Articles & Interviews

ਰਿਲੀਜ਼ ਲਈ ਤਿਆਰ,ਸੀਮਾ ਕੌਸ਼ਲ ਅਭਿਨੀਤ ਲਘੂ ਫ਼ਿਲਮ “ਤਿਆਗ” !

Written by Paramjit faridkot

(16 ਅਕਤੂਬਰ, ਪੰ.ਸ. ਵਿਸ਼ੇਸ:)ਪੰਜਾਬੀ ਸਿਨੇਮਾ, ਲਘੂ ਫ਼ਿਲਮਜ਼ ਅਤੇ ਵੈੱਬ ਸੀਰੀਜ਼ ਦੇ ਖੇਤਰ ਵਿੱਚ ਕਈ ਨਿਰਮਾਤਾ ਅਤੇ ਨਿਰਦੇਸ਼ਕ ਇਨ੍ਹੀਂ ਦਿਨੀਂ ਅਲਹਦਾ ਕੋਸ਼ਿਸਾਂ ਨੂੰ ਅੰਜ਼ਾਮ ਦੇਣ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ ਅਤੇ ਕੀਤੇ ਜਾ ਰਹੇ ਇੰਨ੍ਹਾਂ ਹੀ ਸਾਰਥਿਕ ਯਤਨਾਂ ਦੀ ਲੜੀ ਵਜੋਂ ਸਾਹਮਣੇ ਆਉਣ ਜਾ ਰਹੀ ਪੰਜਾਬੀ ਲਘੂ ਫ਼ਿਲਮ ‘ਤਿਆਗ’, ਜੋ ਜਲਦ ਹੀ ਸੋਸ਼ਲ ਪਲੇਟਫ਼ਾਰਮ ‘ਸਬਕੁਜ’ ਉੱਪਰ ਰਿਲੀਜ਼ ਹੋਣ ਜਾ ਰਹੀ ਹੈ । ‘ਸਬਕੁਜ’ ਫ਼ਿਲਮਜ਼ ਅਤੇ ਪ੍ਰੋਡਕਸ਼ਨ ਕੈਨੇਡਾ ਦੇ ਬੈਨਰ ਹੇਠ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫ਼ਿਲਮ ਦਾ ਨਿਰਮਾਣ ਹਰਪਵਨਵੀਰ ਸਿੰਘ ਅਤੇ ਹਰਮਨਵੀਰ ਸਿੰਘ ,ਜਦਕਿ ਨਿਰਦੇਸ਼ਨ ਸਰਵਜੀਤ ਖੇੜਾ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਪੀ.ਟੀ.ਸੀ. ‘ਤੇ ਕਈ ਬਾਕਸ-ਆਫਿਸ ਲਈ ਕਈ ਬੇਹਤਰੀਣ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ । ਮੇਨ ਸਟ੍ਰੀਮ ਫ਼ਿਲਮਾਂ ਤੋਂ ਬਿਲਕੁਲ ਹੱਟ ਕੇ ਬਣਾਈ ਗਈ ਇਸ ਭਾਵਨਾਤਮਕ ਫ਼ਿਲਮ ਦੇ ਥੀਮ ਸਬੰਧੀ ਜਾਣਕਾਰੀ ਸਾਂਝਾ ਕਰਦਿਆਂ ਨਿਰਮਾਣ ਟੀਮ ਨੇ ਦੱਸਿਆ ਕਿ ਮਾਂ ਅਤੇ ਪੁੱਤ ਦੇ ਪਿਆਰ ਅਤੇ ਬਲਿਦਾਨ ਦੀ ਗੱਲ ਕਰਦੀ ਇਸ ਫ਼ਿਲਮ ਵਿਚ ਪੰਜਾਬੀ ਸਿਨੇਮਾਂ ਦੀ ਮੰਝੀ ਹੋਈ ਅਦਾਕਾਰਾ ਸੀਮਾ ਕੌਸ਼ਲ ਵੱਲੋਂ ਲੀਡ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਤੋਂ ਇਲਾਵਾ ਪਾਲੀ ਸੰਧੂ, ਮਨਪ੍ਰੀਤ ਮਾਨ, ਬਿੰਦੂ ਭੁੱਲਰ, ਸਤਵੰਤ ਸਿੰਘ, ਪ੍ਰੀਤ ਸਿੰਘ, ਹਰਵਿੰਦਰ ਹੈਰੀ ਵੀ ਮਹੱਤਵਪੂਰਨ ਕਿਰਦਾਰਾਂ ਵਿਚ ਨਜ਼ਰ ਆਉਣਗੇ । ਸਮਾਜਿਕ ਸਰੋਕਾਰਾਂ ਨਾਲ ਜੁੜੀ ਅਤੇ ਮਾਂ ਦੀਆਂ ਆਪਣੇ ਪੁੱਤ ਪ੍ਰਤੀ ਹਮੇਸ਼ਾ ਰਹਿਣ ਵਾਲੀਆਂ ਕੋਮਲ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਇਹ ਫ਼ਿਲਮ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਦੇ ਤਾਣੇ -ਬਾਣੇ ਅਧੀਨ ਬੁਣੀ ਗਈ ਹੈ, ਜਿਸ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਪੁੱਤ ਨਾਲਾਇਕੀ ਜਾਂ ਫਿਰ ਕੋਈ ਗਲਤੀ ਵੀ ਕਰ ਜਾਵੇ ਤਾਂ ਮਾਂ ਉਸ ਦੇ ਔਗੁਣਾਂ ਅਤੇ ਹੋਈਆਂ ਭੁੱਲਾਂ ਨੂੰ ਆਪਣੇ ਸਿਰ ਲੈਣੋ ਅਤੇ ਆਪਾ ਤੱਕ ਵਾਰ ਜਾਣ ਤੋਂ ਵੀ ਪਿੱਛੇ ਨਹੀ ਹੱਟਦੀ । ਪੰਜਾਬ ਦੇ ਮੁਹਾਲੀ-ਖਰੜ ਆਸਪਾਸ ਫ਼ਿਲਮਾਈ ਗਈ ਇਹ ਫ਼ਿਲਮ 29 ਅਕਤੂਬਰ ਨੂੰ ‘ਸਬਕੁਜ’ ਸੋਸ਼ਲ ਪਲੇਟਫ਼ਾਰਮ ਉੱਪਰ ਸਟਰੀਮ ਹੋਣ ਜਾ ਰਹੀ ਹੈ, ਜਿਸ ਦਾ ਟ੍ਰੇਲਰ ਵੀ ਜਲਦ ਜਾਰੀ ਹੋਣ ਜਾ ਰਿਹਾ ਹੈ ।

Comments & Suggestions

Comments & Suggestions

About the author

Paramjit faridkot