ਫ਼ਿਲਮ ਸਮੀਖਿਆ
ਜਦੋ ਕਿਸੇ ਫ਼ਿਲਮ ਦੇ ਲੇਖਕ-ਨਿਰਦੇਸ਼ਕ, ਕਲਾਕਾਰਾਂ ਦੀ ਭੀੜ ਵਿਚ ਗਵਾਚੇ ਨਜ਼ਰ ਆਉਣ ਤਾਂ ਨਾ ਉਸ ਫ਼ਿਲਮ ਚੋਂ ਕਹਾਣੀ ਦੀ ਉਮੀਦ ਕੀਤੀ ਜਾ ਸਕਦੀ ਹੈ, ਨਾ ਫ਼ਿਲਮ ਦਾ ਜੌਨਰ ਸਮਝ ਆਉਂਦਾ ਹੈ ਤੇ ਨਾ ਹੀ ਨਿਰਦੇਸ਼ਕ ਦਾ ਕੋਈ ਹੁਨਰ ! ?
ਬਾਕੀ ਰਹੀ ਗੱਲ ਫ਼ਿਲਮ ਵਿਚਲੇ ਸੰਵਾਦਾਂ ਦੀ ਤਾਂ ਜੇ ਕੋਈ ਤੀਵੀਂ ਆਪਣੇ ਘਰਵਾਲੇ ਨੂੰ ਘਟੀਆ ਸ਼ਬਦਾਵਲੀ ਰਾਹੀ ਬੁਲਾ ਕੇ ਸਿਰਫ ਕੁੜੀਆਂ ਹੀ ਜੰਮਣ ਦੇ ਨੁਕਸ ਰੂਪੀ ਉਲਾਂਭੇ ਦਿੰਦੀ ਸੁਣੀ ਜਾਏ ਤਾਂ ਬਾਕੀ ਅੰਦਾਜ਼ਾ ਫ਼ਿਲਮ ਬਾਰੇ ਆਪ ਹੀ ਲਾ ਲਓ ?!
ਕਾਮੇਡੀ ਦੇ ਨਾਮ ਤੇ, ਨਾ ਕਿਸੇ ਦੀ ਉਮਰ ਦਾ ਲਿਹਾਜ਼, ਨਾ ਕਿਸੇ ਰਿਸ਼ਤੇ ਦਾ ਲਿਹਾਜ਼, ਜਿਹੜਾ ਮਰਜ਼ੀ, ਜਿੰਨੂੰ, ਜੋ ਮਰਜ਼ੀ ਬੋਲੀ ਜਾਏ।!?
ਪੰਜਾਬ ਦੇ ਕਿਸੇ ਪਿੰਡ-ਸ਼ਹਿਰ ਵਿਚ ਤਾਂ ਇਸ ਤਰਾਂ ਬਿਲਕੁਲ ਨਹੀਂ ਹੁੰਦਾ, ਜੇ ਰਾਜਸਥਾਨ ‘ਚ ਹੁੰਦਾ ਹੋਵੇ ਤਾਂ ਪਤਾ ਨਹੀਂ !?
ਅਸਲ ‘ਚ ਸੱਭਿਆਚਾਰ ਵਿਖਾਉਣ ਦੇ ਨਾਮ ਤੇ ਪੇਂਡੂ ਸੱਭਿਅਤਾ ਅਤੇ ਰਿਸ਼ਤਿਆਂ ਦੀ ਮਰਿਆਦਾ ਭੰਗ ਕਰਨ ਤੇ ਤੁਲੇ ਹੋਏ ਨੇ ਇਹੋ ਜਿਹੇ ਲੇਖਕ-ਨਿਰਦੇਸ਼ਕ। ਸਭ ਭਰਮ ਭੁਲੇਖੇ ਨੇ ਵੱਡੇ ਨਾਵਾਂ ਦੇ।!
ਜੇ ਚਾਅ ਚਾਅ ਵਿਚ ਇਹਨਾਂ ਦੀ ਪਹਿਲੀ ਫ਼ਿਲਮ ਨੂੰ ਨੈਸ਼ਨਲ ਐਵਾਰਡ ਦੇਣ ਵਾਲੀ ਕਮੇਟੀ ਇਹ ਫ਼ਿਲਮ ਵੀ ਵੇਖ ਲਵੇ ਤਾਂ ਸ਼ਾਇਦ ਪਹਿਲਾਂ ਅਵਾਰਡ ਵੀ ਵਾਪਸ ਮੰਗਣ ਬਾਰੇ ਸੋਚਣ ਲੱਗ ਪਵੇ !?
ਮੈਨੂੰ ਤਾਂ ਅੱਜ-ਕੱਲ੍ਹ ਐਮੀ ਵਿਰਕ ਦੀਆਂ ਇਕੋ ਜਿਹੇ ਕਿਰਦਾਰਾਂ ਵਾਲੀਆਂ ਫ਼ਿਲਮਾਂ ਵੇਖ ਕੇ ਹੈਰਾਨੀ ਹੋ ਰਹੀ ਹੈ ਕਿ ਕਿਸਮਤ,ਹਰਜੀਤਾ ਤੇ ਹੋਰ ਵੀ ਕਈ ਸ਼ਾਨਦਾਰ ਫ਼ਿਲਮਾਂ ਦਾ ਹੀਰੋ ਨਾ ਤਾਂ ਆਪਣੀ ਇਮੇਜ ਦਾ ਖਿਆਲ ਰੱਖ ਰਿਹਾ ਹੈ ਅਤੇ ਨਾ ਹੀ ਆਪਣੇ ਚਾਹੁਣ ਵਾਲਿਆਂ ਦੀ ਪ੍ਰਵਾਹ ਕਰਦਾ ਲੱਗ ਰਿਹਾ ਹੈ!? ਪਹਿਲਾਂ ਤਾਜ਼ੀ-ਤਾਜ਼ੀ ਨਿੱਕਾ ਜੈਲਦਾਰ4 ਤੇ ਹੁਣ ਬਾਕੀ ਦਾ ਚਾਅ ਗੋਡੇ ਗੋਡੇ ਚਾਅ 2 ਨੇ ਪੂਰਾ ਕਰ ਤਾ!?
ਫ਼ਿਲਮ ਨੂੰ ਦਰਸ਼ਕਾਂ ਦਾ ਰਿਸਪਾਂਸ ਵੀ ਸੁਣ ਲਓ, ਅੰਮ੍ਰਿਤਸਰ ਦੇ ਜਿਹੜੇ ਥਿਏਟਰ ‘ਚ ਮੈਂ ਫ਼ਿਲਮ ਵੇਖੀ ਓਥੇ ਮੇਰੇ ਸਮੇਤ 10/11 ਲੋਕ ਹੀ ਨਜ਼ਰ ਆਏ, ਜਿਹਨਾਂ ਚੋਂ ਤਿੰਨ ਤਾਂ ਜੋੜੇ ਹੀ ਸਨ ਜਿਹੜੇ ਸਿਰਫ ਵਿਹਲੀ ਜਗਾਹ ਲੱਭਦੇ ਨੇ ! ਤੇ ਤਿੰਨ ਜਣੇ ਅੰਤਰਾਲ ਤੇ ਇਹ ਕਹਿ ਕੇ ਜਾਂਦੇ ਸੁਣੇ ਕਿ ਛੱਡ ਯਾਰ ਚਲੀਏ ! ? 
ਬਸ ਐਨੀ ਹੀ ਸਮੀਖਿਆ ਹੈ ਮੇਰੇ ਵੱਲੋਂ ਇਸ ਫ਼ਿਲਮ ਦੀ, ਹੋਰ ਸਮਾਂ ਨਹੀਂ ਦੇ ਸਕਦਾ ਪਹਿਲਾਂ ਹੀ ਢਾਈ ਘੰਟੇ ਫ਼ਿਲਮ ਨੂੰ ਦੇ ਬੈਠਾਂ ਹਾਂ,ਪੈਸੇ ਖਰਾਬ ਕਰਨ ਦੀ ਗੱਲ ਇਸ ਕਰ ਕੇ ਨਹੀਂ ਕਰਾਂਗਾ, ਕਿਉਕਿ ਇਹ ਮੇਰਾ ਫ਼ਿਲਮ ਨਿਰਮਾਤਾ ਜਾਂ ਪੰਜਾਬੀ ਸਿਨੇਮਾ ਲਈ ਯੋਗਦਾਨ ਸਮਝਿਆ ਜਾਵੇ। ਧੰਨਵਾਦ

