Punjabi Screen News

ਰਾਵੀ ਦੇ ਕੰਢੇ-ਸਾਡੇ ਸੁਪਨਿਆਂ ਦਾ ਸ਼ਾਹਕਾਰ ਪੰਜਾਬੀ ਸਿਨੇਮਾ

Written by Daljit Arora
ਫ਼ਿਲਮ ਸਮੀਖਿਆ
ਰਾਵੀ ਦੇ ਕੰਢੇ-[ਸਾਡੇ ਸੁਪਨਿਆਂ ਦਾ ਸ਼ਾਹਕਾਰ ਪੰਜਾਬੀ ਸਿਨੇਮਾ] 🎬👌🎉♥️
ਪੰਜਾਬੀ ਸਿਨੇਮਾ ਵਿਚ ਸੰਭਾਵਿਤ ਬਦਲਾਅ ਦੀ ‘ਬਕਮਾਲ ਸੰਗੀਤ ਭਰਪੂਰ’ ਦਿਲਕਸ਼ ਪੇਸ਼ਕਾਰੀ ਹੈ ਫ਼ਿਲਮ ‘ਰਾਵੀ ਦੇ ਕੰਢੇ’ -ਦਲਜੀਤ ਸਿੰਘ ਅਰੋੜਾ 🙏
🎬🎬🎬🎬🎬🎬
➡️ਫ਼ਿਲਮ ਦੇ ਚੰਗੇ ਹੋਣ ਦੀ ਨਿਸ਼ਾਨੀ ਹਮੇਸ਼ਾ ਇੱਕੋ ਰਹੀ ਹੈ ਕਿ ਜੋ ਕਹਾਣੀ-ਜੋ ਵਿਸ਼ਾ-ਜੋ ਜੌਨਰ ਅਤੇ ਟਾਈਟਲ ਫ਼ਿਲਮ ਲਈ ਚੁਣਿਆ ਗਿਆ ਹੈ, ਕੀ ਉਸ ਤੋਂ ਥਿੜਕੇ ਬਗੈਰ ਲੇਖਕ ਉਸ ਨੂੰ ਦਿਲਚਸਪ ਬੱਝਵੇਂ ਸਕਰੀਨ-ਪਲੇਅ ਅਤੇ ਨਿਰਦੇਸ਼ਕ ਆਪਣੇ ਰਚਨਾਤਮਕ ਅੰਦਾਜ਼ ਨਾਲ ਇਸਨੂੰ ਦਿਲਕਸ਼ ਬਣਾਉਂਦਾ ਹੋਇਆ ਖੂਬਸੂਰਤ ਪੇਸ਼ਕਾਰੀ ਰਾਹੀਂ ਪਰਦੇ ਤੇ ਉਤਾਰਣ ਵਿਚ ਕਾਮਯਾਬ ਹੋਇਆ ਹੈ ਕਿ ਨਹੀਂ ? ਕੀ ਫ਼ਿਲਮ ਦੀ ਕਹਾਣੀ ਮੁਤਾਬਕ ਕਲਾਕਾਰਾਂ ਦੀ ਚੋਣ ਸਹੀ ਕੀਤੀ ਗਈ ਹੈ ਜਾਂ ਨਹੀਂ ? ਅਤੇ ਕੀ ਫ਼ਿਲਮ ਦਾ ਪਿੱਠ-ਵਰਤੀ ਸੰਗੀਤ ਅਤੇ ਗੀਤ ਢੁਕਵੇਂ ਹਨ ਜਾਂ ਨਹੀਂ ?
➡️ਹੁਣ ਜੇ ਉਪਰੋਕਤ ਸਵਾਲਾਂ ਲਈ ਫ਼ਿਲਮ “ਰਾਵੀ ਦੇ ਕੰਢੇ” ਬਾਰੇ ਮੈਂ ਗੱਲ ਕਰਾਂ ਤਾਂ, ਮੇਰਾ ਜਵਾਬ ਹੈ ਹਾਂ !👍
ਕਿਉਂਕਿ ਜੇ ਟਾਈਟਲ “ਰਾਵੀ ਦੇ ਕੰਢੇ” ਹੈ ਤਾਂ ਇਸ ਫ਼ਿਲਮ ਦੀ ਕਹਾਣੀ ਵੀ ਦਰਿਆ ਦੇ ਕੰਢੇ ਵੱਸਦੇ ਲੋਕਾਂ, ਉਹਨਾਂ ਦੇ ਆਰਥਿਕ ਹਲਾਤ, ਉਹਨਾਂ ਦੇ ਸੁਭਾਅ,ਜੀਵਨ ਸ਼ੈਲੀ, ਉਹਨਾਂ ਦੀਆਂ ਸਧਰਾਂ, ਉਹਨਾਂ ਦੀਆਂ ਮੁਸ਼ਕਲਾਂ ਅਤੇ ਉਹਨਾਂ ਦੀ ਸੋਚ ਨੂੰ ਦਰਸਾਉੰਦੀ ਹੈ।
ਫ਼ਿਲਮ ਦੇ ਪੀਰੀਅਡ ਨੁਮਾ ਜੌਨਰ ਮੁਤਾਬਕ ਫ਼ਿਲਮ ਦਾ ਮਾਹੌਲ ਸਿਰਜਣ ਦੀ ਵੀ ਸੋਹਣੀ ਕੋਸ਼ਿਸ਼ ਕੀਤੀ ਗਈ ਹੈ।
ਫ਼ਿਲਮ ਵਿਚਲੇ ਨਵੇਂ ਜਾਂ ਘੱਟ ਦਿਸਣ ਵਾਲੇ ਕਲਾਕਾਰਾਂ ਨੇ ਜਿੱਥੇ ਕਮਾਲ ਦੀ ਅਭਿਨੈ ਪੇਸ਼ਕਾਰੀ ਕੀਤੀ ਹੈ ਓਥੇ ਰਵਾਇਤਨ ਨਾਮੀ ਅਦਾਕਾਰਾਂ ਨੇ ਵੀ ਆਪੋ-ਆਪਣੇ ਅੰਦਾਜ਼ ਨਾਲ ਆਪਣੇ ਕਿਰਦਾਰਾਂ ਨੂੰ ਬਾਖੂਬੀ ਸਿਰੇ ਚਾੜਿਆ ਹੈ।
ਇਸੇ ਤਰਾਂ ਫ਼ਿਲਮ ਦੇ ਪਿਠ ਵਰਤੀ ਸੰਗੀਤ ਨੇ ਵੀ ਫ਼ਿਲਮ ਦੇ ਇਕ-ਇਕ ਦ੍ਰਿਸ਼ ਮੁਤਾਬਕ ਆਪਣਾ ਅਹਿਮ ਅਤੇ ਢੁਕਵਾਂ ਯੋਗਦਾਨ ਪਾ ਕੇ ਫ਼ਿਲਮ ਦੀ ਖੂਬਸੂਰਤੀ ਵਧਾਈ ਹੈ ਅਤੇ ਫ਼ਿਲਮ ਦੇ ਹਰ ਗੀਤ ਨੇ ਫ਼ਿਲਮ ਦਾ ਮਿਆਰ ਉੱਚਾ ਚੁੱਕ ਕੇ ਇਕ ਵਾਰ ਫਿਰ ਇਹ ਸਾਬਤ ਕੀਤਾ ਹੈ ਕੀ ਫ਼ਿਲਮ ਦਾ ਸੰਗੀਤ ਹੀ ਕਿਸੇ ਫ਼ਿਲਮ ਦੀ ਰੀੜ ਦੀ ਹੱਡੀ ਹੁੰਦਾ ਹੈ।
➡️ਪਹਿਲਾਂ ਮੈਂ ਫ਼ਿਲਮ ਦੇ ਪਰਦੇ ਪਿੱਛੇ ਦੀ ਟੀਮ ਵਿਚਲੇ ਕੁਝ ਨਾਵਾਂ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ।
➡️ਫ਼ਿਲਮ ਨਿਰਮਾਤਾ👌
——-
ਸਭ ਤੋਂ ਪਹਿਲਾ ਗੱਲ ਫ਼ਿਲਮ ਨਿਰਮਾਤਾਵਾਂ ਜੀਤਿੰਦਰ ਚੌਹਾਨ ਅਤੇ ਸੰਦੀਪ ਕੌਰ ਸਿੱਧੂ ਦੀ, ਜਿਹਨਾਂ ਨੇ ਆਪਣੀ ਪਹਿਲੀ ਫ਼ਿਲਮ ਰਾਹੀ ਹੀ ਪੰਜਾਬੀ ਸਿਨੇਮਾ ਪ੍ਰਤੀ ਆਪਣੀ ਸਾਰਥਕ ਸੋਚ ਦਾ ਨਿਵੇਕਲਾ ਪ੍ਰਦਰਸ਼ਨ ਕੀਤਾ ਹੈ, ਨਹੀਂ ਤਾਂ ਪਹਿਲੀ ਵਾਰ ਫ਼ਿਲਮ ਬਨਾਉਣ ਲੱਗਿਆਂ ਹਰ ਬੰਦਾ ਫ਼ਿਲਮ ਦੇ ਸਿਰਫ ਵਪਾਰਕ ਪੱਖਾਂ ਨੂੰ ਹੀ ਤਰਜੀਹ ਦਿੰਦਾ ਹੈ ਤਾਂ ਕਿ ਨੁਕਸਾਨ ਤੋਂ ਬਚ ਸਕੇ ਪਰ ਅਜਿਹੀ ਫ਼ਿਲਮ ਬਨਾਉਣਾ ਜਿੱਥੇ ਵਪਾਰ ਨਾਲੋਂ ਵੱਧ ਕੰਟੈਂਟ ਤੇ ਜ਼ੋਰ ਦਿੱਤਾ ਹੋਵੇ ਤਾਂ ਸਮਝੋ ਨਿਰਮਾਤਾ ਆਪਣੇ-ਆਪ ਨੂੰ ਦਾਅ ਤੇ ਲਗਾ ਰਿਹਾ ਹੈ ਤਾਂ ਕਿ ਪੰਜਾਬੀ ਸਿਨੇਮਾ ਦੀ ਸਾਰਥਕਤਾ ਦੀ ਜਿੱਤ ਹੋ ਸਕੇ ਅਤੇ ਇਹ ਗੱਲ ਪੱਕੀ ਵੀ ਹੈ ਕਿ ਜੇ ਅੱਜ ਦੇ ਸਮੇ ਪੰਜਾਬੀ ਸਿਨੇਮਾ ਦੀ ਕੰਟੈਂਟ ਪੱਖੋਂ ਵਿਗੜੀ ਸਥਿਤੀ ਨੂੰ ਸੁਧਾਰਨਾ ਹੈ ਤਾਂ ਫ਼ਿਲਮ ਨਿਰਮਾਤਾਵਾਂ ਨੂੰ ਅਜਿਹਾ ਜ਼ੌਖਮ ਚੁੱਕਣਾ ਹੀ ਪੈਣਾ ਹੈ, ਨਹੀਂ ਤਾਂ ਰੱਬ ਰਾਖਾ !
➡️ਇਸ ਲਈ ਇਹਨਾਂ ਨਿਰਮਾਤਾਵਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਬਿਨਾਂ ਕਿਸੇ ਈਰਖਾ ਪੰਜਾਬੀ ਸਿਨੇਮਾ ਵਿਚ ਇਹਨਾਂ ਦਾ ਸਵਾਗਤ ਅਤੇ ਫ਼ਿਲਮ ਵੇਖਣ ਸਮੇਤ ਹਰ ਪੱਖੋਂ ਇਹਨਾਂ ਦੀ ਹੌਸਲਾ ਅਫਜਾਈ ਸਾਡਾ ਇਖ਼ਲਾਕੀ ਫਰਜ਼ ਬਣਦਾ ਹੈ,ਕਿਉਕਿਂ ਨਵੇਂ ਨਿਰਮਾਤਾਵਾਂ ਦਾ ਅੱਜ ਦੇ ਸਮੇਂ ਪੰਜਾਬੀ ਇੰਡਸਟ੍ਰੀ ਵਿਚ ਪੈਰ ਜਮਾਉਣਾ ਕਿੰਨਾ ਔਖਾ ਹੈ ਕਿਸੇ ਤੋਂ ਲੁਕਿਆ ਨਹੀਂ।
➡️ਲੇਖਕ-ਨਿਰਦੇਸ਼ਕ
-ਸੰਗੀਤਕਾਰ 👌
——
ਜਿਵੇਂਕਿ ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ ਅਤੇ ਨਿਰਦੇਸ਼ਨ ਹੈਰੀ ਭੱਟੀ ਦਾ ਹੈ,ਇਹ ਦੋਵੇਂ ਸਖ਼ਸ਼ ਪੰਜਾਬੀ ਸਿਨੇਮਾ ਵਿਚ ਸਥਾਪਿਤ ਚਿਹਰੇ ਹਨ। ਇਸੇ ਤਰਾਂ ਫ਼ਿਲਮ ਦਾ ਪਿੱਠ ਵਰਤੀ ਸੰਗੀਤ ਜੈ ਦੇਵ ਅਤੇ ਫ਼ਿਲਮ ਦੇ ਗੀਤਾਂ ਨੂੰ ਸੰਗੀਤ ਵੀ ਜੈ ਦੇਵ ਕੁਮਾਰ ਨੇ ਦਿੱਤਾ ਹੈ ਜਦਕਿ ਇਕ ਗੀਤ ਦਾ ਸੰਗੀਤ ਦੇਣ ਵਿਚ ਗੁਰਮੀਤ ਸਿੰਘ ਦਾ ਨਾਂ ਵੀ ਸ਼ਾਮਲ ਹੈ। ਇਹ ਦੋਵੇਂ ਸੰਗੀਤਕਾਰ ਹੀ ਪੰਜਾਬੀ ਸੰਗੀਤ ਦੀਆਂ ਸਥਾਪਿਤ ਹਸਤੀਆਂ ਹਨ ਅਤੇ ਖਾਸਕਰ ਮੈਲੋਡੀ ਗੀਤਾਂ ਦੀਆਂ ਧੁਨਾਂ ਬਣਾਉਣ ਵਿਚ ਇਹਨਾਂ ਦੋਨਾਂ ਨਾਲੋ ਵੱਧ ਹੋਰ ਕਿਸੇ ਦੀ ਪਕੜ ਨਹੀਂ ਹੈ।
➡️ਸਿਨੇਮੇਟੋਗ੍ਰਾਫ਼ਰੀ ਕੋਰੀਓਗ੍ਰਾਫ਼ਰੀ-ਕਾਸਟੀਊਮ 👌
——
ਫ਼ਿਲਮ ਦੇ ਕੰਟੈਂਟ ਮੁਤਾਬਕ ਪਰਦੇ ਤੇ ਇਸ ਦੀ ਅਮੀਰੀ ਵਿਖਾਉਣ ਵਿਚ ਯੋਗਦਾਨ ਪਾਉਣ ਵਾਲੇ ‘ਪੀਪੀਸੀ ਚਕਰਾਵਰਤੀ’ ਜਿਹਨਾਂ ਨੇ
ਸੁੰਦਰ ਨਜ਼ਾਰਿਆਂ
ਭਰਪੂਰ ਸਿਨੇਮੇਟੋਗ੍ਰਾਫ਼ੀ ਕੀਤੀ,’ਦੇਵੰਗ ਦੇਸਾਈ ਅਤੇ ਅਰਵਿੰਦਰ ਠਾਕੁਰ’ ਨੇ
ਗੀਤਾਂ ਨੂੰ ਦਰਸ਼ਕਾਂ ਦੀਆਂ ਅੱਖਾਂ ‘ਚ ਵਸਾਉਣ ਵਾਲੀ ਸ਼ਾਨਦਾਰ ਕੋਰੀਓਗ੍ਰਾਫ਼ਰੀ ਕੀਤੀ ਅਤੇ ਫਿਲਮੀ ਸਮੇਂ ਦੀ ਸਥਾਪਿਤੀ ਲਈ ‘ਨਵਦੀਪ ਅਗਰੋਇਆ’ ਨੇ ਇੰਟੈਲੀਜੈਂਟ ਡਰੈੱਸ ਡਿਜਾਇਨਿੰਗ ਕਰ ਕੇ ਆਪਣੀ ਮੋਹਰ ਲਗਾਈ, ਇਹ ਲੋਕ ਵੀ ਬਰਾਬਰ ਦੀ ਪ੍ਰਸ਼ੰਸਾ ਦੇ ਹੱਕਦਾਰ ਹਨ।
➡️ਦੋਸਤੋ ਜਿੱਥੇ ਉਪਰੋਕਤ ਸਾਰੀਆਂ ਸਿਫਤਾਂ ਫ਼ਿਲਮ ਨੂੰ ਇਕ ਮਜਬੂਤ ਅਤੇ ਸਾਰਥਕ ਪੰਜਾਬੀ ਸਿਨੇਮਾ ਦੀ ਸਾਫ-ਸੁਥਰੀ ਪੇਸ਼ਕਾਰੀ ਦੀ ਗਵਾਹੀ ਭਰ ਕੇ ਵੇਖਣਯੋਗ ਬਣਾਉਂਦੀਆਂ ਹਨ, ਉਥੇ ਫ਼ਿਲਮ ਦੀਆਂ ਕੁਝ ਕਮਜ਼ੋਰੀਆਂ ਦਾ ਜ਼ਿਕਰ ਵੀ ਤੁਹਾਨੂੰ ਸ਼ਾਇਦ ਇਸੇ ਸਮੀਖਿਆ ਵਿਚ ਕਿਤੇ-ਕਿਤੇ ਮਿਲੇ ਤਾਂ ਕਿ ਸਾਡਾ ਸਿਨੇਮੇ ਦੀ ਹੋਰ ਮਜਬੂਤੀ ਲਈ ਲੇਖਕ-ਨਿਰਦੇਸ਼ਕ ਫ਼ਿਲਮ ਦੀ ਮੇਕਿੰਗ ਵੇਲੇ ਅੱਗੋਂ ਫ਼ਿਲਮ ਦੇ ਇਕ-ਇਕ ਪਹਿਲੂ ਨੂੰ ਬਰਾਬਰ ਦਾ ਮਜਬੂਤ ਦਰਜਾ ਦਿੰਦੇ ਹੋਏ ਮੌਜੂਦਾ ਦਰਸ਼ਕ ਵਰਗ ਦੀ ਸਿਨੇਮਾ ਸੋਚ ਨੂੰ ਵੀਂ ਹੋਰ ਮਜਬੂਤੀ ਰਾਹੀਂ ਨਾਲ ਲੈ ਕੇ ਤੁਰਨ।
➡️ਕਿਉਂਕਿ ਕਿਸੇ ਵੀ ਫ਼ਿਲਮ ਦੀ ਨਿਰਪੱਖ ਸਮੀਖਿਆ ਹਮੇਸ਼ਾ ਦੋ ਪੱਖਾਂ ‘ਚ ਬਿਆਨ ਕੀਤੀ ਜਾਂਦੀ ਹੈ। ਫ਼ਿਲਮ ਦਾ ਮਜਬੂਤ ਪੱਖ ਤੇ ਕਮਜ਼ੋਰ ਪੱਖ ਅਤੇ ਦੋਨਾਂ ਨੂੰ ਖੁੱਲ੍ਹੇ ਦਿਲੀ ਪ੍ਰਵਾਨ ਕਰਨਾ ਤੁਹਾਡੀ ਕ੍ਰਿਏਵਿਟੀ ਨੂੰ ਹੋਰ ਨਿਖਾਰਨ ਵਿਚ ਸਹਾਈ ਹੁੰਦਾ ਹੈ। ਬਤੌਰ ਫ਼ਿਲਮ ਆਲੋਚਕ ਜਿੱਥੇ ਅਸੀਂ ਆਪਣੇ ਪਾਠਕਾਂ ਦੀ ਕਸੌਟੀ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਦੇ ਹਾਂ ਓਥੇ ਸਾਨੂੰ ਇਹ ਵੀ ਖਿਆਲ ਰੱਖਣਾ ਪੈਂਦਾ ਹੈ ਕਿ ਜਿੱਥੇ ਕਿਤੇ ‘ਰਾਵੀ ਜੇ ਕੰਢੇ’ ਫ਼ਿਲਮ ਵਰਗਾ ਚੰਗਾ ਸਿਨੇਮਾ ਨਜ਼ਰੀਂ ਪਵੇ ਤਾਂ ਛੋਟੀਆਂ-ਮੋਟੀਆਂ ਕਮਜ਼ੋਰੀਆਂ ਨੂੰ ਅੱਖੋਂ ਪਰ੍ਹੇ ਕਰ ਦਿੱਤਾ ਜਾਵੇ ਤਾਂ ਕਿ ਚੰਗਾ ਸਿਨੇਮਾ ਪੇਸ਼ ਕਰਨ ਵਾਲਿਆਂ ਦੀ ਹੌਸਲਾ ਅਫਜ਼ਾਈ ਹੋ ਸਕੇ।
➡️ਫ਼ਿਲਮ ਦੇ ਜੌਨਰ/ਕਹਾਣੀ/ਵਿਸ਼ਾ-ਵਸਤੂ ਤੇ ਇਕ ਨਜ਼ਰ!
—–
➡️ਹੁਣ ਜਦੋਂ ਅਸੀਂ ਕਿਸੇ ਫ਼ਿਲਮ ਦਾ ਜੌਨਰ ਚੁਣਦੇ ਹਾਂ ਤਾਂ ਸਾਨੂੰ ਇਹ ਧਿਆਨ ਵਿਚ ਰੱਖਣਾ ਪੈਂਦਾ ਹੈ ਕਿ ਇਹ ਫ਼ਿਲਮ ਕਿਹੜੇ ਦਰਸ਼ਕ ਵਰਗ ਨੂੰ ਸਿਨੇਮਾ ਘਰਾਂ ਵੱਲ ਆਕਰਸ਼ਿਤ ਕਰੇਗੀ ? ਕੀ ਇਹ ਫ਼ਿਲਮ ਹਰ ਵਰਗ ਦੇ ਦਰਸ਼ਕ ਨੂੰ ਪਸੰਦ ਆਵੇਗੀ ਜਾਂ ਜਿਹੜੇ ਸਮੇਂ ਅਤੇ ਜਿਹੜੇ ਵਰਗ ਨਾਲ ਤਾਲੁਕ ਰੱਖਦੀ ਹੋਵੇ ਉਹਨਾਂ ਤੱਕ ਦੀ ਹੀ ਪਸੰਦ ਕੀਤੀ ਬਣੇਗੀ !
ਜਿਵੇਂ ਕਿ ਇਹ ਫ਼ਿਲਮ ਇਕ ਪੀਰੀਅਡ ਨੁਮਾ ਫ਼ਿਲਮ ਦੇ ਰੂਪ ਵਿਚ ਨਜ਼ਰ ਆਉਂਦੀ ਹੈ, ਦਾ ਅੱਜ ਦੀ ਪੀੜੀ ਅਤੇ ਮੌਜੂਦਾ ਦਰਸ਼ਕ ਵਰਗ ਨਾਲ ਨਾਤਾ ਇਸ ਫ਼ਿਲਮ ਵਿਚਲੇ ਪ੍ਰੇਮ ਪ੍ਰਸੰਗ, ਸਮਾਜਿਕ-ਪਰਿਵਾਰਕ ਕਦਰਾ-ਕੀਮਤਾਂ ਅਤੇ ਵਿਰਾਸਤੀ ਨਾਲ ਭਾਵਨਾਤਮਕ ਤੌਰ ਤੇ ਤਾਂ ਜੁੜਿਆ ਨਜ਼ਰ ਆਉਂਦਾ ਪਰ ਮੌਜੂਦਾ ਸਮੇਂ ਦਾ ਬਹੁਤਾ ਹਾਣੀ ਨਹੀਂ ਲੱਗਦਾ।
➡️ਬੇਸ਼ਕ ਅਜਿਹੇ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਅੱਜ ਵੀ ਸਾਦਗੀ ਦਾ ਜੀਵਨ ਬਤੀਤ ਕਰਦੇ ਹੋਏ ਆਪਣੇ ਸੱਭਿਆਚਾਰਕ ਰੀਤੀ ਰਿਵਾਜਾਂ ਨੂੰ ਸਾਂਭੀ ਬੈਠੇ ਹਨ ਅਤੇ ਇਹ ਵੀ ਹੋ ਸਕਦਾ ਹੈ ਮਾਡਰਨਿਜ਼ਮ ਮੁਤਾਬਕ ਜ਼ਿਆਦਾ ਅਪਡੇਟਡ ਨਾ ਹੋਣ ਪਰ ਫਿਰ ਵੀ ਇਸ ਫ਼ਿਲਮ ਦੇ ਵਿਸ਼ੇ ਅਤੇ ਕਹਾਣੀ ਮੁਤਾਬਕ ਫ਼ਿਲਮ ਦਾ ਅਧਾਰ ਬਣੀਆਂ ਫ਼ਿਲਮ ਵਿਚਲੀਆਂ ਜ਼ਿਆਦਾਤਰ ਘਟਨਾਵਾਂ ਨੂੰ ਅਸੀਂ ਪਿੱਛੇ ਛੱਡ ਆਏ ਹਾਂ।
➡️👌ਬਾਕੀ ਇਸਨੂੰ ਅਸੀਂ ਇਕ ਸ਼ਾਹਕਾਰ ਸਿਨੇਮਾ ਵੱਜੋਂ ਇਕ ਪੀਰੀਅਡ ਦਸਤਾਵੇਜ਼ ਨਜ਼ਰ ਨਾਲ ਜ਼ਰੂਰ ਵੇਖਣ ਦੀ ਸਭ ਨੂੰ ਸਲਾਹ ਦਿਆਂਗੇ ਕਿਉਂਕਿ ਇਸ ਨੂੰ ਬੜੀ ਸ਼ਿੱਦਤ,ਮਜਬੂਤੀ ਅਤੇ ਦਿਲਕਸ਼ ਅੰਦਾਜ਼ ਨਾਲ ਪੇਸ਼ ਕੀਤਾ ਗਿਆ ਹੈ।
➡️ਇਕ ਨਜ਼ਰ ਕਲਾਕਾਰਾਂ ਦੀ ਜ਼ਬਰਦਸਤ ਪ੍ਰਫੋਰਮੈਂਸ ਵੱਲ !
——
ਪਕੰਜ ਕਪੂਰ👌
——
ਫ਼ਿਲਮ ਵਿਚਲੇ ਸਭ ਤੋਂ ਆਕਰਸ਼ਕ ਕਰੈਕਟ ਚਿਹਰੇ ਪਕੰਜ ਕਪੂਰ, ਜਿਹਨਾਂ ਦੀ 35 ਸਾਲ ਬਾਅਦ ਪੰਜਾਬੀ ਪਰਦੇ ਤੇ ਵਾਪਸੀ ਹੋਈ ਹੈ ਨੂੰ, ਹਰ ਕੋਈ ਵੇਖਣ ਲਈ ਉਤਸੁਕ ਸੀ ਤਾਂ ਉਹ ਆਪਣੇ ਬਾਕਮਾਲ ਅਭਿਨੈ ਅਤੇ ਦਿਲਕਸ਼ ਪੰਜਾਬੀ ਡਾਇਲਾਗ ਅਦਾਇਗੀ ਪੱਖੋਂ ਦਰਸ਼ਕਾਂ ਦੀ ਕਸੌਟੀ ਤੇ ਪੂਰੀ ਤਰਾਂ ਖਰੇ ਉਤਰੇ, ਜਿਸ ਨਾਲ ਨਿਰਦੇਸ਼ਕ ਦੀ ਇਹ ਚੋਣ ਸਹੀ ਫੈਸਲਾ ਸਿੱਧ ਹੁੰਦੀ ਹੈ।
➡️ਸੰਦੀਪ ਕੌਰ ਸਿੱਧੂ👌
——–
ਫ਼ਿਲਮ ਦੇ ਪਹਿਲੇ ਭਾਗ ਵਿਚ ਜਿੱਥੇ ਸਾਰੇ ਨਵੇਂ ਪੁਰਾਣੇ ਚਿਹਰਿਆਂ ਦੇ ਤਾਰੁਫ ਨਾਲ ਉਹਨਾਂ ਨੂੰ ਐਸਟੈਬਲਿਸ਼ ਕੀਤਾ ਜਾ ਰਿਹਾ ਸੀ ਓਥੇ ਫ਼ਿਲਮ ਦੀ ਲੀਡ ਅਦਾਕਾਰਾ ਸੰਦੀਪ ਕੌਰ ਸਿੱਧੂ, ਜੋ ਕਿ ਨਿਰਮਾਤਾ ਵੀ ਹੈ ਅਤੇ ਕਾਫੀ ਸੰਘਰਸ਼ ਤੋਂ ਬਾਅਦ ਇਸ ਮੁਕਾਮ ਤੇ ਪਹੁੰਚੀ ਹੈ।
ਉਸ ਨੇ ਇਸ ਫ਼ਿਲਮ ਵਿਚ ਇਕ ਜ਼ਬਰਦਸਤ ਅਦਾਕਾਰਾ ਹੋਣ ਦਾ ਲੋਹਾ ਆਪਣੀ ਢੁਕਵੀਂ ਅਭਿਨੈ ਪੇਸ਼ਕਾਰੀ ਰਾਹੀਂ ਮਨਵਾਂ ਕੇ ਸਿਨੇਮਾ ਹਾਲ ‘ਚ ਬੈਠੇ ਦਰਸ਼ਕਾਂ ਵਿਚ ਆਪਣੀ ਜਗਾਹ ਬਣਾਈ ਨਜ਼ਰ ਆਉਂਦੀ ਹੈ।
➡️👌ਬਾਕੀ ਰਵਾਇਤਨ ਨਾਮੀ ਕਲਾਕਾਰਾਂ ਤੋਂ ਇਲਾਵਾ ਜਿੱਥੇ ਧੀਰਜ ਕੁਮਾਰ ਆਪਣੇ ਅਭਿਨੈ ਨਾਲ ਦਰਸ਼ਕਾਂ ਨੂੰ ਕੀਲਦਾ ਹੈ, ਓਥੇ ਨਵਦੀਪ ਕਲੇਰ ਆਪਣੀ ਵਿਲੱਖਣ ਅਦਾਕਾਰੀ ਨਾਲ ਦਰਸ਼ਕਾਂ ਨੂੰ ਆਪਣਾ ਤਾਰੁਫ ਕਰਵਾਉਂਦਾ ਹੈ।
➡️ਇੱਥੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਪਹਿਲੇ ਭਾਗ ਨੂੰ ਹੋਰ ਦਿਲਚਸਪ ਬਨਾਉਣ ਲਈ ਧੀਰਜ ਅਤੇ ਸੰਦੀਪ ਦਾ ਪ੍ਰੇਮ ਪ੍ਰਸੰਗ ਹੋਰ ਜ਼ਿਆਦਾ ਐਸਟੈਬਲਿਸ਼ ਕਰਨ ਦੀ ਲੇਖਕ-ਨਿਰਦੇਸ਼ਕ ਕੋਲ ਗੁੰਜਾਇਸ਼ ਸੀ,ਜਿਸ ਨਾਲ ਪਹਿਲੇ ਹਿੱਸੇ ਦਾ ਸਕਰੀਨ ਪਲੇਅ ਹੋਰ ਬੱਝਵਾਂ ਅਤੇ ਦਿਲਚਸਪ ਹੋ ਜਾਣਾ ਸੀ।
➡️ਵਿਸ਼ੇਸ਼👍
ਇੱਥੇ ਫ਼ਿਲਮ ਨਿਰਦੇਸ਼ਕ ਦੇ ਹੱਕ ਵਿਚ ਇਕ ਖਾਸ ਗੱਲ ਹੋਰ ਵੀ ਭੁਗਤਦੀ ਹੈ ਕਿ ਛੋਟੇ-ਛੋਟੇ ਰੋਲਾਂ ਵਿਚ (ਇਕ-ਅੱਧੇ ਨੂੰ ਛੱਡ ਕੇ) ਬਾਕੀ ਸਾਰੇ ਵੱਡੇ ਕਰੈਕਟਰ ਚਿਹਰਿਆਂ ਨੂੰ ਬਖੂਬੀ ਫਿੱਟ ਕੀਤਾ ਗਿਆ ਹੈ ਜਦ ਕਿ ਇਹਨਾਂ ਦੀ ਥਾਂ ਘੱਟ ਨਜ਼ਰ ਆਉਣ ਵਾਲੇ ਜਾਂ ਨਵੇਂ ਪ੍ਰਪੱਕ ਅਦਾਕਾਰਾਂ ਕੋਲੋਂ ਵੀ ਇਹ ਰੋਲ ਕਰਵਾਏ ਜਾ ਸਕਦੇ ਸਨ ਕਿਉਂਕਿ ਅਸੀ ਕੰਟੈਂਟ ਤੇ ਖੇਡ ਰਹੇ ਸੀ ਨਾਂ ਕੇ ਵੱਡੇ ਨਾਮੀ ਚਿਹਰਿਆਂ ‘ਤੇ, ਪਰ ਫੇਰ ਨੀ ਹੈਰੀ ਭੱਟੀ ਨੇ ਸ਼ਾਇਦ ਫ਼ਿਲਮ ਦਾ ਕੈਨਵਸ ਹੋਰ ਉੱਚਾ ਵਿਖਾਉਣ ਅਤੇ ਇਹਨਾਂ ਦੇ ਛੋਟੇ ਰੋਲਾਂ ਨੂੰ ਯਾਦਗਾਰੀ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਵਿਚ ਇਹਨਾਂ ਦੀ ਚੋਣ ਕੀਤੀ ਹੈ।
➡️👌ਖੈਰ ! ਮੁੱਖ ਕਰੈਕਟ ਕਲਾਕਾਰਾਂ ਵਿਚ ਬੀ.ਐਨ.ਸ਼ਰਮਾ, ਸੁਖਵਿੰਦਰ ਚਾਹਲ, ਤਰਸੇਮ ਪੌਲ, ਗੁਰਪ੍ਰੀਤ ਭੰਗੂ,ਰੁਪਿੰਦਰ ਰੂਪੀ, ਸੀਮਾ ਕੌਸ਼ਲ, ਸੁਨੀਤਾ ਧੀਰ ਸੈਮੂਅਲ ਜੋਹ,ਪ੍ਰਕਾਸ਼ ਗਾਧੂ, ਨਗਿੰਦਰ ਗਾਖੜ,ਲੱਕੀ ਧਾਲੀਵਾਲ ਅਤੇ ਸਾਹਬ ਸਿੰਘ ਆਦਿ ਸਭ ਨੇ ਆਪੋ-ਆਪਣੀ ਅਭਿਨੈ ਦਾ ਬਾਖੂਬੀ ਪ੍ਰਦਰਸ਼ਨ ਕੀਤਾ।
➡️👌ਇਸ ਤਰਾਂ ਬਾਕੀ ਨਵੀਆ ਯੰਗ ਲੀਡ ਅਦਾਕਾਰਾਂ ਅਰਵਿੰਦਰ ਕੌਰ,ਟੀਸ਼ਾ ਕੌਰ ਅਤੇ ਮਿਹਰ ਗਿੱਲ ਨੇ ਫ਼ਿਲਮ ਵਿਚ ਆਪਣਾ ਵਜੂਦ ਆਪਣੀ ਪ੍ਰਫੋਰਮੈਂਸ ਨਾਲ ਮਜਬੂਤ ਕਰ ਕੇ ਵਿਖਾਇਆ ਕੀਤਾ ਹੈ।
➡️ਫਿਲਮ ਦਾ ਇਕ ਹੋਰ ਜ਼ਿਕਰਯੋਗ ਪੱਖ!👍
ਹਰੀਸ਼ ਵਰਮਾ/ਪਕੰਜ ਕਪੂਰ👌
———–
ਹੁਣ ਜਦੋਂ ਅੰਤਰਾਲ ਤੋਂ ਬਾਅਦ ਫ਼ਿਲਮ ਵਿਚ ਸਾਡੇ ਪੰਜਾਬੀ ਸਿਨੇਮਾ ਦੇ ਡਾਇਮੰਡ ਅਦਾਕਾਰ-ਹਰੀਸ਼ ਵਰਮਾ ਦੀ ਐਂਟਰੀ ਹੁੰਦੀ ਤਾਂ (ਕਹਿ ਸਕਦੇ ਹਾਂ ਕਿ ਦੇਰ ਆਏ ਦਰੁਸਤ ਆਏ) ਅਤੇ ਪੰਕਜ ਕਪੂਰ ਦਾ ਇਕ ਹੋਰ ਦਿਲਚਸਪ ਰੂਪ ਸਾਹਮਣੇ ਆਉਂਦਾ ਹੈ ਤਾਂ ਫ਼ਿਲਮ ਆਪਣੇ ਸਿਖ਼ਰ ਵੱਲ ਨੂੰ ਦੌੜਦੀ ਹੈ ਜਿੱਥੇ ਹਰੀਸ਼ ਵਰਮਾ ਫ਼ਿਲਮ ਦੇ ਹੀਰੋ ਵੱਜੋਂ ਆਪਣੀ ਹੋੰਦ ਅਤੇ ਅਭਿਨੈ ਦਾ ਲੋਹਾ ਮਨਵਾਉੰਦਾ ਹੋਇਆ ਦਰਸ਼ਕਾਂ ਦੀ ਵਾਹ ਵਾਹ ਬਟੋਰਦਾ ਹੈ ਓਥੇ ਪੰਕਜ ਕਪੂਰ ਦੀ ਅੰਬਰਾਂ ਨੂੰ ਛੂੰਹਦੀ ਚਰਿੱਤਰ ਅਦਾਕਾਰੀ ਫਿਰ ਤੋਂ ਜਸਟੀਫਾਈ ਕਰਦੀ ਹੈ ਕਿ ਆਖ਼ਰ ਇਸ ਰੋਲ ਲਈ ਪਕੰਜ ਕਪੂਰ ਹੋਰਾਂ ਨੂੰ ਹੀ ਕਿਉਂ ਚੁਣਿਆ ਗਿਆ ! 👍ਜਿੱਥੇ ਦਰਸ਼ਕ ਸਿਨੇਮਾ ਹਾਲ ਵਿਚ ਉਠ ਕੇ ਤਾੜੀਆਂ ਮਾਰਨ ਲਈ ਮਜਬੂਰ ਹੁੰਦਾ ਹੈ!👌
➡️ਅਰਵਿੰਦਰ ਕੌਰ👌
——-
ਇੱਥੇ ਫ਼ਿਲਮ ਦੀ ਦੂਜੀ ਖੂਬਸੂਰਤ ਅਤੇ ਅਭਿਨੈ ਪੱਖੋਂ ਸ਼ਾਨਦਾਰ ਹੀਰੋਈਨ ਅਦਾਕਾਰਾ ਅਰਵਿੰਦ ਕੌਰ ਦਾ ਜ਼ਿਕਰ ਵੀ ਜ਼ਰੂਰੀ ਹੈ ਜੋ ਕਿ ਹਰੀਸ਼ ਵਰਮਾ ਦੇ ਆਪੋਜ਼ਿਟ ਹੈ।ਜੇ ਫ਼ਿਲਮ ਵਿਚ ਦੋਨਾਂ ਦੀ ਲਵ ਸਟੋਰੀ ਨੂੰ ਕਹਾਣੀ ਮੁਤਾਬਕ ਸਿਬੋਲੀਕਲੀ ਹੋਰ ਐਸਟੈਬਲਿਸ਼ ਕੀਤਾ ਜਾਂਦਾ ਤਾਂ ਇਸ ਦਾ ਕ੍ਰੈਡਿਟ ਇਸ ਅਦਾਕਾਰਾ ਦੇ ਨਾਲ-ਨਾਲ ਨਿਰਦੇਸ਼ਕ ਅਤੇ ਫ਼ਿਲਮ ਦੀ ਹੋਰ ਦਿਲਚਸਪ ਮਜਬੂਤੀ ਨੂੰ ਵੀ ਜਾਂਦਾ, ਜੋ ਕਿ ਫ਼ਿਲਮ ਦੇ ਇਸ ਹਿੱਸੇ ਦਾ ਥੋੜਾ ਜਿਹਾ ਵੀਕ ਪੱਖ ਮਹਿਸੂਸ ਹੋਇਆ ਅਤੇ ਇਸ ਨੂੰ ਵੀ ਸੁਧਾਰਨ ਦੀ ਗੁੰਜਾਇਸ਼ ਲੇਖਕ-ਨਿਰਦੇਸ਼ਕ ਕੋਲ ਮੌਜੂਦ ਸੀ।
➡️ਖੈਰ ! ਓਵਰਆਲ ਆਲ ਇਜ਼ ਗੁੱਡ। 👍👌👍👌
——-
ਉਮੀਦ ਹੈ ਕਿ ਜੇ.ਐਸ.ਆਰ.ਪੀ ਰੂਹ ਪ੍ਰੋਡਕਸ਼ਨ ਦੀ ਇਹ ਰੂਹਦਾਰ ਪੇਸ਼ਕਾਰੀ ਸਿਨੇ ਪ੍ਰੇਮੀਆਂ ਨੂੰ ਜ਼ਰੂਰ ਪਸੰਦ ਆਵੇਗੀ।
➡️ਮੇਰੇ ਵੱਲੋਂ ਇਹ ਫ਼ਿਲਮ ਸਾਰੇ ਪੰਜਾਬੀ ਸਿਨੇਮਾ ਜਗਤ ਅਤੇ ਆਮ ਦਰਸ਼ਕ ਨੂੰ ਵੇਖਣ ਲਈ ਸਿਫਾਰਸ਼ ਹੈ ਕਿਉਂਕਿ ਇਹ ਪੂਰੀ ਤਰਾਂ ਪੈਸਾ ਵਸੂਲ ਫ਼ਿਲਮ ਹੋਣ ਦੇ ਨਾਲ-ਨਾਲ ਪੰਜਾਬੀ ਸਿਨੇਮਾ ਦੀਆਂ ਖੂਬਸੂਰਤ ਫ਼ਿਲਮਾਂ ਦੀ ਲਾਇਬ੍ਰੇਰੀ ਵਿਚ ਵੀ ਆਪਣਾ ਅਹਿਮ ਥਾਂ ਬਣਾਉਣ ਵਿਚ ਵੀ ਕਾਮਯਾਬ ਹੋਈ ਹੈ,ਜਿਸ ਲਈ ਸਾਰੀ ਟੀਮ ਨੂੰ ਪੰਜਾਬੀ ਸਕਰੀਨ ਵੱਲੋਂ
ਢੇਰ ਸਾਰੀਆਂ ਵਧਾਈਆਂ ਅਤੇ ਸੋਹਣੇ ਭਵਿੱਖ ਲਈ ਸ਼ੁੱਭ ਇੱਛਾਵਾਂ।🎉🎉♥️♥️

Comments & Suggestions

Comments & Suggestions

About the author

Daljit Arora

WP2Social Auto Publish Powered By : XYZScripts.com