ਅਕਲ ਦੇ ਅੰਨ੍ਹੇ
(ਪੰ:ਸ) ਪੰਜਾਬੀ ਸਿਨੇਮੇ ਨੂੰ ਨਿੱਕਾ ਜ਼ੈਲਦਾਰ ਵਰਗੀਆਂ ਵਧੀਆਂ ਫ਼ਿਲਮਾਂ ਦੇਣ ਵਾਲੇ ਪਟਿਆਲਾ ਮੋਸਨ ਪਿਕਚਰਜ਼ ਨੇ ਆਪਣੀ ਅਗਲੀ ਪੰਜਾਬੀ ਫ਼ਿਲਮ ਅਕਲ ਦੇ ਅੰਨ੍ਹੇ
ਦੀ ਅਨਾਊਂਸਮੈਂਟ ਨੂੰ ਲੈ ਕੇ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਹੈ ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਤਿੰਨ ਚਾਰ ਮਹੀਨਿਆਂ ਵਿਚ ਸ਼ੁਰੂ ਹੋਵੇਗੀ।ਬਾਕੀ ਸਟਾਰ ਕਾਸਟ ਦੀ ਚੋਣ ਕੀਤੀ ਜਾ ਰਹੀ ਹੈ ਜਦ ਕਿ ਇਸ ਦੇ ਮੁੱਖ ਕਲਾਕਾਰ ਰਣਜੀਤ ਬਾਵਾ ਹਨ। ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਟੋਰੀ ਮੋਦਗਿੱਲ ਤੇ ਰਣਜੀਤ ਬਲ ਅਤੇ ਸੰਵਾਦ ਉਮੰਗ ਸ਼ਰਮਾ ਤੇ ਟੋਰੀ ਮੋਦਗਿੱਲ ਨੇ ਲਿਖੇ ਹਨ।ਪ੍ਰੋਜੱੈਕਟ ਡਿਜ਼ਾਈਨਰ ਜਗਵੰਤ ਮਾਨ, ਡਾਇਰੈਕਟਰ ਰਣਜੀਤ ਅਤੇ ਨਿਰਮਾਤਾ ਅਮਨੀਤ ਸ਼ੇਰ ਸਿੰਘ ਤੇ ਰਮਨੀਤ ਸ਼ੇਰ ਸਿੰਘ ਹਨ।ਫ਼ਿਲਮ ਦਾ ਗੀਤ-ਸੰਗੀਤ ਨਾਮੀ ਬੰਦਿਆਂ ਕੋਲੋਂ ਤਿਆਰ ਕਰਵਾਇਆ ਜਾ ਰਿਹਾ ਹੈ।
ਲਹਿੰਬਰਗਿੰਨੀ
ਇਸੇ ਤਰ੍ਹਾਂ ਰਣਜੀਤ ਬਾਵਾ ਨੂੰ ਮੁੱਖ ਕਿਰਦਾਰ ਵਿਚ ਲੈ ਕੇ ਇਕ ਹੋਰ ਫ਼ਿਲਮ ਅਨਾਊਂਸ ਹੋਈ ਹੈ, ਜਿਸ ਦਾ ਨਾਮ ਹੈ ਲਹਿੰਬਰਗਿੰਨੀ
।ਓਮਜੀ ਸਟਾਰ ਸਟੂਡੀਓਜ਼ ਅਤੇ ਹੈਂਗ ਬੋਆਇਜ਼ ਸਟੂਡੀਓਜ਼ ਦੀ ਪੇਸ਼ਕਸ਼ ਇਸ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਈਸ਼ਾਨ ਚੋੋਪੜਾ ਹਨ।ਨਿਰਮਾਤਾ ਸ਼ਬੀਲ ਸ਼ਮਸ਼ੇਰ ਸਿੰਘ, ਜੱਸ ਧੰਮੀ,ਆਸ਼ੂ ਮੁਨੀਸ਼ ਸਾਹਨੀ ਅਤੇ ਸਹਿ ਨਿਰਮਾਤਾ ਸੁਪਰਕੈਮ ਫ਼ਿਲਮਸ ਦੀ ਇਸ ਫ਼ਿਲਮ ਦਾ ਕਾਨਸੈੱਪਟ ਸੁਖਜੀਤ ਜੈਤੋ ਦੇ ਦਿਮਾਗ ਦੀ ਉਪਜ ਹੈ।
ਪ੍ਰਹੁਣਾ-2
ਤੀਸਰੀ ਫ਼ਿਲਮ ਹੈ ਪ੍ਰਹੁਣਾ-2, ਜਿਸ ਦੇ ਨਿਰਦੇਸ਼ਕ ਹਨ ਸ਼ਿਤਿਜ ਚੌਧਰੀ। ਰਣਜੀਤ ਬਾਵਾ ਅਤੇ ਅਦਿਤੀ ਸ਼ਰਮਾ ਨੂੰ ਲੈ ਕੇ ਅਨਾਊਂਸ ਹੋਈ ਇਸ ਫ਼ਿਲਮ ਦਾ ਨਿਰਮਾਣ ਦਾਰਾ ਫ਼ਿਲਮਸ ਐਂਟਰਟੇਨਮੈਂਟ ਅਤੇ ਬਨਵੈਤ ਫ਼ਿਲਮਸ ਵਲੋਂ ਕੀਤਾ ਜਾ ਰਿਹਾ ਹੈ , ਜੋਕਿ ਪਹਿਲਾਂ ਵੀ ਕਾਮਯਾਬ ਫ਼ਿਲਮ ‘ਪ੍ਰਹੁਣਾ’ ਪੇਸ਼ ਕਰ ਚੁੱਕੇ ਹਨ ਅਤੇ ਹੁਣ ਇਸ ਨਵੀਂ ਫ਼ਿਲਮ ਲਈ ਉਤਸਕ ਹੁੰਦੇ ਹੋਏ ਆਪਣੇ ਦਰਸ਼ਕਾਂ ਨਾਲ ਖੁਸ਼ੀ ਸਾਂਝੀ ਕਰ ਰਹੇ ਹਨ। ਸਾਰੀ ਟੀਮ ਨੂੰ ਪਹਿਲਾਂ ਦੀ ਤਰਾਂ ‘ਪ੍ਰਹੁਣਾ-2’ ਦੀ ਵੀ ਕਾਮਯਾਬੀ ਦੀਆਂ ਉਮੀਦਾਂ ਹਨ।
ਉਪਰੋਕਤ ਤਿੰਨਾ ਫ਼ਿਲਮਾਂ ਬਹੁਤ ਜਲਦੀ ਸ਼ੂਟਿੰਗ ਮੁਕੰਮਲ ਹੋਣ ਉਪਰੰਤ ਰਿਲੀਜ ਕੀਤੀਆਂ ਜਾਣਗੀਆਂ, ਬਸ ਪੰਜਾਬ ਵਿਚ ਪਹਿਲਾਂ ਦੀ ਤਰਾਂ ਖੁਸ਼ਗਵਾਰ ਫਿਲਮੀ ਮਾਹੌਲ ਦੀ ਉਡੀਕ ਹੈ।