲਵਾ ਬਖੇਰਿਆ। ਹਸਦੇ ਮੁਸਕਰਾਉਂਦੇ ਇਹਨਾਂ ਚਿਹਰਿਆਂ ਨੇ ਇਕ ਵਿਲੱਖਣ ਸਿਨੇਮੈਟਿਕ ਤਜ਼ੁਰਬੇ ਇਸ ਫ਼ਿਲਮ ਰਾਹੀਂ ਪੇਸ਼ ਕਰਨ ਦਾ ਵਾਅਦਾ ਕਰਦੇ ਹੋਏ, ਫਿਲਮ ਬਾਰੇ ਵਿਸ਼ੇਸ਼ ਜਾਣਕਰੀ ਸਾਂਝੀ ਕੀਤੀ।
ਫ਼ਿਲਮ ‘ਮੌਜਾਂ ਹੀ ਮੌਜਾਂ’ ਆਪਣੇ ਹਾਸੇ ਮਜ਼ਾਕ ਵਾਲੇ ਦਿਲਕਸ਼ ਨਜ਼ਾਰਿਆਂ ਦੇ ਮਨੋਰੰਜਨ ਭਰਪੂਰ ਪੈਕੇਜ ਨੂੰ ਮੁੜ ਪੰਜਾਬੀ ਸਿਨੇ ਪ੍ਰੇਮੀਆਂ ਮੁਹਰੇ ਪੇਸ਼ ਕਰਨ ਲਈ ਤਿਆਰ ਹੈ।
ਫਿਲਮੀ ਸਿਤਾਰਿਆਂ ਨੇ ਹੁਣ ਤੱਕ ਟ੍ਰੇਲਰ ਅਤੇ ਗੀਤਾਂ ਨੂੰ ਮਿਲੇ ਭਰਵੇਂ ਹੁੰਗਾਰੇ ਲਈ ਸੋਸ਼ਲ ਮੀਡੀਆ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਤੋਂ ਫਿਲਮ ਨੂੰ ਹਿੱਟ ਕਰਨ ਦੀ ਉਮੀਦ ਜਤਾਈ।
ਉਨ੍ਹਾਂ ਨੇ ਆਪਣੇ ਇਸ ਫ਼ਿਲਮ ਵਿਚਲੇ ਕਿਰਦਾਰਾਂ ਬਾਰੇ ਵੀ ਦਿਲਚਸਪ ਵੇਰਵੇ ਸਾਂਝੇ ਕੀਤੇ।
ਗਿੱਪੀ ਗਰੇਵਾਲ ਨੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ ਕਿਹਾ, “ਪੰਜਾਬੀ ਮਨੋਰੰਜਨ ਜਗਤ” ਦੀ ਭਾਵਨਾ ਨੂੰ ਸਮਝਣ ਵਾਲੀ ਫਿਲਮ ‘ਮੌਜਾਂ ਹੀ ਮੌਜਾਂ’ ਦਾ ਹਿੱਸਾ ਬਣਨਾ ਸੱਚਮੁੱਚ ਬਹੁਤ ਖੁਸ਼ੀ ਵਾਲੀ ਗੱਲ ਹੈ। ਅਸੀਂ ਇਸ ਪ੍ਰੋਜੈਕਟ ਵਿਚ ਆਪਣੇ ਰੂਹਦਾਰੀ ਨਾਲ ਕੰਮ ਕੀਤਾ ਹੈ ਅਤੇ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ, ਇਹ ਹਾਸੇ, ਜਜ਼ਬਾਤਾਂ ਅਤੇ ਪ੍ਰੇਮ ਭਾਵਨਾਵਾਂ ਦਾ ਇਹ ਬੇਮਿਸਾਲ ਜੋੜ ਇਕ ਨਵਾਂ ਇਤਿਹਾਸ ਸਿਰਜਣ ਜਾ ਰਿਹਾ ਹੈ।
ਨਿਰਮਾਤਾ ਅਮਰਦੀਪ ਗਰੇਵਾਲ ਨੇ ਆਪਣਾ ਉਤਸੁਕਤਾ ਜ਼ਾਹਰ ਕਰਦੇ ਹੋਏ ਕਿਹਾ ਕਿ “ਅਸੀਂ ‘ਮੌਜਾਂ ਹੀ ਮੌਜਾਂ’ ਵਿਚ ਆਪਣੇ ਦਿਲ ਦੀ ਗੱਲ ਕੀਤੀ ਹੈ। ਅੱਜ ਸਾਡੀ ਟੀਮ ਅਤੇ ਦਰਸ਼ਕਾਂ ਦੇ ਉਤਸ਼ਾਹ ਨੂੰ ਵੇਖਦਿਆਂ, ਮੈਨੂੰ ਵਿਸ਼ਵਾਸ ਹੈ ਕਿ ਇਹ ਫ਼ਿਲਮ ਸਿਨੇਮਾ ਘਰਾਂ ਰਾਹੀ ਪੰਜਾਬੀ ਸਿਨੇਮਾ ਜਗਤ ਵਿਚ ਖੁਸ਼ੀ ਦੀਆਂ ਲਹਿਰਾਂ ਪੈਦਾ ਕਰੇਗੀ ।
ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇਅ ਵੈਭਵ ਸੁਮਨ ਅਤੇ ਸ਼੍ਰੇਆ ਸ਼੍ਰੀਵਾਸਤਵ ਦੁਆਰਾ ਲਿਖਿਆ ਗਿਆ ਹੈ ਅਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ।
ਈਸਟ ਸਨਸ਼ਾਈਨ ਪ੍ਰੋਡਕਸ਼ਨ ਦੀ ਪੇਸ਼ਕਸ਼ ਇਹ ਫ਼ਿਲਮ ‘ਓਮਜੀ ਗਰੁੱਪ’ ਦੁਆਰਾ ਵਿਸ਼ਵ ਭਰ ਵਿਚ ਰਿਲੀਜ਼ ਕੀਤੀ ਜਾ ਰਹੀ ਹੈ।
ਇਸ ਫ਼ਿਲਮ ਦਾ ਨਿਰਦੇਸ਼ਨ ਕਾਮੇਡੀ ਕਿੰਗ ਨਿਰਦੇਸ਼ਕ ਸਮੀਪ ਕੰਗ ਦੁਆਰਾ ਕੀਤਾ ਗਿਆ ਹੈ।
ਦਰਸ਼ਕਾਂ ਨੂੰ ਫ਼ਿਲਮ ਰਿਲੀਜ਼ ਹੋਣ ਲਈ ਦਰਕਾਂ ਨੂੰ 20 ਅਕਤੂਬਰ ਦਾ ਬੇਸਬਰੀ ਨਾਲ ਇੰਤਜ਼ਾਰ।