Articles & Interviews

ਵਿਚਾਰਨ ਯੋਗ-ਗੰਭੀਰ ਫ਼ਿਲਮੀ ਮੁੱਦਾ ਇੰਡੀਅਨ ਫ਼ਿਲਮ ਐਂਡ ਟੈਲੀਵਿਜ਼ਨ ਪ੍ਰੋਡਿਊਸਰ ਕਾਉਂਸਿਲ(IFTPC)

Written by Daljit Arora
ਵਿਚਾਰਨ ਯੋਗ-ਗੰਭੀਰ ਫ਼ਿਲਮੀ ਮੁੱਦਾ🎬❗️
ਇੰਡੀਅਨ ਫ਼ਿਲਮ ਐਂਡ ਟੈਲੀਵਿਜ਼ਨ ਪ੍ਰੋਡਿਊਸਰ ਕਾਉਂਸਿਲ(IFTPC)
ਵੱਲੋਂ ਕੁਝ ਸੋਸ਼ਲ ਮੀਡੀਆ ਇਨਫੁਲੈਂਸਰਾਂ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਉਹਨਾਂ ਉੱਤੇ ਸਿਵਲ ਅਤੇ ਕ੍ਰਿਮਿਨਲ ਮੁਕੱਦਮੇ ਚਲਾਉਣ ਲਈ ਕਾਨੂੰਨੀ ਰਾਏ ਲੈਣ ਬਾਰੇ ਉਹਨਾਂ ਦਾ ਫੈਸਲਾ ਕਿਸੇ ਹੱਦ ਤੱਕ ਠੀਕ ਵੀ ਹੈ ਕਿ ਕੁਝ ਅਖੌਤੀ ਮੀਡੀਆ ਦੇ ਲੋਕ ਅਕਸਰ ਪੈਸੇ ਨਾ ਮਿਲਣ ਤੇ ਫ਼ਿਲਮ ਨਿਰਮਾਤਾਵਾਂ ਨੂੰ ਉਹਨਾਂ ਦੇ ਪ੍ਰੋਜੈਕਟ ਅਗਾਊਂ ਖਰਾਬ ਕਰਨ ਦੀਆਂ ਐਕਸਟੋਰਸ਼ਨ ਨੁਮਾ ਧਮਕੀਆਂ ਦੇਣੋ ਗੁਰੇਜ਼ ਨਹੀਂ ਕਰਦੇ!? ਜਦੋਂ ਕਿ IFTPC ਅਸਲ ਫ਼ਿਲਮ ਪੱਤਰਕਾਰਾਂ/ਮੀਡੀਆ ਦੀ ਸਾਰਥਕ ਅਤੇ ਉਸਾਰੂ ਸਮੀਖਿਆ ਨੂੰ ਖਿੜੇ ਮੱਥੇ ਪ੍ਰਵਾਨ ਕਰਦੀ ਹੈ।
ਹੁਣ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਇਹਨਾਂ ਇਨਫੁਲੈਂਸਰਾਂ ਜਾਂ ਅਖੌਤੀ/ਝੋਲੀ ਚੁੱਕ ਕਿਸਮ ਦੇ ਫ਼ਿਲਮੀ ਪੱਤਰਕਾਰਾਂ/ਮੀਡੀਆ ਦੀ ਐਨੀ ਹਿੰਮਤ ਕਿਵੇ ਵਧੀ ਕਿ ਕਿਸੇ ਨਿਰਮਾਤਾ ਦੀ ਆਉਣ ਵਾਲੀ ਫ਼ਿਲਮ,ਗੀਤ ਜਾਂ ਟੀਵੀ ਸੀਰੀਅਲ/ਵੈੱਬਸੀਰੀਜ਼ ਨੂੰ ਖਰਾਬ ਕਰਨ ਦੀ ਕੋਸ਼ਿਸ ਕਰਨ ?
ਮੈਨੂੰ ਲੱਗਦੈ ਹੈ ਕਿ ਇਸ ਦੀ ਸ਼ੁਰੂਆਤ ਲਈ ਨਿਰਮਾਤਾ ਲੋਕ ਕਿਤੇ ਨਾ ਕਿਤੇ ਖੁਦ ਵੀ ਕਸੂਰਵਾਰ ਹਨ !? ਉਹ ਆਪਣੇ ਪ੍ਰੋਜੈਕਟਾਂ ਨੂੰ ਪ੍ਰਮੋਟ ਕਰਵਾਉਣ ਦੇ ਚੱਕਰ ਵਿਚ ਜਾਣੇ-ਅਣਜਾਣੇ ਉਹਨਾਂ ਲੋਕਾਂ ਨੂੰ ਪੈਸੇ ਦੇਣ ਲੱਗੇ ਜਿਹਨਾਂ ਦੇ ਵੱਧ ਫੋਲੋਵਰਜ਼ ਹੋਣ ਕਾਰਨ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਵੇਖਣ-ਸੁਨਣ ਵਾਲੇ ਲੋਕ ਤਾਂ ਜ਼ਰੂਰ ਸਨ ਪਰ ਨਿਰਮਾਤਾਵਾਂ ਨੇ ਇਹ ਨਹੀਂ ਸੋਚਿਆ ਕਿ ਕੀ ਉਹਨਾਂ ਲੋਕਾਂ ਦਾ ਫ਼ਿਲਮ,ਟੀ.ਵੀ. ਜਾਂ ਸੰਗੀਤ ਖੇਤਰ ਨਾਲ ਕੋਈ ਸੰਬੰਧ ਸੀ,ਕੀ ਉਹ ਲੋਕ ਇਸ ਖੇਤਰ ਦੇ ਇਤਿਹਾਸ ਜਾਂ ਇਸ ਪਿੱਛੇ ਲੋਕਾਂ ਦੀ ਲੱਗਦੀ ਮਿਹਨਤ ਅਤੇ ਪੈਸੇ ਬਾਰੇ ਜਾਣੂ ਸਨ। ਕੀ ਉਹ ਸਿਨੇਮਾ ਖੇਤਰ ਦੇ ਹਰ ਪਹਿਲੂ ਬਾਰੇ ਨਿਪੁੰਨ ਸਮੀਖਿਕ ਸਨ ? ਜੇ ਨਹੀਂ ਤਾਂ ਉਹਨਾਂ ਨੂੰ ਆਪਣੇ ਪ੍ਰੋਜੈਕਟਸ ਦੀ ਪ੍ਰੋਮੋਸ਼ਨ ਜਾਂ ਆਪਣੇ ਹੱਕ ਵਿਚ ਸਮੀਖਿਆਵਾਂ ਲੈਣ ਲਈ ਨਿਰਮਾਤਾਵਾਂ ਵੱਲੋਂ ਫਡਿੰਗ ਕਿਉਂ ਸ਼ੁਰੂ ਕੀਤੀ ਗਈ।
ਸਿਰਫ ਇਸ ਲਈ ਕਿ ਜਾਂ ਤਾਂ ਸਾਨੂੰ ਨਿਰਮਾਤਾਵਾਂ ਨੂੰ ਆਪਣੇ ਤਿਆਰ ਕੀਤੇ ਪ੍ਰੋਜੈਕਟਸ ਤੇ ਖੁਦ ਨੂੰ ਹੀ ਭਰੋਸਾ ਨਹੀਂ ਸੀ ਜਾਂ ਫਿਰ ਅਸੀਂ ਛੇਤੀ ਨਾਲ ਬਾਕੀਆਂ ਨਾਲੋਂ ਅੱਗੇ ਨਿਕਲਣ ਦੀ ਕਾਹਲ ਵਿਚ ਸੀ। ਆਖਰ ਹੋਣ ਇਹ ਲੱਗ ਪਿਆ ਕਿ ਜਿਹਨਾਂ ਨੂੰ ਪੈਸਾ ਮਿਲਦੇ ਗਏ ਉਹ ਤਾਂ ਖੁੱਸ਼ ਅਤੇ ਜਿਹਨਾਂ ਨੂੰ ਨਹੀਂ ਮਿਲਦੇ ਉਹਨਾਂ ਨੇ ਪੈਸਾ ਹਥਿਆਉਣ ਲਈ ਪੁੱਠੇ-ਸਿੱਧੇ ਰਾਹ ਅਪਨਾਉਣੇ ਸ਼ੁਰੂ ਕਰ ਦਿੱਤੇ !? ਕਿਉਂਕਿ ਇਹਨਾਂ ਅਖੌਤੀ ਕਿਸਮ ਦੇ ਸਿਨੇਮਾ ਆਲੋਚਕਾਂ/ਝੋਲੀ ਚੁੱਕ ਫ਼ਿਲਮ ਮੀਡੀਆ ਨੂੰ ਸਮਝ ਆ ਗਈ ਕਿ ਇਹ ਖੇਤਰ ਪੈਸੇ ਦੀ ਖੇਡ ਹੈ ਤੇ ਕੋਈ ਵੀ ਨਿਰਮਾਤਾ ਆਪਣੇ ਕਰੋੜਾਂ ਦੀ ਲਾਗਤ ਨਾਲ ਬਣੇ ਪ੍ਰੋਜੈਕਟਾਂ ਪ੍ਰਤੀ ਛੋਟੀ-ਮੋਟੀ ਰਕਮ ਦਾ ਰਿਸਕ ਨਹੀਂ ਲਵੇਗਾ ਅਤੇ ਸਾਨੂੰ ਪੈਸੇ ਦੇ ਕੇ ਆਪਣੇ ਗਲੋਂ ਲਾਹਉਣ ਦੀ ਕੋਸ਼ਿਸ਼ ਕਰੇਗਾ।
ਸੋ IFTPC ਵਾਲਿਆਂ ਨੇ ਜੇ ਇਹੋ ਜਿਹੇ ਅਖੌਤੀ ਫ਼ਿਲਮੀ ਪੱਤਰਕਾਰਾਂ ਜਾਂ ਇਨਫੁਲੈਂਸਰਾਂ ਤੋਂ ਤੰਗ ਆ ਕੇ ਇਹਨਾਂ ਵਿਰੁੱਧ ਸਖ਼ਤੀ ਕਰਨ ਦਾ ਫੈਸਲਾ ਲਿਆ ਹੈ ਤਾਂ ਚੰਗੀ ਗੱਲ ਹੈ ਪਰ ਸੰਸਥਾ ਨੂੰ ਸਹੀ ਅਤੇ ਅਧਿਕਾਰਤ/ਪ੍ਰਮਾਣਿਤ ਫ਼ਿਲਮ ਪੱਤਰਕਾਰਾਂ/ ਡਿਜੀਟਲ ਐਂਟਰਟੇਨਮੈਂਟ ਮੀਡੀਆ ਦੀ ਵੀ ਪਛਾਣ ਕਰਨੀ ਹੋਵੇਗੀ ਅਤੇ ਫ਼ਿਲਮਾਂ ਦੀ ਕਮਾਈ ਦਾ ਝੂਠਾ ਵਿਖਾਵਾ ਕਰਕੇ ਜਾਂ ਫ਼ਿਲਮ ਪ੍ਰੀਮੀਅਰਜ਼ ਤੇ ਆਪਣੇ ਲੋਕਾਂ ਕੋਲੋ ਆਪਣੀਆਂ ਝੂਠੀਆਂ ਸਿਫਤਾਂ ਕਰਵਾ ਕੇ ਜਾਂ ਪੱਲਿਓ ਪੈਸੇ ਖਰਚ ਕੇ ਸਿਨੇਮਾ ਘਰਾਂ ਵਿਚ ਕਰੋਪੋਰੇਟ ਬੁਕਿੰਗ ਵਰਗੀਆਂ ਸਿਨੇਮਾ ਨੂੰ ਖਰਾਬ ਅਤੇ ਅਸਲ ਫ਼ਿਲਮ ਦਰਸ਼ਕਾਂ ਦਾ ਸੋਸ਼ਨ ਕਰਨ ਵਾਲੀਆਂ ਹਲਕੇ ਪੱਧਰ ਦੀਆਂ ਗੱਲਾਂ ਤੋਂ ਵੀ ਗੁਰੇਜ ਕਰਨਾ ਹੋਵੇਗਾ ਅਤੇ ਇਸ ਮਾਮਲੇ ਤੇ ਪੰਜਾਬੀ ਫ਼ਿਲਮ ਨਿਰਮਾਤਾ ਵੀ ਜ਼ਰੂਰ ਗੌਰ ਕਰਨ !🤔

Comments & Suggestions

Comments & Suggestions

About the author

Daljit Arora

WP2Social Auto Publish Powered By : XYZScripts.com