ਬੀਤੇ ਦਿਨੀਂ ਜਲੰਧਰ ਵਿਚ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਨਵੀਂ ਪੋ੍ਰਡਕਸ਼ਨ ਕੰਪਨੀ `ਸ਼ਰਮਾ ਜੀ ਫ਼ਿਲਮ ਪ੍ਰੋਡਕਸ਼ਨ ਹਾਊਸ` ਦਾ ਐਲਾਨ ਕੀਤਾ ਗਿਆ! `ਸ਼ਰਮਾ ਜੀ ਫਿਲਮ ਪ੍ਰੋਡਕਸ਼ਨ` ਦੇ ਚੈਅਰਮੇਨ ਜਤਿੰਦਰ ਕੁਮਾਰ ਤੇ ਕੰਪਨੀ ਡਾਇਰੈਕਟਰ ਵਰੁਣ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਪ੍ਰੋਡਕਸ਼ਨ ਹਾਊਸ ਜ਼ਰੀਏ ਫ਼ੀਚਰ ਫ਼ਿਲਮਾਂ, ਲਘੂ ਫ਼ਿਲਮਾਂ ਤੇ ਹਰ ਭਾਸ਼ਾ ਦੇ ਪੰਜਾਬੀ ਗੀਤ, ਦੇਸ਼-ਭਗਤੀ, ਧਾਰਮਿਕ ਤੇ ਸਮਾਜ ਵਿਚ ਹੁੰਦੀਆਂ ਕੁਰੀਤੀਆਂ ਨੂੰ ਫ਼ਿਲਮਾਂ ਕੇ ਦਰਸ਼ਕਾਂ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਸਮਾਜ ਨੂੰ ਇਕ ਚੰਗੀ ਸੇਧ ਮਿਲ ਸਕੇ!
ਜਤਿੰਦਰ ਕੁਮਾਰ ਨੇ ਦੱਸਿਆ ਕਿ ਜਲਦੀ ਹੀ `ਸ਼ਰਮਾ ਜੀ ਫਿਲਮ ਪ੍ਰੋਡਕਸ਼ਨ` ਦੇ ਬੈਨਰ ਹੇਠ ਬਹੁਤ ਸਾਰੀਆਂ ਫ਼ਿਲਮਾਂ ਤੇ ਪੰਜਾਬੀ ਗੀਤ ਸ਼ੂਟ ਕੀਤੇ ਜਾਣਗੇ, ਜਿਨ੍ਹਾਂ ਵਿਚ ਪ੍ਰੋਡਕਸ਼ਨ ਦਾ ਪਹਿਲਾ ਪ੍ਰੋਜੈਕਟ ਇਕ ਪੰਜਾਬੀ ਗੀਤ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੂਟਿੰਗ ਭਾਰਤ ਤੇ ਯੂਰਪ ਦੇਸ਼ ਦੇ ਵੱਖ ਵੱਖ ਹਿੱਸਿਆਂ ਹੋਵੇਗੀ ਜਿਸ ਦਾ ਨਾਂਅ (ਟਰੂ) ਹੈ ! ਇਸ ਗੀਤ ਨੂੰ ਪੰਜਾਬ ਦੇ ਜਾਣੇ-ਮਾਣੇ ਗਾਇਕ ਅਸਲਮ ਅਲੀ ਨੇ ਆਪਣੀ ਸੁਰੀਲੀ ਅਵਾਜ਼ ਵਿਚ ਗਾਇਆ ਹੈ! ਇਸ ਗੀਤ ਨੂੰ ਆਪਣੀ ਕਲਮ ਦੇ ਨਾਲ ਪਰੋਇਆ ਹੈ ਮਸ਼ਹੂਰ ਗੀਤਕਾਰ ਪਵਨ ਕਲੇਰ ਨੇ ਤੇ ਇਸ ਗੀਤ ਨੂੰ ਸੰਗੀਤ ਦਿੱਤਾ ਹੈ ਮੁਨੀਸ਼ ਸ਼ਰਮਾ ਨੇ। `ਐਮ 2 ਮਿਊਜ਼ਿਕ ਕੰਪਨੀ` ਇਸ ਗੀਤ ਦਾ ਆਡੀਉ ਰਿਲੀਜ਼ ਕਰੇਗੀ!
ਇਸ ਪ੍ਰੈਸ ਵਾਰਤਾ ਦੇ ਦੌਰਾਨ ਪ੍ਰੋਡਕਸ਼ਨ ਮੈਨਜਰ ਹਰਕੀਰਤ ਸਿੰਘ, ਪ੍ਰੋਡਕਸ਼ਨ ਸਹਿਯੋਗੀ ਅਦਿੱਤਿਆ ਤਿਵਾਰੀ, ਸ਼ਨੂ ਸ਼ਰਮਾ, ਕੁਨਾਲ ਸ਼ਰਮਾ, ਸੁਸ਼ੀਲ ਕਠਪਾਲ ਆਦਿ ਵੀ ਮੌਜੂਦ ਸਨ !